June 1984: ਅਮਰੀਕੀ ਸਦਨ ਵਿਚ ਜੂਨ 1984 ਦੇ ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਅਤੇ ਸਮੂਹ ਸ਼ਹੀਦਾਂ ਨੂੰ ਕੀਤਾ ਗਿਆ ਯਾਦ
Published : Jun 18, 2024, 8:04 am IST
Updated : Jun 18, 2024, 8:04 am IST
SHARE ARTICLE
File Photo
File Photo

40ਵੀਂ ਵਰ੍ਹੇਗੰਢ ਮੌਕੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਤਾਜ਼ਾ ਕੀਤਾ ਗਿਆ।

June 1984: ਕੋਟਕਪੂਰਾ (ਗੁਰਿੰਦਰ ਸਿੰਘ) : ਅਮਰੀਕੀ ਸਦਨ ਦੇ ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਵਿਖੇ ਇਕ ਖ਼ਾਸ ਸਮਾਗਮ ਦੌਰਾਨ ਸਿੱਖ ਕੌਮ ਦੇ ਦਿਲ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਉਪਰ ਭਾਰਤੀ ਫ਼ੌਜ ਵਲੋਂ ਹੋਏ ਹਮਲੇ ਜਿਸ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ, ਉਸ ਦੀ 40ਵੀਂ ਵਰ੍ਹੇਗੰਢ ਮੌਕੇ ਅਰਦਾਸ ਸਮਾਗਮ ਕਰ ਕੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਤਾਜ਼ਾ ਕੀਤਾ ਗਿਆ।

‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇੇਜੇ ਪੈ੍ਰਸ ਨੋਟ ਵਿਚ ਡਾ. ਪਿ੍ਰਤਪਾਲ ਸਿੰਘ, ਹਿੰਮਤ ਸਿੰਘ, ਹਰਜਿੰਦਰ ਸਿੰਘ ਅਤੇ ਜਗਰਾਜ ਸਿੰਘ ਆਦਿ ਨੇ ਦਸਿਆ ਕਿ ਸਮਾਗਮ ਤੋਂ ਬਾਅਦ ਕੈਪੀਟਲ ਬਿਲਡਿੰਗ ਦੇ ਅੰਦਰ ਹੀ ਸਵੇਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿਚ ਬਹੁਤ ਸਾਰੇ ਅਮਰੀਕਨ ਕਾਂਗਰਸਮੈਨ ਸ਼ਾਮਲ ਹੋਏ, ਜਿਨ੍ਹਾਂ ਵਿਚ ਟੌਮ ਐਮਰਜ (ਮਜੌਰਟੀ ਵਿਹਪ, ਡੈਨ ਨਿਊਹਾਊਸ, ਐਲ ਗਰੀਨ, ਡੌਨਲਡ ਨੌਰਕਰੌਸ, ਪੀਟ ਸੈਸ਼ਨਜ਼, ਮੇਰੀ ਸਕਰੈਂਟਨ, ਜੈਫ਼ ਐਂਡਰਿਊ, ਬਰੈਂਡਨ ਬੌਇਲ ਖ਼ਾਸ ਤੌਰ ’ਤੇ ਪਹੁੰਚੇ ਹੋਏ ਸਨ।

ਸਾਰੇ ਹੀ ਅਮਰੀਕਨ ਕਾਂਗਰਸ ਮੈਂਬਰਾਂ ਅਤੇ ਅਮਰੀਕਾ ਭਰ ਤੋਂ ਪਹੁੰਚੇ ਹੋਏ ਸਿੱਖ ਲੀਡਰਾਂ ਨੇ 40 ਸਾਲ ਪਹਿਲਾਂ ਭਾਰਤੀ ਫ਼ੌਜ ਵਲੋਂ ਸਿੱਖਾਂ ਦੇ ਮੁਕਦਸ ਅਸਥਾਨਾਂ ’ਤੇ ਹਮਲੇ ਅਤੇ ਅਣਗਿਣਤ ਬੇਗੁਨਾਹ ਸਿੱਖ ਸੰਗਤਾਂ ਦੀ ਬੇਰਹਿਮੀ ਨਾਲ ਕੀਤੀ ਕਤਲੋਗਾਰਤ ਲਈ ਭਾਰਤੀ ਫ਼ੌਜ ਅਤੇ ਸਰਕਾਰ ਦੀ ਭਰਵੀਂ ਨਿਖੇਧੀ ਕਰਦਿਆਂ ਰੱਜ ਕੇ ਲਾਹਨਤਾਂ ਪਾਈਆਂ ਅਤੇ ਇਸ ਨੂੰ ਸਿੱਖ ਕੌਮ ਲਈ ਨਾ ਭੁਲਣਯੋਗ ਵਰਤਾਰਾ ਦਸਿਆ।

ਤੀਜੇ ਘੱਲੂਘਾਰੇ ਦੇ 40 ਸਾਲ ਹੋ ਜਾਣ ’ਤੇ ਸਿੱਖ ਕੌਮ ਜਦੋਂ ਇਹ ਲੇਖਾ-ਜੋਖਾ ਕਰਦੀ ਹੈ ਕਿ ਅੱਜ ਅਸੀਂ ਕਿਥੇ ਖੜੇ ਹਾਂ ਤਾਂ ਕੌਮ ਵਲੋਂ ਵੱਖ-ਵੱਖ ਢੰਗਾਂ ਨਾਲ ਅਪਣੀ ਆਵਾਜ਼ ਅਤੇ ਮੁੱਦਿਆਂ ਨੂੰ ਲਗਾਤਾਰ ਚੁੱਕੇ ਜਾਣ ’ਤੇ ਸੰਘਰਸ਼ ਦੀ ਲਗਾਤਾਰਤਾ ਬਣਾਈ ਰੱਖਣ ਲਈ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ, ਹੋਰ ਜਥੇਬੰਦੀਆਂ ਜਿਵੇਂ ਅਮਰੀਕਨ ਸਿੱਖ ਕਾਕਸ ਕਮੇਟੀ ਨਾਲ ਮਿਲ ਕੇ ਹਮੇਸ਼ਾ ਸਿੱਖ ਸਰੋਕਾਰਾਂ ਲਈ ਯਤਨਸ਼ੀਲ ਰਹਿੰਦੀ ਹੈ। 

ਇਸੇ ਲੜੀ ਵਿਚ ਦੁਨੀਆਂ ਦੇ ਸੱਭ ਤੋਂ ਤਾਕਤਵਰ ਦੇਸ਼ ਅਮਰੀਕੀ ਸਦਨ ਵਿਚ ਘੱਲੂਘਾਰੇ ਦੇ 40ਵੇਂ ਸਾਲ ਨੂੰ ਸਮਰਪਿਤ ਇਹ ਪ੍ਰੋਗਰਾਮ ਦਾ ਆਯੋਜਨ ਕਰਵਾਉਣਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ  ਅਮਰੀਕਨ ਸਿੱਖ ਕਾਕਸ ਕਮੇਟੀ ਦੀ ਕੌਮ ਵਾਸਤੇ ਇਕ ਬਹੁਤ ਵੱਡੀ ਪ੍ਰਾਪਤੀ ਹੈ ਜਿਸ ਨਾਲ ਸਿੱਖ ਕੌਮ ਦੇ ਸੰਘਰਸ਼ ਅਤੇ ਕੌਮੀ ਬਿਰਤਾਂਤ ਨੂੰ ਦੁਨੀਆਂ ਸਾਹਮਣੇ ਹੋਰ ਮਜ਼ਬੂਤੀ ਨਾਲ ਰੱਖਣ ਦੀ ਮਦਦ ਮਿਲੇਗੀ।


ਅਮਰੀਕੀ ਸਦਨ ਵਿਖੇ ਹੋਇਆ ਅਰਦਾਸ ਸਮਾਗਮ
ਜੂਨ 1984 ਦੇ ਤੀਜੇ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਅਤੇ ਸਮੂਹ ਸ਼ਹੀਦਾਂ ਨੂੰ ਕੀਤਾ ਗਿਆ ਯਾਦ


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement