ਅਮਰੀਕਾ ਤੋਂ ਬਾਅਦ ਕੋਰੋਨਾ ਦੀ ਸਭ ਤੋਂ ਵੱਧ ਜਾਂਚ ਭਾਰਤ ਨੇ ਕੀਤੀ : ਵ੍ਹਾਈਟ ਹਾਊਸ
Published : Jul 18, 2020, 8:59 am IST
Updated : Jul 18, 2020, 8:59 am IST
SHARE ARTICLE
White House Press Secretary Kayleigh McEnany said that United States is leading the world in testing
White House Press Secretary Kayleigh McEnany said that United States is leading the world in testing

ਅਮਰੀਕਾ ਨੇ 4.2 ਕਰੋੜ ਤੇ ਭਾਰਤ ਨੇ 1.2 ਕਰੋੜ ਨਮੂਨਿਆਂ ਦੀ ਜਾਂਚ ਕੀਤੀ

ਵਾਸ਼ਿੰਗਟਨ: ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਸਭ ਤੋਂ ਵੱਧ 4.2 ਕਰੋੜ ਨਮੂਨਿਆਂ ਦੀ ਜਾਂਚ ਅਮਰੀਕਾ ਨੇ ਕੀਤੀ ਹੈ, ਇਸ ਦੇ ਬਾਅਦ ਸਭ ਤੋਂ ਵੱਧ 1.2 ਕਰੋੜ ਨਮੂਨਿਆਂ ਦੀ ਜਾਂਚ ਭਾਰਤ ਵਿਚ ਹੋਈ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਵਿਚ 35 ਲੱਖ ਤੋਂ ਵਧੇਰੇ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਅਤੇ ਵਾਇਰਸ ਨਾਲ 1,38,000 ਲੋਕਾਂ ਦੀ ਮੌਤ ਹੋ ਚੁੱਕੀ ਹੈ।

White House White House

ਵਿਸ਼ਵ ਭਰ ਵਿਚ ਵਾਇਰਸ ਪੀੜਤਾਂ ਦੀ ਗਿਣਤੀ 13.6 ਕਰੋੜ ਤੋਂ ਵੱਧ ਹੈ ਅਤੇ 5,86,000 ਰੋਗੀਆਂ ਦੀ ਮੌਤ ਹੋ ਚੁੱਕੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਇਲੇ ਮੈਕਨੇਨੀ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੀ ਜਾਂਚ ਵਿਚ, ਸਾਨੂੰ 4.2 ਕਰੋੜ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਹੈ।
ਇਸ ਦੇ ਬਾਅਦ ਸਭ ਤੋਂ ਵੱਧ 1.2 ਕਰੋੜ ਨਮੂਨਿਆਂ ਦੀ ਜਾਂਚ ਭਾਰਤ ਵਿਚ ਹੋਈ ਹੈ।

Donald TrumpDonald Trump

ਜਾਂਚ ਦੇ ਮਾਮਲੇ ਵਿਚ ਅਸੀਂ ਪੂਰੇ ਵਿਸ਼ਵ ਵਿਚ ਸਭ ਤੋਂ ਅੱਗੇ ਚੱਲ ਰਹੇ ਹਾਂ। ਉਨ੍ਹਾਂ ਕਿਹਾ ਕਿ ਰੀਕਾਰਡ ਜਾਂਚ ਕਰਨ ਦਾ ਟਰੰਪ ਪ੍ਰਸ਼ਾਸਨ ਦਾ ਕਦਮ ਪ੍ਰਸ਼ਾਸਨ ਵਲੋਂ ਚੁੱਕੇ ਗਏ ਕਦਮਾਂ ਦੇ ਠੀਕ ਵਿਰੁਧ ਹੈ। ਮੈਕਨੇਨੀ ਨੇ ਦਸਿਆ ਕਿ 2009 ਵਿਚ ਓਬਾਮਾ-ਬਿਡੇਨ ਪ੍ਰਸ਼ਾਸਨ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਨੇ ਸੂਬਿਆਂ ਤੋਂ ਐੱਚ. 1 ਐੱਨ. 1 ਫਲੂ ਦੀ ਜਾਂਤ ਬੰਦ ਕਰਨ ਅਤੇ ਹਰ ਮਾਮਲੇ ਨੂੰ ਗਿਣਨ ਤੋਂ ਰੋਕਿਆ ਸੀ।  

Corona Test Corona Test

ਜੁਲਾਈ ਦੇ ਅਖੀਰ ਤਕ ਹੋਵੇਗਾ ਟੀਕੇ ਦੇ ਤੀਜੇ ਪੜਾਅ ਦਾ ਪ੍ਰੀਖਣ
ਉਨ੍ਹਾਂ ਕਿਹਾ ਕਿ ਟੀਕੇ ਸਬੰਧੀ ਵੀ ਚੰਗੀ ਖਬਰ ਮਿਲ ਰਹੀ ਹੈ। ਉਨ੍ਹਾਂ ਦਸਿਆ ਕਿ ਮਾਰਡਨਾ ਵਲੋਂ ਜਿਸ ਟੀਕੇ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਸੋਧ ਵਿਚ ਸ਼ਾਮਲ 45 ਲੋਕਾਂ 'ਤੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਜੁਲਾਈ ਦੇ ਅਖੀਰ ਤਕ ਇਸ ਟੀਕੇ ਦੇ ਤੀਜੇ ਪੜਾਅ ਦਾ ਪ੍ਰੀਖਣ ਹੋਣ ਦੀ ਉਮੀਦ ਹੈ, ਜਿਸ ਵਿਚ 30 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਮੈਕਨੇਨੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਲਾਜ ਸਬੰਧੀ ਵੀ ਉਤਸਾਹਜਨਕ ਜਾਣਕਾਰੀ ਮਿਲੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement