ਅਮਰੀਕਾ ਨੇ ਕੋਵਿਡ 19 ਨਾਲ ਲੜਨ ਲਈ ਭਾਰਤ ਨੂੰ 59 ਲੱਖ ਡਾਲਰ ਦੀ ਮਦਦ ਦਿਤੀ
Published : Apr 18, 2020, 12:10 pm IST
Updated : Apr 18, 2020, 12:10 pm IST
SHARE ARTICLE
File Photo
File Photo

ਅਮਰੀਕਾ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਭਾਰਤ ਨੂੰ ਸਿਹਤ ਦੇ ਤੌਰ ’ਤੇ ਤਕਰੀਬਨ 59 ਲੱਖ ਡਾਲਰ ਦੀ ਸਹਾਇਤਾ ਦਿਤੀ ਹੈ। ਵਿਦੇਸ਼ ਮੰਤਰਾਲਾ

ਵਾਸ਼ਿੰਗਟਨ, 17 ਅਪ੍ਰੈਲ : ਅਮਰੀਕਾ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਭਾਰਤ ਨੂੰ ਸਿਹਤ ਦੇ ਤੌਰ ’ਤੇ ਤਕਰੀਬਨ 59 ਲੱਖ ਡਾਲਰ ਦੀ ਸਹਾਇਤਾ ਦਿਤੀ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਭਾਰਤ ਵਿਚ ਬੀਮਾਰੀ ਦੇ ਪ੍ਰਸਾਰ ਨੂੰ ਘੱਟ ਕਰਨ ਦੇ ਲਈ ਕੀਤਾ ਜਾਵੇਗਾ। ਇਸ ਰਾਸ਼ੀ ਦੀ ਵਰਤੋਂ ਐਮਰਜੰਸੀ ਤਿਆਰੀ ਤੇ ਇਸ ਮਹਾਮਾਰੀ ਦੀ ਪ੍ਰਤੀਕਿਰਿਆ ਦੇ ਵਿਰੁਧ ਉਪਕਰਨ ਇਕੱਠੇ ਕਰਨ ਲਈ ਵੀ ਕੀਤੀ ਜਾਵੇਗੀ।

File photoFile photo

ਕੋਰੋਨਾ ਵਾਇਰਸ ਨਾਲ ਨਿਪਟਣ ਲਈ ਲਈ ਅਮਰੀਕਾ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਪਿਛਲੇ 20 ਸਾਲਾਂ ਦੌਰਾਨ ਅਮਰੀਕਾ ਨੇ ਭਾਰਤ ਨੂੰ ਤਕਰੀਬਨ 2.8 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਦਿੱਤੀ ਹੈ, ਜਿਸ ਵਿਚੋਂ 1.4 ਅਰਬ ਤੋਂ ਜ਼ਿਆਦਾ ਸਿਹਤ ਸਹਾਇਤਾ ਲਈ ਦਿੱਤਾ ਗਿਆ ਹੈ। ਸਟੇਟ ਡਿਪਾਰਟਮੈਂਟ ਤੇ ਯੂ.ਐਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵਲਪਮੈਂਟ ਨੇ ਹੁਣ ਐਮਰਜੰਸੀ ਸਿਹਤ, ਮਨੁੱਖੀ ਤੇ ਆਰਥਿਕ ਸਹਾਇਤਾ ਦੇ ਲਈ 50 ਕਰੋੜ ਡਾਲਰ ਤੋਂ ਵਧੇਰੇ ਦੀ ਮਦਦ ਦੀ ਵਚਨਬੱਧਤਾ ਜਤਾਈ ਹੈ।

ਅਮਰੀਕਾ ਪਹਿਲਾਂ ਤੋਂ ਹੀ ਬਹੁ-ਪੱਖੀ ਤੇ ਗੈਰ-ਸਰਕਾਰੀ ਸੰਗਠਨਾਂ ਨੂੰ ਮਹਾਮਾਰੀ ਨਾਲ ਨਿਪਟਣ ਵਿਚ ਮਦਦ ਕਰ ਰਿਹਾ ਹੈ। ਦਖਣੀ ਏਸ਼ੀਆ ਵਿਚ ਅਮਰੀਕਾ ਨੇ ਕੋਰੋਨਾਵਾਇਰਸ ਨਾਲ ਲੜਨ ਦੇ ਲਈ ਅਫ਼ਗ਼ਾਨਿਸਤਾਨ ਨੂੰ 8 ਮਿਲੀਅਨ ਅਮਰੀਕੀ ਡਾਲਰ, ਬੰਗਲਾਦੇਸ਼ ਨੂੰ 9.6 ਮਿਲੀਅਨ ਡਾਲਰ, ਭੂਟਾਨ ਨੂੰ 5 ਮਿਲੀਅਨ ਡਾਲਰ, ਭੂਟਾਨ ਨੂੰ 5 ਮਿਲੀਅਨ ਡਾਲਰ, ਨੇਪਾਲ ਨੂੰ 1.8 ਮਿਲੀਅਨ ਡਾਲਰ, ਪਾਕਿਸਤਾਨ ਨੂੰ 9.4 ਮਿਲੀਅਨ ਡਾਲਰ ਤੇ ਸ਼੍ਰੀਲੰਕਾ ਨੂੰ 1.3 ਮਿਲੀਅਨ ਡਾਲਰ ਦੀ ਸਹਾਇਤਾ ਦਿਤੀ ਹੈ।    (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement