
ਕਈ ਨਾਮੀ ਕਲਾਕਾਰ ਆਪੋ ਆਪਣੇ ਫਨ ਦਾ ਮੁਜ਼ਾਹਰਾ ਕਰਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ|
Winnipeg rangla Punjab Mela News in punjabi : ਵਿਨੀਪੈਗ 'ਚ ਸਥਾਨਕ ਮੈਪਲ ਲੀਫ਼ ਪੰਜਾਬ ਐਸੋਸੀਏਸ਼ਨ ਦੇ ਸਹਿਯੋਗ ਨਾਲ ਪ੍ਰੋਫ਼ੈਸਰ ਮੋਹਨ ਸਿੰਘ ਦੀ ਯਾਦ 'ਚ ਰੰਗਲਾ ਪੰਜਾਬ ਮੇਲਾ 14 ਜੂਨ ਨੂੰ ਦੁਪਹਿਰ 12 ਵਜੇ ਤੋਂ ਰਾਤ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਰੋਬਨ ਬਾਜਵਾ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ 'ਚ ਉੱਘੇ ਪੰਜਾਬੀ ਗਾਇਕ ਸਰਬਜੀਤ ਚੀਮਾ, ਮਨਜੀਤ ਰੂਪੋਵਾਲੀਆ, ਸਿਮਰਨ, ਹਰਜੀਤ ਸਿੱਧੂ, ਸਾਰਥਕ , ਕੋਰੇਵਾਲਾ ਮਾਨ, ਸੁਰਜੀਤ ਖਾਨ ,ਸੱਜਣ ਅਦੀਬ ,ਪ੍ਰਵੀਨ ਦਰਦੀ, ਹਰਜੀਤ ਸਿੱਧੂ ਅਤੇ ਹੋਰ ਕਲਾਕਾਰ ਆਪੋ ਆਪਣੇ ਫਨ ਦਾ ਮੁਜ਼ਾਹਰਾ ਕਰਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ|
ਵੈਨਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ