
ਮਲੇਸ਼ੀਆ 'ਚ ਹਾਲ ਹੀ 'ਚ ਵੱਡੀ ਸੱਤਾ ਫੇਰਬਦਲ ਹੋਈ ਹੈ। ਉਥੇ 92 ਸਾਲਾ ਮਹਾਤਿਰ ਮੁਹੰਮਦ ਨੇ ਨਜ਼ੀਬ ਰੱਜਾਕ ਨੂੰ ਹਰਾ ਕੇ ਇਕ ਇਤਿਹਾਸਕ ਜਿੱਤ ਦਰਜ...
ਕੁਆਲਾਲੰਪੁਰ, 17 ਮਈ : ਮਲੇਸ਼ੀਆ 'ਚ ਹਾਲ ਹੀ 'ਚ ਵੱਡੀ ਸੱਤਾ ਫੇਰਬਦਲ ਹੋਈ ਹੈ। ਉਥੇ 92 ਸਾਲਾ ਮਹਾਤਿਰ ਮੁਹੰਮਦ ਨੇ ਨਜ਼ੀਬ ਰੱਜਾਕ ਨੂੰ ਹਰਾ ਕੇ ਇਕ ਇਤਿਹਾਸਕ ਜਿੱਤ ਦਰਜ ਕੀਤਾ ਹੈ। ਮਹਾਤਿਰ ਮੁਹੰਮਦ ਦੀ ਸਰਕਾਰ ਬਣਨ ਤੋਂ ਬਾਅਦ ਵੀਰਵਾਰ ਨੂੰ ਇਕ ਇਤਿਹਾਸਕ ਫ਼ੈਸਲਾ ਸਰਕਾਰ ਵਲੋਂ ਲਿਆ ਗਿਆ ਹੈ। ਦਰਅਸਲ 1 ਜੂਨ ਤੋਂ ਜੀ.ਐਸ.ਟੀ. ਨੂੰ ਪੂਰੇ ਦੇਸ਼ 'ਚ ਖ਼ਤਮ ਕਰ ਦਿਤਾ ਜਾਵੇਗਾ। ਮਲੇਸ਼ੀਆ 'ਚ ਤਿੰਨ ਸਾਲ ਪਹਿਲਾਂ ਜੀ.ਐਸ.ਟੀ. ਵਿਵਸਥਾ ਲਾਗੂ ਕੀਤੀ ਗਈ ਸੀ ਅਤੇ ਉਥੇ ਦੀਆਂ ਆਮ ਚੋਣਾਂ 'ਚ ਸੱਤਾ ਫੇਰਬਦਲ ਦਾ ਮੁੱਖ ਕਾਰਨ ਜੀ.ਐਸ.ਟੀ. ਨੂੰ ਮੰਨਿਆ ਜਾ ਰਿਹਾ ਹੈ।
GST
ਜ਼ਿਕਰਯੋਗ ਹੈ ਕਿ ਮਹਾਤਿਰ ਮੁਹੰਮਦ ਨੇ ਚੋਣਾਂ ਦੌਰਾਨ ਜੀ.ਐਸ.ਟੀ. ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਚੋਣਾਂ 'ਚ ਜਿੱਤ ਮਿਲੀ। ਭਾਰਤ ਤੋਂ ਪਹਿਲਾਂ ਮਲੇਸ਼ੀਆ ਆਖਰੀ ਦੇਸ਼ ਸੀ, ਜਿਥੇ ਜੀ.ਐਸ.ਟੀ. ਵਿਵਸਥਾ ਲਾਗੂ ਕੀਤੀ ਗਈ ਸੀ। ਮਾਹਰਾਂ ਨੇ ਮਲੇਸ਼ੀਆ ਸਰਕਾਰ ਦੇ ਇਸ ਫ਼ੈਸਲੇ ਨੂੰ ਭਾਰਤ ਲਈ ਖ਼ਤਰੇ ਦੀ ਘੰਟੀ ਦਸਿਆ ਹੈ।ਹਾਲਾਂਕਿ ਮਲੇਸ਼ੀਆ 'ਚ ਜੀ.ਐਸ.ਟੀ. ਦੇ ਸਬੰਧ ਵਿਚ ਹੋਈ ਪਹਿਲ ਤੋਂ ਭਾਰਤ 'ਤੇ ਤੁਰਤ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ
GST
ਪਰ ਮਾਹਰਾਂ ਦਾ ਕਹਿਣਾ ਹੈ ਕਿ ਭਾਰਤੀ ਸਰਕਾਰ ਮਲੇਸ਼ੀਆ ਦੇ ਅਨੁਭਵ ਦਾ ਬਰੀਕੀ ਨਾਲ ਅਧਿਐਨ ਕਰ ਰਹੀ ਹੈ। ਮਾਹਰਾਂ ਮੁਤਾਬਕ ਭਾਰਤੀ ਸਰਕਾਰ ਜੀ.ਐਸ.ਟੀ. 'ਚ ਹੋਰ ਸੁਧਾਰ ਲਿਆਉਣ ਲਈ ਜ਼ਰੂਰੀ ਕਦਮ ਚੁੱਕ ਸਕਦੀ ਹੈ। ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ 'ਚ ਜੀ.ਐਸ.ਟੀ. ਵਿਵਸਥਾ ਦਾ ਹਾਲ ਮਲੇਸ਼ੀਆ ਜਿਹਾ ਨਹੀਂ ਹੋਵੇਗਾ, ਕਿਉਂਕਿ ਭਾਰਤ 'ਚ ਇਸ ਦੀ ਸੰਰਚਨਾ ਵਖਰੀ ਹੈ। ਮਲੇਸ਼ੀਆ 'ਚ ਸਾਰੀਆਂ ਚੀਜ਼ਾਂ 'ਤੇ 6 ਫ਼ੀ ਸਦੀ ਜੀ.ਐਸ.ਟੀ. ਦਰ ਲਾਗੂ ਸੀ, ਜਦਕਿ ਭਾਰਤ 'ਚ ਵੱਖ-ਵੱਖ ਦਰਾਂ ਲਾਗੂ ਹਨ। (ਪੀਟੀਆਈ)