
ਜਨਵਰੀ 2021 ’ਚ ਚਾਰ ਬੱਚਿਆਂ ਦੇ ਪਿਤਾ ਦੀ ਗੋਲੀ ਮਾਰ ਕੇ ਕੀਤੀ ਸੀ ਹੱਤਿਆ
ਲੰਡਨ: ਚਾਰ ਬੱਚਿਆਂ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਪੰਜਾਬੀ ਮੂਲ ਦੇ ਨੌਜਵਾਨ ਸਣੇ ਦੋ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਵਿਚ ਗੁਰਦੀਪ ਸਿੰਘ ਸੰਧੂ ਵਾਸੀ ਬਲੋਅਰਜ਼ ਗ੍ਰੀਨ ਰੋਡ ਅਤੇ ਹਸਨ ਤਸਲੀਮ ਵਾਸੀ ਰਿਚਮੰਡ ਰੋਡ ਸ਼ਾਮਲ ਹਨ।
ਇਹ ਵੀ ਪੜ੍ਹੋ : ਬਾਲੀਵੁੱਡ ਜਗਤ ’ਚ ਸੋਗ ਦੀ ਲਹਿਰ : ਅਦਾਕਾਰ ਸ਼ਾਹਨਵਾਜ਼ ਪ੍ਰਧਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਲਾਫਬਰੋ ਕਰਾਊਨ ਕੋਰਟ ਵਿਚ ਸੁਣਵਾਈ ਦੌਰਾਨ ਜੱਜ ਨੇ ਦੋਸ਼ੀਆਂ ਨੂੰ ਘੱਟੋ ਘੱਟ 30-30 ਸਾਲ ਕੈਦ ਦੇ ਹੁਕਮ ਦਿੱਤੇ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਗੁਰਦੀਪ ਅਤੇ ਤਸਲੀਮ ਨੇ 31 ਜਨਵਰੀ 2021 ਨੂੰ ਦੁਪਹਿਰ 12.30 ਵਜੇ ਤੋਂ ਬਾਅਦ ਟੈਕਸੀ ਫਰਮ ਦੇ ਮੈਨੇਜਰ ਮੁਹੰਮਦ ਹਾਰੂਨ ਜ਼ੇਬ (39) ਦੇ ਸਿਰ ਵਿਚ ਗੋਲੀ ਮਾਰੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਦਿੱਲੀ ਵਕਫ਼ ਬੋਰਡ ਦੀਆਂ 123 ਜਾਇਦਾਦਾਂ ਨੂੰ ਆਪਣੇ ਕਬਜ਼ੇ ’ਚ ਲਵੇਗਾ ਕੇਂਦਰ, ਅਮਾਨਤੁੱਲਾ ਨੇ ਕੀਤਾ ਵਿਰੋਧ
ਅਦਾਲਤ ਨੇ ਦੋਵੇਂ ਦੋਸ਼ੀਆਂ ਨੂੰ ਹੱਤਿਆ, ਹੱਤਿਆ ਲਈ ਹਥਿਆਰ ਰੱਖਣ ਅਤੇ ਨਿਆਂ ਵਿਚ ਰੁਕਾਵਟ ਪੈਦਾ ਕਰਨ ਲਈ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਇਕ ਹੋਰ ਵਿਅਕਤੀ ਸ਼ਮਰਾਜ਼ ਅਲੀ ਨੂੰ 5 ਸਾਲ ਦੀ ਕੈਦ ਸੁਣਾਈ ਗਈ।