
ਲੋਕਾਂ ਨੂੰ ਫ਼ੈਸਲੇ ਅੱਗੇ ਝੁਕਣਾ ਚਾਹੀਦਾ ਹੈ - ਮਰੀਅਮ ਨਵਾਜ਼
ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਨੇ ਪੰਜਾਬ ਜ਼ਿਮਨੀ ਚੋਣਾਂ 'ਚ ਵੱਡੀ ਜਿੱਤ ਦਰਜ ਕੀਤੀ ਹੈ। ਨਿਊਜ਼ ਰਿਪੋਰਟਾਂ ਮੁਤਾਬਕ ਸ਼ੁਰੂਆਤੀ ਰੁਝਾਨਾਂ 'ਚ ਪੀਟੀਆਈ ਨੇ ਮੁਲਤਾਨ, ਡੇਰਾ ਗਾਜ਼ੀ ਖਾਨ, ਸਾਹੀਵਾਲ ਅਤੇ ਖੁਸ਼ਾਬ 'ਚ ਜਿੱਤ ਦਰਜ ਕੀਤੀ ਹੈ, ਜਦਕਿ 12 ਸੀਟਾਂ 'ਤੇ ਉਸ ਦੀ ਸਪੱਸ਼ਟ ਬੜ੍ਹਤ ਹੈ।
Maryam Nawaz
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੇ ਹਾਰ ਸਵੀਕਾਰ ਕਰ ਲਈ ਅਤੇ ਜਿੱਤ 'ਤੇ ਪੀਟੀਆਈ ਨੂੰ ਵਧਾਈ ਦਿੱਤੀ। ਉਪ ਚੋਣਾਂ 'ਚ ਪਾਰਟੀ ਦੀ ਅਗਵਾਈ ਕਰਨ ਵਾਲੇ ਪੀਐੱਮਐੱਲ-ਐੱਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਕਿਹਾ, ''ਸਾਨੂੰ ਚੋਣ ਨਤੀਜਿਆਂ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਮਰੀਅਮ ਨੇ ਪਾਰਟੀ ਵਰਕਰਾਂ ਨੂੰ ਆਤਮ-ਪੜਚੋਲ ਕਰਨ ਅਤੇ ਕਮੀਆਂ ਦੀ ਪਛਾਣ ਕਰਨ ਅਤੇ ਦੂਰ ਕਰਨ ਲਈ ਕਿਹਾ। ਮਰੀਅਮ ਨੇ ਕਿਹਾ- ਪੀਐੱਮਐੱਲ-ਐੱਨ ਨੂੰ ਨਤੀਜਿਆਂ ਨੂੰ ਖੁੱਲ੍ਹ ਕੇ ਸਵੀਕਾਰ ਕਰਨਾ ਚਾਹੀਦਾ ਹੈ।
Maryam
ਸਾਨੂੰ ਲੋਕਾਂ ਦੇ ਫੈਸਲੇ ਅੱਗੇ ਝੁਕਣਾ ਚਾਹੀਦਾ ਹੈ। ਰਾਜਨੀਤੀ ਵਿੱਚ ਹਮੇਸ਼ਾ ਜਿੱਤ ਅਤੇ ਹਾਰ ਹੁੰਦੀ ਹੈ। ਦਿਲ ਵੱਡਾ ਹੋਣਾ ਚਾਹੀਦਾ ਹੈ। ਜਿੱਥੇ ਕਿਤੇ ਵੀ ਕਮੀਆਂ ਹਨ, ਉਨ੍ਹਾਂ ਨੂੰ ਪਛਾਣ ਕੇ ਦੂਰ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਪੰਜਾਬ ਸੂਬੇ ਵਿਚ ਇਸ ਸਾਲ ਅਪ੍ਰੈਲ ਤੱਕ ਪੀਟੀਆਈ ਦੀ ਸਰਕਾਰ ਸੀ। ਫਿਰ ਇਮਰਾਨ ਖਾਨ ਨੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੂੰ ਬਦਲ ਕੇ ਪਰਵੇਜ਼ ਇਲਾਹੀ ਨੂੰ ਇਹ ਅਹੁਦਾ ਦੇਣ ਦਾ ਫੈਸਲਾ ਕੀਤਾ। ਇਲਾਹੀ ਧੜੇ ਦੇ 8 ਸੰਸਦ ਮੈਂਬਰ ਸਨ, ਇਮਰਾਨ ਨੇ ਕੇਂਦਰ ਵਿਚ ਆਪਣੀ ਕੁਰਸੀ ਬਚਾਉਣ ਲਈ ਬੁਜ਼ਦਾਰ ਦੀ ਬਲੀ ਦਿੱਤੀ ਸੀ।
Imran Khan
ਫਿਰ ਪੀਟੀਆਈ ਦੇ ਇੱਕ ਧੜੇ ਨੇ ਇਮਰਾਨ ਦੀ ਗੱਲ ਨਹੀਂ ਮੰਨੀ ਅਤੇ ਪੰਜਾਬ ਅਸੈਂਬਲੀ ਵਿੱਚ ਪੀਐਮਐਲ-ਐਨ ਨੂੰ ਵੋਟ ਦਿੱਤੀ। ਜਿਸ ਮਗਰੋਂ ਉਨ੍ਹਾਂ ਨੇ ਪਾਰਟੀ ਦੇ ਨਿਰਦੇਸ਼ਾਂ ਦੇ ਉਲਟ ਗੈਰ-ਕਾਨੂੰਨੀ ਢੰਗ ਨਾਲ ਵੋਟ ਪਾਉਣ ਲਈ ਵਿਧਾਇਕਾਂ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਜਿਸ ਕਾਰਨ ਸੂਬੇ ਦੀਆਂ 20 ਵਿਧਾਨ ਸਭਾ ਸੀਟਾਂ ਖਾਲੀ ਰਹਿ ਗਈਆਂ ਸਨ।
ਪੰਜਾਬ ਨੂੰ ਸ਼ਰੀਫ਼ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਖ਼ੁਦ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸ ਉਪ ਚੋਣ ਵਿਚ ਵੀ ਪਾਰਟੀ ਪ੍ਰਚਾਰ ਦੀ ਕਮਾਨ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਦੇ ਹੱਥ ਸੀ। ਅਜਿਹੇ 'ਚ ਇਮਰਾਨ ਖਾਨ ਦੀ ਜਿੱਤ ਨੇ ਸੂਬੇ ਦੇ ਨਾਲ-ਨਾਲ ਦੇਸ਼ 'ਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਹਨ।