
ਕਿਹਾ-ਪਾਣੀ 'ਚ ਨੱਕ ਡੁਬੋ ਕੇ ਮਰਜਾ ਬੇਗ਼ੈਰਤਾ
ਕ੍ਰਿਕਟ ਵਰਲਡ ਕੱਪ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਮੈਚ ਦੌਰਾਨ ਪਾਕਿਸਤਾਨ ਦੀ ਇਸ ਵਾਰ ਫਿਰ ਬੁਰੀ ਹਾਰ ਹੋਈ ਹੈ ਪਰ ਇਸ ਵਾਰ ਪਾਕਿਸਤਾਨੀਆਂ ਨੇ ਜਮ ਕੇ ਅਪਣੇ ਖਿਡਾਰੀਆਂ ਨੂੰ ਲਾਹਣਤਾਂ ਪਾਈਆਂ ਹਨ। ਜਿੱਥੇ ਮੈਚ ਹਾਰਨ ਤੋਂ ਤੁਰੰਤ ਬਾਅਦ ਸਾਬਕਾ ਖਿਡਾਰੀ ਸ਼ੋਏਬ ਅਖ਼ਤਰ ਨੇ ਪਾਕਿਸਤਾਨੀ ਕਪਤਾਨ ਨੂੰ 'ਬ੍ਰੇਨਲੈੱਸ ਕਪਤਾਨ' ਦੱਸਦੇ ਹੋਏ ਚੰਗੀ ਝਾੜ ਪਾਈ ਸੀ। ਉਥੇ ਹੀ ਹੁਣ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਕੁੱਝ ਪਾਕਿਸਤਾਨੀ ਦਰਸ਼ਕ ਪਾਕਿਸਤਾਨੀ ਖਿਡਾਰੀ ਸ਼ੋਏਬ ਮਲਿਕ ਨੂੰ ਲਾਹਣਤਾਂ ਪਾਉਂਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਭਾਰਤ ਹੱਥੋਂ ਮੈਚ ਹਾਰਨ ਤੋਂ ਬਾਅਦ ਜਿਸ ਖਿਡਾਰੀ ਸ਼ੋਏਬ ਮਲਿਕ ਨੂੰ ਦਰਸ਼ਕਾਂ ਵੱਲੋਂ ਪਾਣੀ ਵਿਚ ਨੱਕ ਡੁਬੋ ਕੇ ਮਰਨ ਦੀਆਂ ਲਾਹਣਤਾਂ ਪਾਈਆਂ ਜਾ ਰਹੀਆਂ ਹਨ। ਉਹ ਭਾਰਤੀ ਬੈਡਮਿੰਟਨ ਖਿਡਾਰਨ ਸਾਨੀਆ ਮਿਰਜ਼ਾ ਦੇ ਪਤੀ ਹਨ। ਦੇਖੋ ਵੀਡੀਓ............