
ਰੋਪੜ ਜ਼ਿਲ੍ਹੇ ਨਾਲ ਸਬੰਧਿਤ ਹੈ ਜੈਸਿਕਾ
ਮਿਲਾਨ: ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਾਂਗ ਇਟਲੀ ਵੀ ਅਜਿਹਾ ਮੁਲਕ ਹੈ। ਜਿਥੇ ਭਾਰਤੀਆਂ ਦੀ ਭਾਰੀ ਗਿਣਤੀ ਹੈ। ਇਟਲੀ ਵਿਚ ਪੰਜਾਬੀਆਂ ਨੇ ਜਿਥੇ ਮਿਹਨਤ ਕਰ ਕੇ ਵੱਡੀਆਂ ਮੱਲਾਂ ਵੀ ਮਾਰੀਆਂ ਹਨ। ਚੰਗੀ ਪੜ੍ਹਾਈ ਹਾਸਲ ਕਰਨ ਤੋਂ ਬਾਅਦ ਭਾਰਤੀਆਂ ਦੀ ਨਵੀਂ ਪੀੜ੍ਹੀ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਵਿਚ ਵੀ ਸਫ਼ਲ ਰਹੀ ਹੈ। ਹੁਣ ਇਟਲੀ ਵਿਚਲੇ ਭਾਰਤੀ ਰਾਜਨੀਤੀ ਵਿਚ ਵੀ ਅਪਣਾ ਹੱਥ ਅਜਮਾ ਰਹੇ ਹਨ।
ਇਟਲੀ ਵਿਚ ਰਾਜੂ ਖੰਬ ਅਤੇ ਦਲਜੀਤ ਕੌਰ ਦੀ 20 ਸਾਲ ਸਪੁੱਤਰੀ ਜੈਸਿਕਾ ਕੌਰ ਉਫ਼ਲਾਗਾ ਕਮੂਨੇ ਤੋਂ ਰਿਨੋਵਾਮੈਂਤੋਂ ਪਾਪੋਲਾਰੇ ਪਾਰਟੀ ਵਲੋਂ ਸਲਾਹਕਾਰ ਦੀ ਚੋਣ ਲੜਨ ਜਾ ਰਹੀ ਹੈ। ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਮੋਰਿੰਡਾ ਸ਼ਹਿਰ ਨਾਲ ਸਬੰਧਤ ਜੈਸਿਕਾ ਨੇ ਇਟਲੀ ਵਿੱਚ ਪੜਾਈ ਵਜੋਂ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ।