ਪ੍ਰਦੂਸ਼ਣ ਕਾਰਨ ਦੁਨੀਆਂ ਭਰ 'ਚ ਹਰ ਸਾਲ 90 ਲੱਖ ਲੋਕ ਗਵਾਉਂਦੇ ਹਨ ਜਾਨ: ਅਧਿਐਨ
Published : May 18, 2022, 2:28 pm IST
Updated : May 18, 2022, 2:41 pm IST
SHARE ARTICLE
Pollution
Pollution

ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਭਾਰਤ ਅਤੇ ਚੀਨ ਦੁਨੀਆ ਵਿਚ ਸਭ ਤੋਂ ਅੱਗੇ ਹਨ।



ਵਾਸ਼ਿੰਗਟਨ: ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਿਸ਼ਵ ਪੱਧਰ 'ਤੇ ਹਰ ਸਾਲ ਹੋਣ ਵਾਲੀਆਂ 90 ਲੱਖ ਮੌਤਾਂ ਲਈ ਹਰ ਤਰ੍ਹਾਂ ਦਾ ਪ੍ਰਦੂਸ਼ਣ ਜ਼ਿੰਮੇਵਾਰ ਹੈ ਅਤੇ ਵਾਹਨਾਂ ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਕਾਰਨ ਮਾਰਨ ਵਾਲਿਆਂ ਦੀ ਗਿਣਤੀ ਵਿਚ 2000 ਤੋਂ ਬਾਅਦ 55 ਫੀਸਦੀ ਦਾ ਵਾਧਾ ਹੋਇਆ ਹੈ। ਇਹ ਦੁਨੀਆਂ ਭਰ ਵਿਚ ਹੋਣ ਵਾਲੀ ਹਰ ਛੇਵੀਂ ਮੌਤ ਦੇ ਬਰਾਬਰ ਹੈ।

Delhi Air PollutionPollution

'ਦਿ ਲੈਂਸੇਟ ਪਲੈਨੇਟਰੀ ਹੈਲਥ ਜਰਨਲ' 'ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਮੁਤਾਬਕ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਚੋਟੀ ਦੇ 10 ਦੇਸ਼ਾਂ 'ਚੋਂ ਅਮਰੀਕਾ ਇਕਲੌਤਾ ਅਜਿਹਾ ਦੇਸ਼ ਹੈ ਜੋ ਪੂਰੀ ਤਰ੍ਹਾਂ ਉਦਯੋਗ 'ਤੇ ਨਿਰਭਰ ਹੈ। ਇਹ 2019 ਵਿਚ ਪ੍ਰਦੂਸ਼ਣ ਨਾਲ ਹੋਣ ਵਾਲੀਆਂ 142,883 ਮੌਤਾਂ ਦੇ ਨਾਲ ਦੁਨੀਆ ਵਿਚ ਸੱਤਵੇਂ ਸਥਾਨ 'ਤੇ ਹੈ, ਇਸ ਤੋਂ ਪਹਿਲਾਂ ਬੰਗਲਾਦੇਸ਼ ਅਤੇ ਬਾਅਦ ਵਿਚ ਇਥੋਪੀਆ ਹਨ।  

Air PollutionPollution

ਇਹ ਅਧਿਐਨ ਅਸਲ ਵਿਚ "ਗਲੋਬਲ ਬਰਡਨ ਆਫ਼ ਡਿਜ਼ੀਜ਼" ਅਤੇ ਸੀਏਟਲ ਵਿਚ ਸਥਿਤ "ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਈਵੇਲੂਸ਼ਨ" ਦੇ ਅੰਕੜਿਆਂ 'ਤੇ ਅਧਾਰਤ ਹੈ। ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਭਾਰਤ ਅਤੇ ਚੀਨ ਦੁਨੀਆ ਵਿਚ ਸਭ ਤੋਂ ਅੱਗੇ ਹਨ। ਭਾਰਤ ਵਿਚ ਹਰ ਸਾਲ ਲਗਭਗ 20.4 ਲੱਖ ਲੋਕ ਮਰਦੇ ਹਨ, ਜਦਕਿ ਚੀਨ ਵਿਚ ਲਗਭਗ 20.2 ਲੱਖ ਲੋਕਾਂ ਦੀ ਪ੍ਰਦੂਸ਼ਣ ਕਾਰਨ ਮੌਤ ਹੁੰਦੀ ਹੈ ਪਰ ਦੋਵਾਂ ਦੇਸ਼ਾਂ ਵਿਚ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵੀ ਹੈ।

Pollution Pollution

ਜੇਕਰ ਪ੍ਰਤੀ ਆਬਾਦੀ ਮੌਤ ਦਰ 'ਤੇ ਨਜ਼ਰ ਮਾਰੀਏ ਤਾਂ ਅਮਰੀਕਾ ਹੇਠਾਂ ਤੋਂ 31ਵੇਂ ਸਥਾਨ 'ਤੇ ਆਉਂਦਾ ਹੈ। ਇੱਥੇ ਪ੍ਰਤੀ 100,000 ਆਬਾਦੀ 'ਤੇ ਪ੍ਰਦੂਸ਼ਣ ਕਾਰਨ ਮਰਨ ਵਾਲਿਆਂ ਦੀ ਗਿਣਤੀ 43.6 ਹੈ। ਚਾਡ ਅਤੇ ਮੱਧ ਅਫਰੀਕੀ ਗਣਰਾਜ ਪ੍ਰਤੀ 100,000 ਆਬਾਦੀ ਪਿੱਛੇ ਲਗਭਗ 300 ਪ੍ਰਦੂਸ਼ਣ ਮੌਤਾਂ ਦੇ ਨਾਲ ਸਭ ਤੋਂ ਪਹਿਲੇ ਸਥਾਨ 'ਤੇ ਹਨ। ਇਹਨਾਂ ਵਿਚੋਂ ਅੱਧੇ ਤੋਂ ਵੱਧ ਮੌਤਾਂ ਦੂਸ਼ਿਤ ਪਾਣੀ ਕਾਰਨ ਹੁੰਦੀਆਂ ਹਨ। ਬਰੂਨੇਈ, ਕਤਰ ਅਤੇ ਆਈਸਲੈਂਡ ਵਿਚ ਪ੍ਰਦੂਸ਼ਣ ਕਾਰਨ ਸਭ ਤੋਂ ਘੱਟ ਮੌਤ ਦਰ 15 ਤੋਂ 23 ਤੱਕ ਹੈ। ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਵਿਸ਼ਵਵਿਆਪੀ ਔਸਤ ਪ੍ਰਤੀ 100,000 ਲੋਕਾਂ ’ਤੇ 117 ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement