56 ਸਾਲਾ ਐਥਲੀਟ ਔਰਤ ਵਲੋਂ ਕੈਨੇਡਾ 'ਚ ਗੋਲਡ ਮੈਡਲ ਜਿੱਤਣ ਦਾ ਦਾਅਵਾ 
Published : Mar 3, 2020, 4:47 pm IST
Updated : Mar 3, 2020, 6:01 pm IST
SHARE ARTICLE
File
File

1992 'ਚ ਦਸੂਹਾ ਵਿੱਚ ਹੋਈ ਵੈਟਰਨ ਐਥਲੈਟਿਕਸ 'ਚ ਜਿੱਤਿਆ ਗੋਲਡ ਮੈਡਲ 

ਹੁਸ਼ਿਆਰਪੁਰ- ਉਮਰ 56 ਸਾਲ ਹੌਂਸਲਾ 18 ਵਾਲਾ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਹੁਸ਼ਿਆਰਪੁਰ ਦੇ ਦਸੂਹਾ ਨਾਲ ਸਬੰਧਤ ਰੱਖਣ ਵਾਲੀ ਵੈਟਰਨ ਐਥਲੀਟ ਦੀ, ਜੋ ਚਾਰ ਬੱਚਿਆਂ ਦੀ ਮਾਂ ਹੈ ਅਤੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਵਿੱਚ ਦਰਜਾ ਚਾਰ ਮੁਲਾਜ਼ਮ ਦੀ ਨੌਕਰੀ ਕਰਦੀ ਹੈ। ਅਤੇ ਦੇਸ਼ ਦੀ ਝੋਲੀ ਵਿਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਦੇ ਪਾ ਚੁੱਕੀ ਹੈ। ਸੁਰਿੰਦਰ ਕੌਰ ਨੂੰ ਅੱਚ ਪੰਜਾਬ ਦੀ ਉੱਡਣ ਪਰੀ ਦਾ ਖਿਤਾਬ ਮਿਲਿਆ ਹੈ।

FileFile

ਪੰਜਾਬ ‘ਚ ਸਿਹਤ ਜਗਤ ਵਿਚ ਲੋਕ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਵਜੋਂ ਜਾਣਦੇ ਹਨ। ਪੰਜਾਬ ਦੀ ਧੀ ਸੁਰਿੰਦਰ ਕੌਰ ਜੋ ਖੇਡ ਜਗਤ ਵਿਚ ਆਪਣੀ ਪ੍ਰਤਿਭਾ ਦਾ ਲੋਹਾ 56 ਦੀ ਉਮਰ ਵਿਚ ਵੀ 18 ਦੀ ਉਮਰ ਦਾ ਹੌਂਸਲਾ ਲੈ ਕੇ ਮੰਨਾ ਰਹੀ ਹੈ। ਦੇਸ਼ ਵਿਚ ਹੀ ਨਹੀਂ ਵਿਦੇਸ਼ ਵਿਚ ਵੀ ਲੋਕ ਉਸ ਨੂੰ ਪੰਜਾਬ ਦੀ ਉਡਣ ਪਰੀ ਦੇ ਨਾਮ ਤੋਂ ਜਾਣਦੇ ਹਨ। ਸੁਰਿੰਦਰ ਕੌਰ ਬਹੁਤ ਹੀ ਗਰੀਬ ਪਰਿਵਾਰ ਦੀ ਔਰਤ ਹੈ।

FileFile

ਉਸਨੇ 1980 ਵਿਚ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਨਾਲ ਮਿਲ ਕੇ ਰਾਜ ਮਿਸਤਰੀਆਂ ਦੇ ਨਾਲ ਲੇਬਰ ਦਾ ਕੰਮ ਕੰਮ ਕੀਤਾ, ਅਤੇ 1992 ਵਿਚ ਸੁਰਿੰਦਰ ਕੌਰ ਨੇ ਦਸੂਹਾ ਵਿਚ ਹੋਈ ਵੈਟਰਨ ਐਥਲੈਟਿਕਸ ਵਿਚ ਹਿੱਸਾ ਲਿਆ ਅਤੇ ਉਸ ਵਿਚ ਗੋਲਡ ਤਮਗਾ ਹਾਸਿਲ ਕੀਤਾ। ਜਿਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪੈਸੇ ਦੀ ਤੰਗੀ ਦੇ ਕਾਰਨ ਸੁਰਿੰਦਰ ਨੂੰ ਦਸੂਹਾ ਅਤੇ ਸੰਸਥਾ ਦੇ ਲੋਕਾਂ ਨੇ ਸਮੇਂ ਸਮੇਂ ‘ਤੇ ਮਦਦ ਦਿੱਤੀ।

FileFile

ਪੰਜਾਬ ਸਰਕਾਰ ਨੇ ਸੁਰਿੰਦਰ ਕੌਰ ਦੀ ਪ੍ਰਤਿਭਾ ਤੋਂ ਖੁਸ਼ ਹੋ ਕੇ ਉਸ ਨੂੰ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਵਿਚ ਦਰਜਾ ਚਾਰ ਸੁਲਾਜ਼ਮ ਦੀ ਨੌਕਰੀ ਦਿੱਤੀ। ਸੁਰਿੰਦਰ ਕੌਰ ਇਸ ਸਮੇਂ 4 ਬੱਚਿਆਂ ਦੀ ਮਾਂ ਹੋਣ ਦੇ ਨਾਲ ਨਾਲ ਦੇਸ਼ ਅਤੇ ਆਪਣੇ ਬੈਂਕ ਦੇ ਕੰਮ ਵਿਚ ਸੇਵਾ ਦੇ ਰਹੀ ਹੈ। ਉੱਥੇ ਹੀ ਆਪਣੇ ਪਰਿਵਾਰ ਨੂੰ ਵੀ ਚੰਗਾ ਜੀਵਨ ਦੇਣ ਲਈ ਮਿਹਨਤ ਕਰ ਰਹੀ ਹੈ। ਸੁਰਿੰਦਰ ਕੌਰ ਦੇ ਅਨੁਸਾਰ ਅੱਜ ਤੱਕ ਉਸ ਨੇ 174 ਤਗਮੇ ਜਿੱਤੇ ਹਨ।

FileFile

ਏਸ਼ੀਅਨ ਖੇਡਾਂ ਵਿਚ ਉਸ ਨੇ ਭਾਰਤ ਨੂੰ 13 ਤਗਮੇ ਲੈ ਕੇ ਦਿੱਤੇ ਉੱਥੇ ਹੀ ਉਸਨੇ ਅਮਰੀਕਾ ਤੋਂ ਚਾਂਦੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ ਸੁਰਿੰਦਰ ਕੌਰ 20 ਜੁਲਾਈ 2020 ਤੋਂ 1 ਅਗਸਤ ਤੱਕ ਕੈਨੇਡਾ ਵਿਚ ਹੋਣ ਵਾਲੀ ਵਰਲਡ ਚੈਮਪੀਅਨਸ਼ਿਪ ਵਿਚ ਭਾਰਤ ਨੂੰ ਗੋਲਡ ਤਗਮਾ ਦੇਣ ਦਾ ਦਾਅਵਾ ਕਰ ਰਹੀ ਹੈ। ਸੁਰਿੰਦਰ ਕੌਰ ਦਾ ਕਹਿਣਾ ਹੈ ਕਿ ਅੱਜ ਔਰਤਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਉਹ ਆਪਣੀ ਮਿਹਨਤ ਨਾਲ ਆਪਣੀ ਮੰਜਿਲ ਹਾਸਲ ਕਰ ਲੈਂਦੀ ਹੈ। ਉੱਥੇ ਹੀ ਸੁਰਿੰਦਰ ਕੌਰ ਦੀਆਂ ਦੋਵੇਂ ਨੂੰਹਾਂ ਵੀ ਉਸ ਦਾ ਸਾਥ ਦਿੰਦੀਆ ਹਨ। ਜਿਸ ਤੋਂ ਉਸ ਦਾ ਹੌਂਸਲਾ ਹੋਰ ਵੱਧ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement