
ਕੈਨੇਡੀਅਨ ਸਰਕਾਰ ਦੁਆਰਾ ਦਿਤੀ ਵੈਬ ਸਾਈਟ ਦਾ ਇਹ ਅਡਰੈਸ ਹੈ ਜਿਥੇ...
ਉਟਾਵਾ: ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਸਰਕਾਰ ਨੇ ਕੈਨੇਡਾ ਤੋਂ ਬਾਹਰ ਗਏ ਹੋਏ ਜਾਂ ਬਾਹਰ ਜਾਣ ਵਾਲੇ ਕੈਨੇਡੀਅਨ ਨਾਗਰਿਕਾਂ ਨੂੰ ਇਸ ਵੈਬਸਾਈਟ ‘ਤੇ ਜਾ ਕੇ ਰਜਿਸਟਰ ਹੋਣ ਦੀ ਬੇਨਤੀ ਕੀਤੀ ਹੈ ਤਾਂ ਕਿ ਕਿਸੇ ਵੀ ਤਰਾਂ ਦੀ ਹੰਗਾਮੀ ਹਾਲਤ ‘ਚ ਕੈਨੇਡਾ ਸਰਕਾਰ ਤੁਹਾਡੇ ਨਾਲ ਸੰਪਰਕ ਕਰ ਸਕੇ ਤੇ ਤੁਹਾਡੀ ਮਦਦ ਕਰ ਸਕੇ।
Canada
ਕੈਨੇਡੀਅਨ ਸਰਕਾਰ ਦੁਆਰਾ ਦਿਤੀ ਵੈਬ ਸਾਈਟ ਦਾ ਇਹ ਅਡਰੈਸ ਹੈ ਜਿਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਸਾਰੀ ਦੁਨੀਆਂ ਤੇ ਕਨੇਡਾ ਦੁਆਰਾ ਕੀਤੇ ਜਾ ਰਹੇ ਇਸ ਤਰਾਂ ਦੇ ਪ੍ਰਬੰਦ ਦੀ ਸ਼ਲਾਘਾ ਹੋ ਰਹੀ ਹੈ। ਦਸ ਦਈ ਕਿ ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਜਿਥੇ ਆਪਣੀ ਲਪੇਟ ਵਿਚ ਲੈ ਲਿਆ ਹੈ। ਉਥੇ ਹੀ ਅੱਜ (ਸੋਮਵਾਰ ਦੁਪਹਿਰ ਸਥਾਨਕ ਸਮੇਂ ਮੁਤਾਬਕ) ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੂਜੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ।
Photo
ਪੀ. ਐਮ. ਟਰੂਡੋ ਨੇ ਸੰਬੋਧਿਤ ਕਰਦੇ ਹੋਏ ਆਖਿਆ ਕਿ ਕੋਰੋਨਾਵਾਇਰਸ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਅਸੀਂ ਆਪਣੇ ਸਰਹੱਦਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਰਹੇ ਹਾਂ ਪਰ ਇਸ ਵੇਲੇ ਇਹ ਸਰਹੱਦਾਂ ਸਿਰਫ ਕੈਨੇਡੀਅਨ, ਅਮਰੀਕੀਆਂ ਅਤੇ ਡਿਪਲੋਮੈਟਾਂ ਲਈ ਖੋਲ੍ਹੀਆਂ ਰਹਿਣਗੀਆਂ। ਟਰੂਡੋ ਨੇ ਆਖਿਆ ਕਿ ਇਹ ਸਰਹੱਦਾਂ ਬਾਕੀ ਲੋਕਾਂ ਲਈ ਅਸੀਂ ਉਦੋਂ ਤੱਕ ਬੰਦ ਰਖਾਂਗੇ ਜਦ ਤੱਕ ਕੋਰੋਨਾਵਾਇਰਸ ਦੇ ਖਤਰਾ ਘੱਟ ਨਾ ਜਾਵੇ।
Canada
ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਜੇਕਰ ਕਿਸੇ ਵਿਅਕਤੀ ਵਿਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਕੈਨੇਡਾ ਵਿਚ ਐਂਟਰੀ ਨਹੀਂ ਮਿਲੇਗੀ। ਉਥੇ ਹੀ ਅੱਗੇ ਉਨ੍ਹਾਂ ਨੇ ਆਖਿਆ ਕਿ ਵਿਦੇਸ਼ਾਂ ਤੋਂ ਵਾਪਸ ਆਉਣ ਵਾਲੇ ਨਾਗਰਿਕਾਂ ਦੀ ਏਅਰਪੋਰਟਾਂ 'ਤੇ ਸਕਰੀਨਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਵੱਖਰਾ ਰੱਖਿਆ ਜਾਵੇਗਾ।
Corona Virus
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪੀ. ਐਮ. ਨੇ ਆਪਣੀ ਪਹਿਲੀ ਕਾਨਫਰੰਸ ਵਿਚ ਆਪਣੇ ਨਾਗਰਿਕਾਂ ਤੋਂ ਵਾਪਸ ਆਉਣ ਦੀ ਸਲਾਹ ਦਿੱਤੀ ਸੀ। ਟਰੂਡੋ ਨੇ ਆਖਿਆ ਕਿ ਸਕੂਲਾਂ, ਕਮਿਊਨਿਟੀ ਸੈਂਟਰਾਂ ਅਤੇ ਕਾਰੋਬਾਰਾਂ ਨੂੰ ਬੰਦ ਰੱਖਿਆ ਗਿਆ ਹੈ ਤਾਂ ਜੋ ਕੋਰੋਨਾ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ ਅਤੇ ਆਪਣੇ ਨਾਗਰਿਕਾ ਨੂੰ ਬਚਾਇਆ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।