
ਕੋਰੋਨਾ ਤੋਂ ਬਾਅਦ ਹੁਣ ਮੰਕੀਪੌਕਸ ਨੇ ਦਿਤੀ ਦਸਤਕ
ਟੈਕਸਾਸ : ਦੇਸ਼ ਅਤੇ ਵਿਸ਼ਵ ਵਿਚ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਅਜੇ ਖ਼ਤਮ ਨਹੀਂ ਹੋਇਆ। ਕੋਰੋਨਾ ਦੀ ਲਾਗ ਦੇ ਨਵੇਂ ਕੇਸ ਬਹੁਤ ਸਾਰੇ ਦੇਸ਼ਾਂ ਵਿਚ ਤੇਜ਼ੀ ਨਾਲ ਵਧੇ ਹਨ ਅਤੇ ਇਸ ਨੂੰ ਤੀਜੀ ਲਹਿਰ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਅਮਰੀਕਾ ਤੋਂ ਚਿੰਤਾਜਨਕ ਖ਼ਬਰਾਂ ਸਾਹਮਣੇ ਆਈਆਂ ਹਨ। ਨਵੀਂ ਬਿਮਾਰੀ ਮੰਕੀਪੌਕਸ ਦਾ ਪਹਿਲਾ ਕੇਸ ਇਥੇ ਮਿਲਿਆ ਹੈ। ਜਾਣਕਾਰੀ ਅਨੁਸਾਰ ਟੈਕਸਾਸ ਵਿਚ ਮੰਕੀਪੌਕਸ ਪਹਿਲਾ ਕੇਸ ਸਾਹਮਣੇ ਆਇਆ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀਡੀਸੀ) ਅਨੁਸਾਰ ਇਹ ਇਕ ਬਹੁਤ ਹੀ ਦੁਰਲੱਭ ਬਿਮਾਰੀ ਹੈ, ਇਸ ਵਾਇਰਸ ਦਾ ਪਹਿਲਾ ਕੇਸ ਹੈ।
Corona Virus
ਇਹ ਬਿਮਾਰੀ ਇਕ ਅਮਰੀਕੀ ਨਿਵਾਸੀ ਵਿਚ ਮਿਲੀ ਹੈ ਜੋ ਹਾਲ ਹੀ ਵਿਚ ਨਾਈਜੀਰੀਆ ਤੋਂ ਅਮਰੀਕਾ ਦੀ ਯਾਤਰਾ ਕੀਤੀ ਸੀ। ਮਰੀਜ਼ ਡੱਲਾਸ ਦੇ ਹਸਪਤਾਲ ਵਿਚ ਦਾਖ਼ਲ ਹੈ। ਡੱਲਾਸ ਕਾਊਂਟੀ ਦੇ ਸਿਹਤ ਅਧਿਕਾਰੀ ਕਲੇ ਜੇਨਕਿਨਜ਼ ਅਨੁਸਾਰ ਇਹ ਬਿਮਾਰੀ ਦੁਰਲਭ ਜ਼ਰੂਰ ਹੈ, ਪਰ ਅਸੀਂ ਇਸ ਵੇਲੇ ਕੋਈ ਵੱਡਾ ਖ਼ਤਰਾ ਨਹੀਂ ਦੇਖ ਰਹੇ। ਸਾਨੂੰ ਨਹੀਂ ਲਗਦਾ ਕਿ ਇਸ ਸਮੇਂ ਇਹ ਆਮ ਲੋਕਾਂ ਲਈ ਖ਼ਤਰਾ ਹੈ। ਸੀਡੀਸੀ ਅਨੁਸਾਰ ਬਿਮਾਰੀ ਦੇ ਕੇਸ ਨਾਈਜੀਰੀਆ ਤੋਂ ਇਲਾਵਾ, 1970 ਤੋਂ ਕੇਂਦਰੀ ਅਤੇ ਪਛਮੀ ਅਫ਼ਰੀਕਾ ਦੇ ਦੇਸ਼ਾਂ ਵਿਚ ਸਾਹਮਣੇ ਆ ਰਹੇ ਹਨ।
CDC
ਇਸ ਤੋਂ ਪਹਿਲਾਂ 2003 ਵਿਚ ਅਮਰੀਕਾ ਵਿਚ ਇਸ ਬਿਮਾਰੀ ਦੇ ਕੁੱਝ ਮਾਮਲੇ ਸਾਹਮਣੇ ਆਏ ਸਨ। ਸੀਡੀਸੀ ਨੇ ਕਿਹਾ ਕਿ ਇਸ ਦੇ ਅਧਿਕਾਰੀ ਜਹਾਜ਼ ਵਿਚ ਸਵਾਰ ਹੋਰ ਯਾਤਰੀਆਂ ਅਤੇ ਲੋਕਾਂ ਦੀ ਜਾਂਚ ਲਈ ਸਬੰਧਤ ਏਅਰ ਲਾਈਨ ਅਤੇ ਸਥਾਨਕ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ। ਮੰਕੀਪੌਕਸ ਚੇਚਕ ਵਾਂਗ ਇਕ ਵਾਇਰਸ ਨਾਲ ਸਬੰਧਤ ਬਿਮਾਰੀ ਹੈ। ਇਹ ਬਿਮਾਰੀ ਦੁਰਲਭ ਜ਼ਰੂਰ ਹੈ ਪਰ ਇਹ ਇਕ ਗੰਭੀਰ ਵਾਇਰਸ ਬਿਮਾਰੀ ਹੋ ਸਕਦੀ ਹੈ। ਇਹ ਆਮ ਤੌਰ ’ਤੇ ਫਲੂ ਵਰਗੇ ਲੱਛਣਾਂ ਅਤੇ ਲਿੰਫ ਨੋਡਾਂ ਦੇ ਸੋਜ ਨਾਲ ਸ਼ੁਰੂ ਹੁੰਦਾ ਹੈ।
USA: First case of monkeypox detected in Texas
ਹੌਲੀ ਹੌਲੀ ਧੱਫੜ ਚਿਹਰੇ ਅਤੇ ਸਰੀਰ ਦੇ ਵੱਡੇ ਹਿੱਸਿਆਂ ’ਤੇ ਉਭਰਨਾ ਸ਼ੁਰੂ ਹੋ ਜਾਂਦੇ ਹੈ। ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਸਾਹ ਦੀਆਂ ਬੂੰਦਾਂ ਰਾਹੀਂ ਫੈਲ ਸਕਦੀ ਹੈ। ਵੈਸੇ, ਅਮਰੀਕਾ ਵਿਚ ਰਿਪੋਰਟ ਕੀਤੇ ਪਹਿਲੇ ਕੇਸ ਦੇ ਸਬੰਧ ਵਿਚ, ਚੰਗੀ ਗੱਲ ਇਹ ਹੈ ਕਿ ਜ਼ਿਆਦਾਤਰ ਯਾਤਰੀ ਕੋਰੋਨਾ ਮਹਾਂਮਾਰੀ ਦੇ ਕਾਰਨ ਮਾਸਕ ਪਹਿਨੇ ਹੋਏ ਸਨ, ਇਸ ਲਈ ਬਹੁਤ ਘੱਟ ਸੰਭਾਵਨਾ ਹੈ ਕਿ ਮੰਕੀਪੌਕਸ ਉਸ ਜਹਾਜ਼ ਅਤੇ ਹਵਾਈ ਅੱਡੇ ਵਿਚ ਸਾਹ ਦੀਆਂ ਬੂੰਦਾਂ ਦੁਆਰਾ ਦੂਜੇ ਲੋਕਾਂ ਤਕ ਪਹੁੰਚ ਗਏ ਹੋਣ।