ਲੁਟੇਰਿਆਂ ਨੇ ਟਰੱਕ ਡਰਾਈਵਰ ਨੂੰ ਬੰਧਕ ਬਣਾ ਲੁੱਟਿਆ 50 ਕਰੋੜ ਦਾ ਸਾਮਾਨ
Published : Nov 18, 2020, 1:41 pm IST
Updated : Nov 18, 2020, 2:21 pm IST
SHARE ARTICLE
iphone
iphone

ਬ੍ਰਿਟਿਸ਼ ਪੁਲਿਸ ਜਾਂਚ ਕਰ ਰਹੀ ਹੈ।

ਬ੍ਰਿਟੇਨ ਦੇ ਨੌਰਥੈਂਪਟਨਸ਼ਾਇਰ ਵਿੱਚ ਕੁਝ ਲੁਟੇਰਿਆਂ ਨੇ ਡਰਾਈਵਰਾਂ ਤੇ ਸੁਰੱਖਿਆ ਗਾਰਡਾਂ ਨੂੰ ਬੰਧਕ ਬਣਾ ਕੇ ਲੁੱਟ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸ ਲੁੱਟ ‘ਚ ਟਰੱਕ ਚੋਂ ਕਰੀਬ 50 ਕਰੋੜ ਰੁਪਏ ਦਾ ਸਾਮਾਨ ਲੁੱਟਿਆ ਗਿਆ। ਟਰੱਕ ਵਿੱਚ ਐਪਲ ਕੰਪਨੀ ਦੇ ਆਈਫੋਨ, ਆਈਪੈਡ ਤੇ ਘੜੀਆਂ ਸੀ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਲੁਟੇਰਿਆਂ ਨੇ ਮੰਗਲਵਾਰ ਰਾਤ ਅੱਠ ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ। 

ਲੁਟੇਰਿਆਂ ਨੇ ਪਹਿਲਾਂ ਟਰੱਕ ਨੂੰ ਹਾਈਜੈਕ ਕੀਤਾ ਤੇ ਇਸ ਨੂੰ ਕਿਸੇ ਹੋਰ ਥਾਂ ‘ਤੇ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਟਰੱਕ ਵਿੱਚ ਲੱਦਿਆ ਸਾਮਾਨ ਦੂਜੇ ਟਰੱਕ ਵਿਚ ਸ਼ਿਫਟ ਕੀਤਾ ਤੇ ਫਿਰ ਫਰਾਰ ਹੋ ਗਿਆ। ਪੁਲਿਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਦੂਜਾ ਟਰੱਕ ਬਰਾਮਦ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਲੁਟੇਰਿਆਂ ਨੇ ਚੋਰੀ ਕੀਤੇ ਸਾਮਾਨ ਨੂੰ ਕੁਝ ਦੂਰੀ ਬਾਅਦ ਤੀਜੇ ਟੱਰਕ ਵਿੱਚ ਸ਼ਿਫਟ ਕੀਤਾ। ਬ੍ਰਿਟਿਸ਼ ਪੁਲਿਸ ਜਾਂਚ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement