Earthquake News: ਜਵਾਲਾਮੁਖੀ ਫਟਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
Russia Earthquake News in punjabi: ਰੂਸ ਦੇ ਪੂਰਬੀ ਤੱਟ 'ਤੇ 7.0 ਤੀਬਰਤਾ ਦੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਰੂਸ ਦੇ ਸ਼ਿਵਲੁਚ ਜਵਾਲਾਮੁਖੀ 'ਚ ਧਮਾਕਾ ਹੋਇਆ। ਰੂਸੀ ਸਰਕਾਰੀ ਮੀਡੀਆ TASS ਨੇ ਇਹ ਜਾਣਕਾਰੀ ਦਿੱਤੀ ਹੈ।
A Powerful eruption of the Shiveluch volcano, accompanied by volcanic lightning.
ਤਾਸ ਦੀ ਰਿਪੋਰਟ ਦੇ ਅਨੁਸਾਰ, ਐਤਵਾਰ ਸਵੇਰੇ (ਰੂਸੀ ਸਮੇਂ) ਨੂੰ ਜਵਾਲਾਮੁਖੀ ਦੇ ਨੇੜੇ ਲਈ ਗਈ ਇੱਕ ਵੀਡੀਓ ਵਿੱਚ ਸਮੁੰਦਰ ਦੇ ਤਲ ਤੋਂ 8 ਕਿਲੋਮੀਟਰ (5 ਮੀਲ) ਤੱਕ ਉੱਚਾ ਕਾਲਾ ਧੂੰਆਂ ਵਿਖਾਈ ਦਿੱਤਾ। ਇਸ ਤੋਂ ਬਾਅਦ ਜਵਾਲਾਮੁਖੀ ਤੋਂ ਲਾਲ ਗਰਮ ਲਾਵਾ ਵਗਦਾ ਦੇਖਿਆ ਗਿਆ।
A Powerful eruption of the Shiveluch volcano, accompanied by volcanic lightning.
ਜੁਆਲਾਮੁਖੀ ਰੂਸ ਦੇ ਪੂਰਬੀ ਖੇਤਰ ਕਾਮਚਟਕਾ ਵਿੱਚ ਲਗਭਗ 181,000 ਦੇ ਤੱਟਵਰਤੀ ਸ਼ਹਿਰ ਪੈਟ੍ਰੋਪਾਵਲੋਵਸਕ-ਕਾਮਚਤਸਕੀ ਤੋਂ ਲਗਭਗ 280 ਮੀਲ ਦੀ ਦੂਰੀ 'ਤੇ ਹੈ। TASS ਨੇ ਕਿਹਾ ਕਿ ਇਸ ਭੂਚਾਲ ਅਤੇ ਉਸ ਤੋਂ ਬਾਅਦ ਜਵਾਲਾਮੁਖੀ ਫਟਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
A Powerful eruption of the Shiveluch volcano, accompanied by volcanic lightning.