Canada News : ਕੈਨੇਡਾ 'ਚ ਹਰਨੇਕ ਸਿੰਘ ਤੂਰ ਤੇ ਪਰਮਜੀਤ ਸਿੰਘ ਗਿੱਲ ਨੇ ਜਿੱਤੇ 11 ਤਗਮੇ 

By : BALJINDERK

Published : Aug 18, 2024, 12:00 pm IST
Updated : Aug 18, 2024, 12:00 pm IST
SHARE ARTICLE
ਹਰਨੇਕ ਸਿੰਘ ਤੂਰ ਤੇ ਪਰਮਜੀਤ ਸਿੰਘ ਗਿੱਲ
ਹਰਨੇਕ ਸਿੰਘ ਤੂਰ ਤੇ ਪਰਮਜੀਤ ਸਿੰਘ ਗਿੱਲ

Canada News : ਇਨ੍ਹਾਂ ਐਥਲੈਟਿਕ ਮੁਕਾਬਲਿਆਂ 'ਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 360 ਅਥਲੀਟਾਂ ਨੇ ਲਿਆ ਸੀ ਹਿੱਸਾ

Canada News : ਕੈਨੇਡਾ ਦੇ ਕਿਊਬਕ ਸੂਬੇ ਦੇ ਸ਼ਹਿਰ ਮਾਂਟਰੀਅਲ ਵਿਖੇ ਹੋਏ ਕੈਨੇਡੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਟਰੈਕ ਐਂਡ ਫੀਲਡ ਮੁਕਾਬਲਿਆਂ ਵਿਚ ਭਾਰਤੀ ਫ਼ੌਜ ਦੇ ਸੇਵਾਮੁਕਤ ਕਰਨਲ ਐਲਡਰਗਰੋਵ ਨਿਵਾਸੀ ਪੰਜਾਬੀ ਐਥਲੀਟ ਹਰਨੇਕ ਸਿੰਘ ਤੂਰ 78 ਸਾਲਾ ਨੇ 6 ਅਤੇ ਐਬਟਸਫੋਰਡ ਨਿਵਾਸੀ ਖਿਡਾਰੀ ਪਰਮਜੀਤ ਸਿੰਘ ਗਿੱਲ ਨੇ 5 ਤਮਗੇ ਜਿੱਤੇ ਹਨ।

ਇਹ ਵੀ ਪੜੋ:Chandigarh News : ਪ੍ਰਿਟੀ ਜ਼ਿੰਟਾ ਨੇ ਚੰਡੀਗੜ੍ਹ ਦੀ ਅਦਾਲਤ 'ਚ ਪਾਈ ਪਟੀਸ਼ਨ

ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਨੇੜਲੇ ਪਿੰਡ ਕੋਠੇ ਸ਼ੇਰ ਜੰਗ ਸਿੰਘ ਦੇ ਕਰਨਲ ਹਰਨੇਕ ਸਿੰਘ ਤੂਰ ਨੇ 75 ਤੋਂ 79 ਸਾਲ ਦੀ ਉਮਰ ਵਰਗ ਦੇ ਹੈਮਰ ਥਰੋ, ਜੈਵਲਿਨ ਥਰੋ, ਵੇਟ ਥਰੋ, ਪੈਥਾਲੌਨ ਤੇ ਡਿਸਕਸ ਥਰੋ ਤੇ ਸ਼ਾਟਪੁੱਟ ਮੁਕਾਬਲਿਆਂ ਵਿਚ 4 ਸੋਨੇ ਦੇ ਤੇ 2 ਚਾਂਦੀ ਦਾ ਤਗਮਾ ਜਿੱਤੇ। ਜਦ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਪਿੰਡ ਖੋਖਰ ਦੇ ਪਰਮਜੀਤ ਸਿੰਘ ਗਿੱਲ ਨੇ 65 ਤੋਂ 69 ਸਾਲ ਦੀ ਉਮਰ ਵਰਗ ਦੇ ਹੈਮਰ ਥਰੋ, ਵੇਟ ਥਰੋ, ਸ਼ਾਟਪੁੱਟ ਪੈਥਾਲੌਨ ਤੇ ਡਿਸਕਸ ਥਰੋ ਮੁਕਾਬਾਲਿਆਂ ਵਿਚ 4 ਸੋਨੇ ਦੇ ਤੇ ਇਕ ਚਾਂਦੀ ਦਾ ਤਗਮਾ ਜਿੱਤਿਆ।

ਇਹ ਵੀ ਪੜੋ:America News : ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲ਼ੀ ਮਾਰ ਕੇ ਹੱਤਿਆ

ਇਨ੍ਹਾਂ ਐਥਲੈਟਿਕ ਮੁਕਾਬਲਿਆਂ 'ਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 360 ਅਥਲੀਟਾਂ ਨੇ ਹਿੱਸਾ ਲਿਆ। ਕਰਨਲ ਹਰਨੇਕ ਸਿੰਘ ਤੂਰ ਭਾਰਤੀ ਫ਼ੌਜ ਵਿਚ ਸੇਵਾਵਾਂ ਦੌਰਾਨ ਸਿੱਖ ਰਜਮੈਂਟ ਰਾਮਗੜ੍ਹ ਦੇ ਕਮਾਂਡੈਂਟ ਰਹੇ ਹਨ। 

(For more news apart from  Harnek Singh Gill and Paramjit Singh Toor won 11 medals in Canada News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement