ਜਲੰਧਰ ਦੇ ਮੁੰਡੇ ਨੇ ਵਿਦੇਸ਼ 'ਚ ਵਧਾਇਆ ਇਲਾਕੇ ਦਾ ਮਾਣ, ਰਾਸ਼ਟਰੀ ਤੈਰਾਕ ਸੁਮਿਤ ਸ਼ਰਮਾ ਕੈਨੇਡਾ 'ਚ ਬਣਿਆ ਪੁਲਿਸ ਅਫ਼ਸਰ

By : KOMALJEET

Published : Apr 18, 2023, 1:43 pm IST
Updated : Apr 18, 2023, 1:43 pm IST
SHARE ARTICLE
Sumit Sharma
Sumit Sharma

2018 'ਚ ਸਟੱਡੀ ਵੀਜ਼ੇ 'ਤੇ ਗਿਆ ਸੀ ਕੈਨੇਡਾ 

ਸਰੀ : ਪੰਜਾਬ ਦੇ ਨੌਜਵਾਨਾਂ ਦਾ ਕੈਨੇਡਾ ਸਮੇਤ ਹੋਰ ਦੇਸ਼ਾਂ ਵਿੱਚ ਜਾਣ ਦਾ ਰੁਝਾਨ ਕਾਫੀ ਵਧਦਾ ਜਾ ਰਿਹਾ ਹੈ। ਨੌਜਵਾਨ ਆਪਣੇ ਆਪ ਨੂੰ ਕਾਮਯਾਬ ਕਰਨ ਲਈ ਵਿਦੇਸ਼ਾਂ ਵਿੱਚ ਵੀ ਸਖ਼ਤ ਮਿਹਨਤ ਕਰ ਰਹੇ ਹਨ। ਇਸੇ ਤਰ੍ਹਾਂ ਹੀ ਪੰਜਾਬ ਦੇ ਇੱਕ ਹੋਰ ਪੁੱਤਰ ਨੇ ਵਿਦੇਸ਼ ਵਿਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ। ਸ਼ਹਿਰ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ 5 ਸਾਲ ਪਹਿਲਾਂ ਕੈਨੇਡਾ ਗਏ ਜਲੰਧਰ ਦੇ ਰਹਿਣ ਵਾਲੇ ਰਾਸ਼ਟਰੀ ਤੈਰਾਕੀ ਖਿਡਾਰੀ ਸੁਮਿਤ ਸ਼ਰਮਾ ਦੀ ਕੈਨੇਡੀਅਨ ਪੁਲਿਸ ਵਿੱਚ ਚੋਣ ਹੋਈ ਹੈ।

ਸੀ.ਆਈ.ਡੀ ਇੰਸਪੈਕਟਰ ਇੰਦਰਜੀਤ ਸ਼ਰਮਾ ਦਾ ਪੁੱਤਰ ਕਮਲ ਵਿਹਾਰ, ਜਲੰਧਰ ਵਾਸੀ ਕੈਨੇਡੀਅਨ ਪੁਲਿਸ ਸਰੀ ਬੀ.ਸੀ. ਵਿੱਚ ਸੁਧਾਰ ਅਫ਼ਸਰ ਦੇ ਅਹੁਦੇ 'ਤੇ ਭਰਤੀ ਹੋ ਗਿਆ ਹੈ। ਇੰਦਰਜੀਤ ਸ਼ਰਮਾ ਨੇ ਦੱਸਿਆ ਕਿ ਸੁਮਿਤ 2018 'ਚ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਉੱਥੇ ਹੀ ਵਿਆਹ ਕਰ ਲਿਆ ਸੀ। ਹਾਲ ਹੀ ਵਿੱਚ ਸਰੀ ਵਿੱਚ ਪੁਲਿਸ ਦੀ ਭਰਤੀ ਹੋਈ ਅਤੇ ਸੁਮਿਤ ਨੇ ਭਰਤੀ ਲਈ ਮੰਗੀਆਂ ਗਈਆਂ ਸਾਰੀਆਂ ਯੋਗਤਾਵਾਂ ਨੂੰ ਪੂਰਾ ਕਰ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ: ਬੰਬੀਹਾ ਗੈਂਗ ਵਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਧਮਕੀ? ਨੀਰਜ ਸਹਿਰਾਵਤ ਨੇ FB 'ਤੇ ਪਾਈ ਪੋਸਟ 

ਦੱਸ ਦੇਈਏ ਕਿ ਸੁਮਿਤ ਨੇ ਲਾਇਲਪੁਰ ਖ਼ਾਲਸਾ ਕਾਲਜ ਤੋਂ ਪੀਜੀਡੀਸੀਏ ਦੀ ਪੜ੍ਹਾਈ ਕੀਤੀ ਹੈ। ਇਸ ਦੇ ਨਾਲ ਹੀ ਉਹ ਸਪੋਰਟਸ ਕਾਲਜ ਵਿੱਚ ਕੋਚ ਉਮੇਸ਼ ਸ਼ਰਮਾ ਨਾਲ ਤੈਰਾਕੀ ਵੀ ਕਰਦਾ ਸੀ। ਕੋਚ ਨੇ ਦੱਸਿਆ ਕਿ ਸੁਮਿਤ ਇੱਕ ਰਾਸ਼ਟਰੀ ਤਮਗ਼ਾ ਜੇਤੂ ਖਿਡਾਰੀ ਹੈ ਜਿਸ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਾਟਰ ਪੋਲੋ ਵਿੱਚ ਪੰਜਾਬ ਲਈ ਚਾਂਦੀ ਦਾ ਤਮਗ਼ਾ ਜਿੱਤਿਆ ਹੈ ਜੋ ਕਿ ਵੱਡੀ ਗੱਲ ਹੈ। ਸੁਮਿਤ ਨੇ ਜਲੰਧਰ ਅਤੇ ਪੰਜਾਬ ਲਈ ਕਈ ਤਮਗੇ ਜਿੱਤੇ ਹਨ ਅਤੇ ਇੱਕ ਵਧੀਆ ਤੈਰਾਕ ਰਿਹਾ ਹੈ।

ਸੁਮਿਤ ਦੀ ਪਤਨੀ ਵੀ ਕੈਨੇਡਾ ਵਿੱਚ ਕੰਮ ਕਰ ਰਹੀ ਹੈ। ਪੁੱਤਰ ਦੀ ਇਸ ਪ੍ਰਾਪਤੀ 'ਤੇ ਪਿਤਾ ਇੰਦਰਜੀਤ ਸ਼ਰਮਾ ਅਤੇ ਮਾਂ ਸੰਗੀਤਾ ਸ਼ਰਮਾ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਤਾਂ ਉਹ ਸਖ਼ਤ ਮਿਹਨਤ ਕਰ ਕੇ ਆਪਣੇ ਨਾਲ ਪਰਿਵਾਰ ਦਾ ਭਵਿੱਖ ਬਣਾ ਸਕਦੇ ਹਨ। ਇਸ ਲਈ ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਿਹਤਰ ਸੰਸਕਾਰ ਦੇ ਕੇ ਆਪਣੀ ਜ਼ਿੰਮੇਵਾਰੀ ਤੈਅ ਕਰਨ।  

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement