ਭਾਰਤੀ ਮੂਲ ਦੇ ਮੰਤਰੀ ਨੇ ਬ੍ਰਿਟੇਨ ’ਚ ਲੱਖਾਂ ਪਾਊਂਡ ਦੇ ਟੀਕਾ ਕੇਂਦਰ ਦਾ ਕੀਤਾ ਐਲਾਨ
Published : May 18, 2020, 1:39 pm IST
Updated : May 18, 2020, 1:39 pm IST
SHARE ARTICLE
File Photo
File Photo

ਉਨ੍ਹਾਂ ਕਿਹਾ ਕਿ ਇਸ ਰਕਮ ਦਾ ਨਿਵੇਸ਼ ਇਹ ਯਕੀਕਨ ਕਰੇਗਾ ਕਿ ਇਹ ਕੇਂਦਰ ਤੈਅ ਸਮੇਂ ਤੋਂ ਕਰੀਬ 12 ਮਹੀਨੇ ਪਹਿਲਾਂ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿਚ ਖੁਲ ਜਾਵੇ।

ਲੰਡਨ : ਬ੍ਰਿਟੇਨ ਵਿਚ ਭਾਰਤੀ ਮੂਲ ਦੇ ਮੰਤਰੀ ਆਲੋਕ ਸ਼ਰਮਾ ਨੇ ਇਕ ਨਵੇਂ ਟੀਕਾ ਉਤਪਾਦਨ ਕੇਂਦਰ ਦੇ ਨਿਰਮਾਣ ਵਿਚ ਤੇਜ਼ੀ ਨਾਲ 9 ਕਰੋੜ 30 ਲੱਖ ਪਾਉਂਡ ਦੇ ਨਿਵੇਸ਼ ਦਾ ਐਤਵਾਰ ਨੂੰ ਐਲਾਨ ਕੀਤਾ। ਇਹ ਕਦਮ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਣ ਦੀ ਵਿਆਪਕ ਯੋਜਨਾ ਦਾ ਹਿੱਸਾ ਹੈ। ਬ੍ਰਿਟੇਨ ਦੇ ਵਪਾਰ, ਊਰਜਾ ਅਤੇ ਉਦਯੋਗਿਕ ਰਣਨੀਤੀ ਮੰਤਰੀ ਨੇ ਕਿਹਾ ਕਿ ਨਿਰਮਾਣ ਪੂਰਾ ਹੋਣ ਤੋਂ ਬਾਅਦ ਇਸ ਨਵੇਂ ਟੀਕਾ ਉਤਪਾਦਨ ਅਤੇ ਇਨੋਵੇਸ਼ਨ ਕੇਂਦਰ (ਵੀ. ਐਮ. ਆਈ. ਸੀ.) ਵਿਚ 6 ਮਹੀਨੇ ਦੇ ਅੰਦਰ ਪੂਰੀ ਬ੍ਰਿਟਿਸ਼ ਆਬਾਦੀ ਲਈ ਲੋੜੀਂਦੇ ਟੀਕਿਆਂ ਦੇ ਉਤਪਾਦਨ ਦੀ ਸਮਰੱਥਾ ਹੋਵੇਗੀ। 

File photoFile photo

ਉਨ੍ਹਾਂ ਕਿਹਾ ਕਿ ਇਸ ਰਕਮ ਦਾ ਨਿਵੇਸ਼ ਇਹ ਯਕੀਕਨ ਕਰੇਗਾ ਕਿ ਇਹ ਕੇਂਦਰ ਤੈਅ ਸਮੇਂ ਤੋਂ ਕਰੀਬ 12 ਮਹੀਨੇ ਪਹਿਲਾਂ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿਚ ਖੁਲ ਜਾਵੇ। ਇਸ ਤੋਂ ਇਲਾਵਾ 3 ਕਰੋੜ 80 ਲੱਖ ਪਾਉਂਡ ਦਾ ਸਰਕਾਰੀ ਨਿਵੇਸ਼ ਇਕ ਤੱਤਕਾਲ ਤਾਇਨਾਤੀ ਕੇਂਦਰ ਦੀ ਸਥਾਪਨਾ ਲਈ ਕੀਤਾ ਜਾਵੇਗਾ, ਜੋ ਆਉਣ ਵਾਲੇ ਮਹੀਨਿਆਂ ਵਿਚ ਤਿਆਰ ਹੋਵੇਗਾ। 

VaccineVaccine

ਸ਼ਰਮਾ ਨੇ ਕਿਹਾ ਕਿ ਟੀਕੇ ਦੀ ਖੋਜ ਦੇ ਲਈ ਅੰਤਰਰਾਸ਼ਟਰੀ ਗਠਜੋੜ ਵਿਚ ਸਭ ਤੋਂ ਵੱਡੇ ਯੋਗਦਾਨ ਕਰਤਾ ਦੇ ਰੂਪ ਵਿਚ ਬ੍ਰਿਟੇਨ ਗਲੋਬਲ ਕਾਰਵਾਈ ਦੀ ਅਗਵਾਈ ਕਰ ਰਿਹਾ ਹੈ। ਇਕ ਵਾਰ ਜਦ ਸਫ਼ਲਤਾ ਮਿਲ ਜਾਵੇਗੀ ਤਾਂ ਸਾਨੂੰ ਲੱਖਾਂ ਦੀ ਗਿਣਤੀ ਵਿਚ ਇਨਾਂ ਟੀਕਿਆਂ ਦੇ ਉਤਪਾਦਨ ਦੇ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਨਵਾਂ ਵੀ. ਐਮ. ਆਈ. ਸੀ. ਅਤੇ ਅਸਥਾਈ ਕੇਂਦਰ ਟੀਕੇ ਦੇ ਲਈ ਸ਼ੁਰੂ ਤੋਂ ਅੰਤ ਤਕ ਪੂਰੀ ਪ੍ਰਕਿਰਿਆ ਨੂੰ ਤਿਆਰ ਕਰੇਗਾ ਅਤੇ ਬ੍ਰਿਟੇਨ ਦੇ ਟੀਕਾ ਪ੍ਰੋਗਰਾਮ ਨੂੰ ਖੋਜ ਤੋਂ ਵੰਡ ਤਕ ਇਕੱਠੇ ਲਿਆਂਦਾ ਜਾਵੇਗਾ।

corona virusFile Photo

ਨਿਰਮਾਣ ਅਧੀਨ ਨਵੇਂ ਕੇਂਦਰ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਹ ਟੀਕਾ ਵਿਕਸਤ ਕਰਨ ਅਤੇ ਵਿਆਪਕ ਪੱਧਰ ’ਤੇ ਉਸ ਦੇ ਉਤਪਾਦਨ ਦੀ ਸਮੱਰਥਾ ਨੂੰ ਵਧਾਉਣ ਦੇ ਬ੍ਰਿਟੇਨ ਦੇ ਕੋਰੋਨਾ ਵਾਇਰਸ ਪ੍ਰੋਗਰਾਮ ਦਾ ਅਹਿਮ ਹਿੱਸਾ ਹੈ। ਇਹ ਕੇਂਦਰ ਆਕਸਫੋਰਡਸ਼ਾਇਰ ਵਿਚ ਹਾਰਵੇਲ ਸਾਇੰਸ ਐਂਡ ਇਨੋਵੇਸ਼ਨ ਕੈਂਪਸ ਵਿਚ ਸਥਿਤ ਹੋਵੇਗਾ।    

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement