
ਨਸ਼ੇ ਦੀ ਹਾਲਤ 'ਚ ਔਰਤ ਨੂੰ ਅਪਣੇ ਫਲੈਟ ਵਿਚ ਲੈ ਕੇ ਗਿਆ ਸੀ ਮੁਲਜ਼ਮ
ਪੁਲਿਸ ਨੇ ਜਾਰੀ ਕੀਤੀ ਸੀ.ਸੀ.ਟੀ.ਵੀ. ਫੁਟੇਜ
ਸਾਊਥ ਵੇਲਜ਼ : ਬ੍ਰਿਟੇਨ 'ਚ ਔਰਤ ਨਾਲ ਬਲਾਤਕਾਰ ਕਰਨ ਵਾਲੇ ਭਾਰਤੀ ਵਿਦਿਆਰਥੀ ਨੂੰ 6 ਸਾਲ ਤੋਂ ਵੱਧ ਦੀ ਸਜ਼ਾ ਕੱਟਣੀ ਪਵੇਗੀ। ਘਟਨਾ ਪਿਛਲੇ ਸਾਲ ਜੂਨ ਦੀ ਹੈ। 20 ਸਾਲਾ ਭਾਰਤੀ ਵਿਦਿਆਰਥੀ ਦਾ ਨਾਂ ਪ੍ਰੀਤ ਵਿਕਾਲ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਵਿਕਾਲ ਅਤੇ ਔਰਤ ਦੀ ਮੁਲਾਕਾਤ ਕਾਰਡਿਫ ਦੇ ਇਕ ਨਾਈਟ ਕਲੱਬ ਵਿਚ ਹੋਈ ਸੀ। ਇਥੇ ਔਰਤ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਸੀ ਅਤੇ ਹੋਸ਼ ਵਿਚ ਨਹੀਂ ਸੀ। ਵਿਕਾਲ ਉਸ ਨੂੰ ਆਪਣੇ ਫਲੈਟ ਵਿਚ ਲੈ ਗਿਆ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ। ਇਸ ਦਾ ਇਕ ਸੀ.ਸੀ.ਟੀ.ਵੀ. ਵੀਡੀਉ ਵੀ ਸਾਹਮਣੇ ਆਈ ਹੈ ਜਿਸ ਵਿਚ ਪ੍ਰੀਤ ਵਿਕਾਲ ਉਸ ਔਰਤ ਨੂੰ ਗੋਦ ਵਿਚ ਚੁੱਕ ਕੇ ਲੈ ਕੇ ਜਾ ਰਿਹਾ ਹੈ। ਇਨ੍ਹਾਂ ਰਾਹੀਂ ਉਸ ਦੀ ਪਛਾਣ ਵੀ ਹੋਈ।
ਸਾਊਥ ਵੇਲਜ਼ ਪੁਲਿਸ (ਕਾਰਡਿਫ) ਨੇ ਸੋਸ਼ਲ ਮੀਡੀਆ 'ਤੇ ਪ੍ਰੀਤ ਵਿਕਾਲ ਨੂੰ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਦਿਤੀ ਹੈ। ਘਟਨਾ 4 ਜੂਨ 2022 ਦੀ ਹੈ। ਇਸ ਦਿਨ ਪ੍ਰੀਤ ਅਤੇ ਉਸ ਦੇ ਕੁਝ ਦੋਸਤ ਕਾਰਡਿਫ ਦੇ ਇਕ ਨਾਈਟ ਕਲੱਬ ਵਿਚ ਗਏ ਹੋਏ ਸਨ। ਪੀੜਤ ਵੀ ਉਸੇ ਨਾਈਟ ਕਲੱਬ ਵਿਚ ਦੋਸਤਾਂ ਨਾਲ ਮੌਜੂਦ ਸੀ। ਇਥੇ ਦੋਵਾਂ ਦੀ ਪਛਾਣ ਹੋ ਗਈ। ਕੁਝ ਘੰਟਿਆਂ ਬਾਅਦ ਜਦੋਂ ਵਿਕਾਲ ਨਾਈਟ ਕਲੱਬ ਤੋਂ ਬਾਹਰ ਆਇਆ ਤਾਂ ਉਸ ਨੇ ਪੀੜਤਾ ਨੂੰ ਬਾਹਰ ਦੇਖਿਆ। ਉਸ ਸਮੇਂ ਉਹ ਬਹੁਤ ਸ਼ਰਾਬੀ ਸੀ ਅਤੇ ਖੜ੍ਹੇ ਹੋਣ ਦੀ ਹਾਲਤ ਵਿਚ ਵੀ ਨਹੀਂ ਸੀ। ਵਿਕਾਸ ਨੇ ਮਦਦ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਉਹ ਔਰਤ ਨੂੰ ਕਦੇ ਗੋਦੀ ਤੇ ਕਦੇ ਮੋਢੇ 'ਤੇ ਚੁੱਕ ਕੇ ਅਪਣੇ ਨਾਲ ਲੈ ਗਿਆ। ਪੁਲਿਸ ਨੇ ਪੀੜਤ ਅਤੇ ਵਿਕਾਲ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ: ਵਿਧਾਇਕ ਸਰਵਣ ਸਿੰਘ ਧੁੰਨ ਨੇ ਰੱਖੇ ਹਲਕਾ ਖੇਮਕਰਨ ਦੀਆਂ ਮੰਡੀਆਂ ਦੇ ਨਵੀਨੀਕਰਨ ਕਾਰਜਾਂ ਦੇ ਨੀਂਹ ਪੱਥਰ
ਵਿਕਾਲ ਔਰਤ ਨੂੰ ਨੌਰਥ ਏਰੀਆ ਹਾਊਸ ਸਥਿਤ ਅਪਣੇ ਫਲੈਟ 'ਚ ਲੈ ਗਿਆ। ਉਸ ਸਮੇਂ ਤਕ ਸਵੇਰ ਹੋ ਚੁੱਕੀ ਸੀ। ਮਾਮਲੇ ਦੀ ਜਾਂਚ ਕਰਨ ਵਾਲੇ ਡਿਟੈਕਟਿਵ ਨਿਕ ਵੁਡਲੈਂਡ ਨੇ ਕਿਹਾ- ਕਾਰਡਿਫ ਖੇਤਰ ਵਿਚ ਅਜਿਹੇ ਅਪਰਾਧ ਨਹੀਂ ਹੁੰਦੇ ਹਨ। ਪ੍ਰੀਤ ਵਿਕਾਲ ਇਕ ਖ਼ਤਰਨਾਕ ਵਿਅਕਤੀ ਹੈ। ਉਸ ਨੇ ਇਕ ਔਰਤ ਦਾ ਸ਼ਿਕਾਰ ਕੀਤਾ ਜੋ ਸ਼ਰਾਬੀ ਸੀ ਅਤੇ ਅਪਣੇ ਦੋਸਤਾਂ ਤੋਂ ਵੱਖ ਹੋ ਗਈ ਸੀ।
ਇਸ ਮਾਮਲੇ ਵਿਚ ਪੁਲਿਸ ਨੇ ਇਲਾਕੇ ਦੇ ਸਾਰੇ ਸੀ.ਸੀ.ਟੀ.ਵੀ. ਫੁਟੇਜ ਖੰਗਾਲੇ ਅਤੇ ਇਹ ਫੁਟੇਜ ਆਖਰਕਾਰ ਵਿਕਾਲ ਦੇ ਵਿਰੁਧ ਸੱਭ ਤੋਂ ਅਹਿਮ ਸਬੂਤ ਸਾਬਤ ਹੋਈ। ਘਟਨਾ ਤੋਂ ਬਾਅਦ ਪੀੜਤ ਅਤੇ ਵਿਕਾਲ ਵਿਚਕਾਰ ਇੰਸਟਾਗ੍ਰਾਮ 'ਤੇ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਵੀ ਹੋਇਆ। ਉਨ੍ਹਾਂ ਦੀ ਬਦੌਲਤ ਹੀ ਉਸ ਦੀ ਅਸਲ ਪਛਾਣ ਸਾਹਮਣੇ ਆ ਸਕੀ।
ਪੁਲਿਸ ਮੁਤਾਬਕ ਵਿਕਾਸ ਅਤੇ ਪੀੜਤਾ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਦੋਂ ਔਰਤ ਨੂੰ ਹੋਸ਼ ਆਇਆ ਤਾਂ ਉਸ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਹੋਇਆ। ਬਾਅਦ ਵਿਚ ਉਸ ਨੇ ਅਪਣੇ ਨਾਲ ਹੋਈ ਘਟਨਾ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦਿਤੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੂੰ ਦਿਤੇ ਬਿਆਨ 'ਚ ਪੀੜਤ ਨੇ ਕਿਹਾ- ਇਸ ਘਟਨਾ ਤੋਂ ਬਾਅਦ ਮੈਂ ਇੰਨਾ ਡਰ ਗਈ ਸੀ ਕਿ ਮੈਂ ਅਪਣੇ ਕਿਸੇ ਵੀ ਦੋਸਤ ਨਾਲ 5 ਮਹੀਨਿਆਂ ਤਕ ਘਰ ਤੋਂ ਬਾਹਰ ਨਹੀਂ ਨਿਕਲੀ। ਔਰਤ ਦਾ ਦੋਸ਼ ਹੈ ਕਿ ਵਿਕਾਲ ਨੇ ਪੀੜਤਾ ਨਾਲ ਉਸ ਦੇ ਫਲੈਟ ਦੇ ਬੈੱਡ 'ਤੇ ਤਸਵੀਰ ਵੀ ਖਿੱਚਵਾਈ ਸੀ।