
ਸ਼ਨੀਵਾਰ ਦੇਰ ਰਾਤ ਸਿਯਾਯ ਕਾਉਟੀ ਦੇ ਮਲੰਗਾ ਪਿੰਡ ਨੇੜੇ ਪਲਟਿਆ ਟੈਂਕਰ
ਨੈਰੋਬੀ: ਪੱਛਮੀ ਕੀਨੀਆ ਵਿਚ ਇਕ ਟੈਂਕਰ ਵਿਚੋਂ ਤੇਲ ਚੋਰੀ ਕਰਦੇ ਸਮੇਂ ਟੈਂਕਰ ਦੇ ਫਟਣ ਨਾਲ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
FIRE
ਜੇਮ ਸਬਕਾਊਂਟੀ ਪੁਲਿਸ ਕਂਮਾਂਡਰ ਚਾਰਲਸ ਚੇਚਾ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਸਿਯਾਯ ਕਾਉਟੀ ਦੇ ਮਲੰਗਾ ਪਿੰਡ ਨੇੜੇ ਟੈਂਕਰ ਪਲਟ ਗਿਆ ਸੀ
Oil tanker overturns in Kenya
ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਇਸ ਵਿੱਚੋਂ ਤੇਲ ਚੋਰੀ ਕਰਨਾ ਸ਼ੁਰੂ ਕਰ ਦਿੱਤਾ। ਜਿਸਤੋਂ ਕੁੱਝ ਸਮਾਂ ਬਾਅਦ ਇਸ ਵਿਚ ਧਮਾਕਾ ਹੋ ਗਿਆ ਤੇ 13 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ