ਮੈਡੀਕਲ ਅਤੇ ਖਾਣ-ਪੀਣ ਦੀ ਸਪਲਾਈ ਵੀ ਪ੍ਰਭਾਵਿ
ਖਾਰਤੂਮ: ਸੂਡਾਨ 'ਤੇ ਕਬਜ਼ੇ ਨੂੰ ਲੈ ਕੇ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਸੰਘਰਸ਼ ਅਜੇ ਵੀ ਜਾਰੀ ਹੈ ਅਤੇ ਇਸ ਸੰਘਰਸ਼ 'ਚ ਕਰੀਬ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 1,800 ਲੋਕ ਜ਼ਖਮੀ ਹੋਏ ਹਨ। ਸੰਘਰਸ਼ ਕਾਰਨ ਹਸਪਤਾਲਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਮੈਡੀਕਲ ਅਤੇ ਖਾਣ-ਪੀਣ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਹਿੰਸਾ ਦੌਰਾਨ ਹਵਾਈ ਹਮਲੇ ਅਤੇ ਭਾਰੀ ਗੋਲਾਬਾਰੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ: ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ ’ਤੇ SC ਨੇ ਚੁੱਕੇ ਸਵਾਲ, “ਅੱਜ ਬਿਲਕਿਸ ਹੈ ਤਾਂ ਕੱਲ੍ਹ ਕੋਈ ਹੋਰ ਹੋਵੇਗਾ...”
ਇਹ ਹਿੰਸਾ ਹਥਿਆਰਬੰਦ ਬਲਾਂ ਦੇ ਕਮਾਂਡਰ ਅਬਦੇਲ ਫਤਾਹ ਅਲ-ਬੁਰਹਾਨ ਅਤੇ ਰੈਪਿਡ ਸਪੋਰਟ ਫੋਰਸ (ਆਰਐਸਐਫ) ਦੇ ਮੁਖੀ ਜਨਰਲ ਮੁਹੰਮਦ ਹਮਦਾਨ ਡਗਲੋ ਵਿਚਕਾਰ ਸੱਤਾ ਸੰਘਰਸ਼ ਦਾ ਹਿੱਸਾ ਹੈ। ਹਫ਼ਤਾ ਭਰ ਚੱਲੇ ਇਸ ਸੱਤਾ ਸੰਘਰਸ਼ ਨੇ ਸ਼ਨੀਵਾਰ ਨੂੰ ਜਾਨਲੇਵਾ ਹਿੰਸਾ ਦਾ ਰੂਪ ਲੈ ਲਿਆ। ਦੋਵੇਂ ਜਨਰਲ ਸਾਬਕਾ ਸਹਿਯੋਗੀ ਹਨ ਜਿਨ੍ਹਾਂ ਨੇ ਅਕਤੂਬਰ 2021 ਵਿਚ ਇਕ ਫੌਜੀ ਤਖਤਾਪਲਟ ਦੀ ਨਿਗਰਾਨੀ ਕੀਤੀ ਸੀ।
ਇਹ ਵੀ ਪੜ੍ਹੋ: ਭਾਰਤ ਪਹੁੰਚੇ FBI ਦੇ ਉੱਚ ਅਧਿਕਾਰੀ, ਭਾਰਤੀ ਏਜੰਸੀਆਂ ਨਾਲ ਸਹਿਯੋਗ 'ਤੇ ਹੋਈ ਗੱਲਬਾਤ
ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ
ਸੂਡਾਨ ਦੀ ਰਾਜਧਾਨੀ ਖਾਰਤੂਮ ਵਿਚ ਵਿਆਪਕ ਹਿੰਸਾ ਦੇ ਵਿਚਕਾਰ ਭਾਰਤੀ ਦੂਤਾਵਾਸ ਨੇ ਆਪਣੀ ਤਾਜ਼ਾ ਸਲਾਹ ਵਿਚ ਭਾਰਤੀਆਂ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਆਉਣ ਅਤੇ ਸ਼ਾਂਤ ਰਹਿਣ ਲਈ ਕਿਹਾ। ਐਤਵਾਰ ਨੂੰ ਦੂਤਾਵਾਸ ਨੇ ਕਿਹਾ ਸੀ ਕਿ ਖਾਰਤੂਮ ਵਿਚ ਇਕ ਭਾਰਤੀ ਨਾਗਰਿਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਖਾਰਤੂਮ 'ਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਭਾਰਤ ਉਸ ਦੇਸ਼ 'ਚ ਹੋ ਰਹੀਆਂ ਘਟਨਾਵਾਂ 'ਤੇ ਨਜ਼ਰ ਰੱਖੇਗਾ। ਅਧਿਕਾਰਤ ਅੰਕੜਿਆਂ ਅਨੁਸਾਰ ਸੂਡਾਨ ਵਿਚ ਲਗਭਗ 4,000 ਭਾਰਤੀ ਰਹਿੰਦੇ ਹਨ, ਜਿਨ੍ਹਾਂ ਵਿਚੋਂ 1,200 ਕੁਝ ਦਹਾਕੇ ਪਹਿਲਾਂ ਉੱਥੇ ਵਸੇ ਗਏ ਸਨ।