ਇਟਲੀ : ਨਗਰ ਕੌਂਸਲ ਕੰਪੋਸਨਦੋ (ਮੋਦਨਾ) ਦੀ ਚੋਣ ਜਿੱਤ ਅਮਰਜੀਤ ਕੁਮਾਰ ਬਣੇ ਸਲਾਹਕਾਰ
Published : May 18, 2023, 9:38 am IST
Updated : May 18, 2023, 9:38 am IST
SHARE ARTICLE
photo
photo

ਅਮਰਜੀਤ ਕੁਮਾਰ ਦੀ ਇਸ ਜਿੱਤ ਨੇ ਪੂਰੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਬਣਾ ਦਿੱਤਾ

 

ਮਿਲਾਨ (ਦਲਜੀਤ ਮੱਕੜ) : ਪਿਛਲੇ ਕਈ ਮਹੀਨਿਆਂ ਤੋਂ ਇਟਲੀ ਦੀ ਸਿਆਸਤ ਵਿਚ ਨਗਰ ਕੌਂਸਲ ਜਾਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਗਰਮਾਇਆ ਮਾਹੌਲ ਹੁਣ ਚੋਣ ਨਤੀਜੀਆ ਤੋਂ ਬਆਦ ਸ਼ਾਂਤ ਹੋ ਗਿਆ ਹੈ। ਇਹਨਾਂ ਚੋਣਾਂ ਵਿੱਚ ਇਟਲੀ ਦੀਆਂ ਸਿਆਸੀ ਪਾਰਟੀ ਨੇ ਆਪਣੀ ਜਿੱਤ ਨੂੰ ਪੱਕਾ ਕਰਨ ਲਈ ਜਿਹਨਾਂ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। 

ਉਹਨਾਂ ਵਿਚੋਂ ਜ਼ਿਲ੍ਹਾ ਮੋਦਨਾ ਅਧੀਨ ਆਉਂਦੇ ਕੰਪੋਸਨਦੋ ਵਿਖੇ ਇਟਲੀ ਦੀ ਰਾਸ਼ਟਰੀ ਪਾਰਟੀ ਪੀ ਡੀ ਚੈਂਤਰੋ ਸਨੀਸਤਰਾਂ ਨੇ ਸਿੰਦਕੋ ਮੋਨਜਾ ਯਾਨੀਬੋਨੀ ਲਈ ਅਮਰਜੀਤ ਕੁਮਾਰ ਨੂੰ ਜ਼ਿਲ੍ਹਾ ਮੋਦਨਾ ਦੇ ਸ਼ਹਿਰ ਦੇ ਕਮੂਨੇ ਦੀ ਕੰਪੋਸਨਦੋ ਲਈ ਸਲਾਹਕਾਰ ਵਜੋਂ ਆਪਣਾ ਉਮੀਦਵਾਰ ਐਲਾਨਿਆ ਸੀ, ਜਿਹਨਾਂ ਨੇ ਇਹ ਚੋਣ ਵਿਚ ਜਿੱਤ ਪ੍ਰਾਪਤ ਕਰਕੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ। ਅਮਰਜੀਤ ਕੁਮਾਰ ਦੀ ਇਸ ਜਿੱਤ ਨੇ ਪੂਰੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਬਣਾ ਦਿਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਜਿੰਨਾਂ ਇਲਾਕੇ ਦੇ ਭਾਰਤੀਆਂ ਨੇ ਪਿਆਰ ਸਤਿਕਾਰ ਦਿਤਾ ਉਸ ਲਈ ਉਹ ਸਦਾ ਭਾਈਚਾਰੇ ਦਾ ਰਿਣੀ ਰਹਿਣਗੇ ਤੇ ਉਹਨਾਂ ਦੀ ਇਸ ਜਿੱਤ ਦਾ ਸਿਹਰਾ ਭਾਰਤੀ ਭਾਈਚਾਰੇ ਦੇ ਸਿਰ ਬੰਨਿਆ ਹੈ।

ਕੁਮਾਰ ਨੇ ਆਪਣੀ ਪਾਰਟੀ ਦਾ ਵੀ ਉਚੇਚਾ ਧੰਨਵਾਦ ਕੀਤਾ ਜਿਸ ਨੇ ਉਸ ਉਪਰ ਭਰੋਸਾ ਕਰਦਿਆਂ ਇਹ ਜ਼ੁੰਮੇਵਾਰੀ ਸੌਪੀ। ਦੁਆਬੇ ਦੇ ਪ੍ਰਸਿੱਧ ਪਿੰਡ ਸੂੰਢ(ਸ਼ਹੀਦ ਭਗਤ ਸਿੰਘ ਨਗਰ) ਦੇ ਦੇਵ ਰਾਜ ਥਿੰਦ ਅਤੇ ਮਹਿੰਦਰ ਕੌਰ ਥਿੰਦ ਦਾ ਲਾਡਲਾ ਅਮਰਜੀਤ ਕੁਮਾਰ ਸੰਨ 1995 ਵਿਚ ਇਟਲੀ ਆਇਆ ਤੇ ਉਦੋਂ ਤੋਂ ਹੁਣ ਤੱਕ ਉਸ ਨੇ ਕਦੀਂ ਵੀ ਪਿੱਛੇ ਮੁੜ ਨਹੀਂ ਦੇਖਿਆ ।

ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਤੋ ਪ੍ਰਭਾਵਿਤ ਅਮਰਜੀਤ ਕੁਮਾਰ ਜਿਸ ਨੇ ਕਦੀ ਇਹ ਸੁਪਨਾ ਦੇਖਿਆ ਸੀ ਕਿ ਉਹ ਇਟਲੀ ਵਿਚ ਰਹਿਣ ਬਸੇਰਾ ਕਰਦੇ ਭਾਰਤੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਇੱਕ ਦਿਨ ਸਿਆਸਤ ਵਿਚ ਜ਼ਰੂਰ ਆਉਣਗੇ ਤੇ ਅੱਜ ਉਹਨਾਂ ਦੀ ਇਸ ਸੋਚ ਨੂੰ ਬੂਰ ਪੈ ਗਿਆ ਹੈ । ਨਗਰ ਕੌਂਸਲ ਕੰਪੋਸਨਦੋ (ਮੋਦਨਾ) ਇਲਾਕੇ ਵਿਚ ਰਹਿਣ ਬਸੇਰਾ ਕਰਦੀ ਭਾਰਤੀਆਂ ਨੂੰ ਹੁਣ ਅਮਰਜੀਤ ਕੁਮਾਰ ਤੋਂ ਡੂੰਘੀਆਂ ਆਸਾਂ ਹਨ ਕਿ ਉਹ ਲੋਕਾਂ ਨੂੰ ਪੇਸ਼ ਆਉਂਦੀਆਂ ਪੇਚੀਦਾ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਸੰਜੀਦਾ ਹੋ ਜ਼ੁੰਮੇਵਾਰੀ ਨਿਭਾਉਣਗੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement