ਜ਼ਾਕਿਰ ਨਾਈਕ ਦੇ ਪੀਸ ਟੀਵੀ ’ਤੇ ਤਿੰਨ ਲੱਖ ਪੌਂਡ ਜੁਰਮਾਨਾ
Published : May 18, 2020, 7:48 am IST
Updated : May 18, 2020, 7:48 am IST
SHARE ARTICLE
File Photo
File Photo

ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਈਕ ਦੇ ਚੈਨਲ ਪੀਸ ਟੀਵੀ ਅਤੇ ਪੀਸ ਟੀਵੀ ਉਰਦੂ ’ਤੇ ਬ੍ਰਿਟੇਨ ਵਿਚ ਤਿੰਨ ਲੱਖ ਪੌਂਡ ਦਾ ਜ਼ੁਰਮਾਨਾ ਲੱਗਾ ਹੈ।

ਲੰਡਨ, 17 ਮਈ : ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਈਕ ਦੇ ਚੈਨਲ ਪੀਸ ਟੀਵੀ ਅਤੇ ਪੀਸ ਟੀਵੀ ਉਰਦੂ ’ਤੇ ਬ੍ਰਿਟੇਨ ਵਿਚ ਤਿੰਨ ਲੱਖ ਪੌਂਡ ਦਾ ਜ਼ੁਰਮਾਨਾ ਲੱਗਾ ਹੈ। ਪੀਸ ਟੀਵੀ ਨੂੰ ਅਪਣੇ ਪ੍ਰਸਾਰਣਾਂ ਦੇ ਜ਼ਰੀਏ ਬ੍ਰਿਟੇਨ ਵਿਚ ਹਤਿਆ ਲਈ ਭੜਕਾਉਣ ਅਤੇ ਨਫਰਤ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਹੈ। ਪੀਸ ਟੀਵੀ ’ਤੇ ਇਹ ਜ਼ੁਰਮਾਨਾ ਬ੍ਰਿਟੇਨ ਦੀ ਮੀਡੀਆ ਵਾਚਡੌਗ ਆਫਕਾਮ ਨੇ ਲਗਾਇਆ ਹੈ। ਆਫਕਾਮ ਬ੍ਰਿਟੇਨ ਵਿਚ ਸੰਚਾਰ ਮਾਧਿਅਮਾਂ ’ਤੇ ਨਜ਼ਰ ਰੱਖਣ ਵਾਲੀ ਰੈਗੁਲੇਟਰੀ ਸੰਸਥਾ ਹੈ। ਆਫਕਾਮ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਆਫਕਾਮ ਨੇ ਪੀਸ ਟੀਵੀ ਉਰਦੂ ’ਤੇ 2 ਲੱਖ ਪੌਂਡ ਅਤੇ ਪੀਸ ਟੀਵੀ ’ਤੇ 1 ਲੱਖ ਪੌਂਡ ਦਾ ਜ਼ੁਰਮਾਨਾ ਲਗਾਇਆ ਹੈ।

File photoFile photo

ਇਹ ਜ਼ੁਰਮਾਨਾ ਦੇਸ਼ ਦੇ ਬ੍ਰਾਡਕਾਸਟਿੰਗ ਨਿਯਮਾਂ ਨੂੰ ਤੋੜਣ ਦੇ ਬਦਲੇ ਲਗਾਇਆ ਗਿਆ ਹੈ। ਆਫਕਾਮ ਨੇ ਕਿਹਾ ਕਿ ਪੀਸ ਟੀਵੀ ਉਰਦੂ ਅਤੇ ਪੀਸ ਟੀਵੀ ’ਤੇ ਪ੍ਰਸਾਰਿਤ ਪ੍ਰੋਗਰਾਮ ਦੀ ਸਮੱਗਰੀ ਬਹੁਤ ਇਤਰਾਜ਼ਯੋਗ ਸੀ ਅਤੇ ਇਕ ਜਗ੍ਹਾ ਅਜਿਹਾ ਲੱਗ ਰਿਹਾ ਸੀ ਕਿ ਇਹ ਸਮੱਗਰੀ ਲੋਕਾਂ ਨੂੰ ਅਪਰਾਧ ਕਰਨ ਲਈ ਭੜਕਾ ਰਹੀ ਸੀ। ਆਫਕਾਮ ਨੇ ਕਿਹਾ,‘‘ਅਸੀਂ ਅਪਣੀ ਜਾਂਚ ਵਿਚ ਪਾਇਆ ਕਿ ਪ੍ਰੋਗਰਾਮ ਦੀ ਸਮੱਗਰੀ ਗੰਭੀਰ ਰੂਪ ਨਾਲ ਬ੍ਰਿਟੇਨ ਦੇ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ। ਇਸ ’ਤੇ ਜ਼ੁਰਮਾਨਾ ਲਗਾਉਣ ਦੀ ਲੋੜ ਸੀ। ਇਸ ਦੇ ਸਾਬਕਾ ਲਾਈਸੈਂਸ ਧਾਰਕ ਕਲੱਬ ਟੀਵੀ ਅਤੇ ਲਾਰਡ ਪ੍ਰੋਡਕਸ਼ਨ ਨੂੰ ਹੁਣ 2 ਲੱਖ ਪੌਂਡ ਅਤੇ ਇਕ ਲੱਖ ਪੌਂਡ ਦਾ ਭੁਗਤਾਨ ਕਰਨਾ ਹੋਵੇਗਾ।’’    (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement