ਸਮੁੰਦਰ ਕਿਨਾਰੇ ਪਹੁੰਚਿਆ 20 ਫ਼ੁਟ ਲੰਬਾ ਰਹੱਸਮਈ ਜੀਵ
Published : May 18, 2018, 12:26 pm IST
Updated : May 18, 2018, 12:26 pm IST
SHARE ARTICLE
 20 feet long mysterious creatures
20 feet long mysterious creatures

ਡੀ.ਐਨ.ਏ. ਤੋਂ ਪਤਾ ਲਗਾਉਣ ਦੀ ਕੀਤੀ ਜਾਵੇਗੀ ਕੋਸ਼ਿਸ਼

ਲੁਜੋਨ, 17 ਮਈ: ਫਿਲੀਪੀਨਜ਼ ਦੇ ਸਮੁੰਦਰ ਕਿਨਾਰੇ ਇਕ ਵਾਲਾਂ ਵਾਲਾ ਵਿਸ਼ਾਲ ਅਕਾਰ ਦਾ ਰਹੱਸਮਈ ਜੀਵ ਮਿਲਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਸਮੁੰਦਰ ਦੀ ਗਹਿਰਾਈ ਤੋਂ ਉਪਰ ਆਇਆ ਹੈ। ਕਰੀਬ ਇਕ ਟਰੱਕ ਦੇ ਬਰਾਬਰ ਇਹ ਜੀਵ ਲੋਕਾਂ ਲਈ ਰਹੱਸ ਬਣਿਆ ਹੋਇਆ ਹੈ। ਫ਼ਿਸ਼ਰੀ ਡਿਪਾਰਟਮੈਂਟ ਇਸ ਨੂੰ ਵਹੇਲਜ਼ ਦੇ ਅਵਸ਼ੇਸ਼ ਦੱਸ ਰਿਹਾ ਹੈ। ਉਥੇ ਹੀ ਸਥਾਨਕ ਲੋਕਾਂ ਨੇ 20 ਫ਼ੁਟ ਲੰਬੇ ਇਸ ਜੀਵ ਦਾ ਨਾਮ ਗਲੋਬਸਟਰ ਰੱਖ ਦਿਤਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਕਿਸੇ ਕੁਦਰਤੀ ਸੰਕਟ ਦਾ ਸੰਕੇਤ ਹੈ। ਹਾਲਾਂ ਕਿ ਇਸ ਦੀ ਸਟੀਕ ਪਛਾਣ ਲਈ ਡੀ.ਐਨ.ਏ. ਟੈਸਟ ਕੀਤਾ ਜਾ ਰਿਹਾ ਹੈ।

 20 feet long mysterious creatures20 feet long mysterious creatures


ਇਹ ਜੀਵ ਓਰੀਅੰਟਲ ਮਿਨਡੋਰੋ ਪ੍ਰਾਵਿਨਜ਼ ਦੇ ਸਮੁੰਦਰ ਕਿਨਾਰੇ ਬੀਚ 'ਤੇ ਵਹਿ ਕੇ ਚਲਾ ਆਇਆ ਹੈ, ਜਿੱਥੇ ਸਥਾਨਕ ਲੋਕਾਂ ਨੇ ਇਸ ਨੂੰ ਦੇਖਿਆ। ਫ਼ਿਸ਼ਰੀ ਲਾਅ ਇਨਫ਼ੋਰਸਮੈਂਟ ਅਫ਼ਸਰ ਵੋਕਸ ਕਰੁਸਾਦਾ ਮੁਤਾਬਕ ਇਹ ਵਹੇਲ ਮਛਲੀ ਦੇ ਅੰਸ਼ ਵਰਗਾ ਲੱਗ ਰਿਹਾ ਹੈ। ਹਾਲਾਂ ਕਿ ਇਸ ਦੀ ਸਹੀ ਪਛਾਣ ਡੀ.ਐਨ.ਏ. ਟੈਸਟ ਤੋਂ ਬਾਅਦ ਹੀ ਹੋ ਸਕੇਗੀ। ਸਥਾਨਕ ਲੋਕਾਂ ਨੇ ਗ੍ਰੋ ਅਤੇ ਚਿੱਟੇ ਰੰਗ ਇਸ ਜੀਵ ਦਾ ਨਾਮ ਗਲੋਬਸਟਰ ਰੱਖ ਦਿਤਾ ਹੈ ਅਤੇ ਇਸ ਤੋਂ ਭਿਆਨਕ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਹੈ।

ਕਰੁਸਾਦਾ ਨੇ ਦਸਿਆ ਕਿ ਉਨ੍ਹਾਂ ਨੇ ਇਸ ਜੀਵ ਦੇ ਸੈਂਪਲ ਲਏ ਹਨ। ਉਨ੍ਹਾਂ ਨੇ ਖ਼ੁਦ ਵੀ ਇਸ ਤੋਂ ਆਉਣ ਵਾਲੀ ਬਦਬੂ ਮਹਿਸੂਸ ਕੀਤੀ, ਜੋ ਬਹੁਤ ਭਿਆਨਕ ਸੀ। ਉਨ੍ਹਾਂ ਦਸਿਆ ਕਿ ਇਸ ਦੀ ਬਦਬੂ ਦੇ ਚਲਦਿਆਂ ਤਕਰੀਬਨ ਉਲਟੀ ਕਰਨ ਦੀ ਨੌਬਤ ਆ ਗਈ ਸੀ। ਇੱਥੋਂ ਪਰਤ ਕੇ ਮੈਨੂੰ ਥੋੜ੍ਹਾ ਚੰਗਾ ਮਹਿਸੂਸ ਹੋਇਆ ਪਰ ਬਦਬੂ ਦਾ ਅਸਰ ਅਜੇ ਵੀ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement