
ਫ਼ੌਜੀ ਉੱਤਰੀ ਕੋਰੀਆ ਦੀ ਹਿਰਾਸਤ ’ਚ, ਸੰਯੁਕਤ ਰਾਸ਼ਟਰ ਕਮਾਨ ਘਟਨਾ ਦਾ ਹੱਲ ਕਰਨ ਲਈ ਸਰਗਰਮ
ਸਿਓਲ: ਇਕ ਅਮਰੀਕੀ ਫ਼ੌਜੀ ਦਖਣੀ ਕੋਰੀਆ ਦੀ ਸਰਹੱਦ ਪਾਰ ਕਰ ਕੇ ਉੱਤਰੀ ਕੋਰੀਆ ’ਚ ਚਲਾ ਗਿਆ। ਸੰਯੁਕਤ ਰਾਸ਼ਟਰ ਕਮਾਨ ਨੇ ਇਹ ਜਾਣਕਾਰੀ ਦਿਤੀ।
ਕੋਰੀਆ ਪ੍ਰਾਏਦੀਪ ’ਤੇ ਸੁਰਖਿਆ ਯਕੀਨੀ ਕਰਨ ਦੀ ਇੱਛਾ ਰੱਖਣ ਵਾਲੀ ਸੰਸਥਾ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਅਮਰੀਕੀ ਨਾਗਰਿਕ ਇਕ ਕੋਰੀਆਈ ਸਰਹੱਦ ਪਿੰਡ ਦੇ ਦੌਰੇ ’ਤੇ ਸੀ ਅਤੇ ਬਗ਼ੈਰ ਇਜਾਜਤ ਤੋਂ ਉੱਤਰੀ ਕੋਰੀਆ ਦੀ ਸਰਹੱਦ ’ਚ ਚਲਾ ਗਿਆ। ਬਾਅਦ ’ਚ ਦਸਿਆ ਗਿਆ ਕਿ ਇਹ ਨਾਗਰਿਕ ਅਮਰੀਕੀ ਫ਼ੌਜੀ ਹੈ।
ਉਸ ਨੇ ਕਿਹਾ ਹੈ ਕਿ ਉਹ ਇਸ ਸਮੇਂ ਉੱਤਰੀ ਕੋਰੀਆ ਦੀ ਹਿਰਾਸਤ ’ਚ ਹੈ ਅਤੇ ਸੰਯੁਕਤ ਰਾਸ਼ਟਰ ਕਮਾਨ ਇਸ ਘਟਨਾ ਦਾ ਹੱਲ ਕਰਨ ਲਈ ਅਪਣੇ ਉੱਤਰੀ ਕੋਰੀਆਈ ਹਮਰੁਤਬਾ ਨਾਲ ਕੰਮ ਕਰ ਰਹੀ ਹੈ। ਉਸ ਨੇ ਇਸ ਮਾਮਲੇ ’ਚ ਹੋਰ ਵੇਰਵਾ ਨਹੀਂ ਦਿਤਾ।