ਅਮਰੀਕਾ ਵਿਚ ਵਾਪਰੇ ਦਰਦਨਾਕ ਹਾਦਸੇ 'ਚ ਟਾਂਡਾ ਦੇ ਨੌਜਵਾਨ ਦੀ ਹੋਈ ਮੌਤ

By : GAGANDEEP

Published : Jun 18, 2023, 9:45 pm IST
Updated : Jun 18, 2023, 9:45 pm IST
SHARE ARTICLE
Amandeep Singh
Amandeep Singh

ਕੁਝ ਹੀ ਦਿਨਾਂ 'ਚ ਮਿਲਣਾ ਸੀ ਗ੍ਰੀਨ ਕਾਰਡ

 

ਟਾਂਡਾ: ਸ਼ਨੀਵਾਰ ਨੂੰ ਅਮਰੀਕਾ 'ਚ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਟਾਂਡਾ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮਾਮਾ ਬਲਵਿੰਦਰ ਸਿੰਘ ਬਿੱਟੂ ਨੇ ਦਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਤੇ ਜੀਜਾ ਰਵਿੰਦਰਪਾਲ ਸਿੰਘ ਆਪਣੇ ਇਕਲੌਤੇ ਪੁੱਤਰ ਅਮਨਦੀਪ ਸਿੰਘ ਨਾਲ ਪਿਛਲੇ 13 ਸਾਲਾਂ ਤੋਂ ਨਿਊਯਾਰਕ ਅਮਰੀਕਾ ਵਿਚ ਰਹਿ ਰਹੇ ਹਨ।

ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਆਮ ਪ੍ਰਸਾਰਣ ਨਹੀਂ, ਇਸ ਦੀ ਮਰਯਾਦਾ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ- SGPC ਪ੍ਰਧਾਨ  

17 ਜੂਨ ਨੂੰ ਅਮਨਦੀਪ ਸਿੰਘ ਸ਼ਾਮ ਨੂੰ ਅਪਣੇ ਕੰਮ ਤੋਂ ਵਾਪਸ ਆਇਆ ਸੀ ਅਤੇ ਆਪਣੇ ਤਿੰਨ ਦੋਸਤਾਂ ਨਾਲ ਕਿਸੇ ਹੋਰ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਗਿਆ ਸੀ। ਕੁਝ ਹੀ ਦੂਰੀ 'ਤੇ ਉਸ ਦੀ ਕਾਰ ਸੜਕ 'ਤੇ ਡਿਵਾਈਡਰ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ 'ਚ ਅਮਨਦੀਪ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ: ਕੇਂਦਰ ’ਚ ‘ਅਨਪੜ੍ਹ ਲੋਕ’ ਸਰਕਾਰ ਚਲਾ ਰਹੇ ਨੇ : ਅਰਵਿੰਦ ਕੇਜਰੀਵਾਲ  

ਗੰਭੀਰ ਜ਼ਖ਼ਮੀ ਅਮਨਦੀਪ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿਤਾ। ਘਰ ਦੇ ਇਕਲੌਤੇ ਚਿਰਾਗ ਅਮਨਦੀਪ ਦੇ ਚਲੇ ਜਾਣ ਕਾਰਨ ਮਾਪਿਆਂ 'ਤੇ ਦੁੱਖ ਦਾ ਪਹਾੜ ਟੁੱਟ ਗਿਆ। ਵਰਣਨਯੋਗ ਹੈ ਕਿ ਅਮਨਦੀਪ ਨੂੰ ਕੁਝ ਦਿਨਾਂ ਬਾਅਦ ਗ੍ਰੀਨ ਕਾਰਡ ਦੇ ਪੇਪਰ ਮਿਲਣ ਵਾਲੇ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮਾਪੇ ਸਦਾ ਲਈ ਗਮ ਦੇ ਹੰਝੂਆਂ ਵਿਚ ਡੁੱਬ ਗਏ!

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement