23 ਜਨਵਰੀ ਤੱਕ ਵਧਾਈ ਗਈ ਪਾਬੰਦੀ
ਇਸਲਾਮਾਬਾਦ : ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਅਪਣੇ ਹਵਾਈ ਖੇਤਰ ’ਤੇ ਲਗਾਈ ਗਈ ਪਾਬੰਦੀ ਨੂੰ ਇਕ ਹੋਰ ਮਹੀਨੇ ਲਈ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਹ ਪਾਬੰਦੀ ਹੁਣ 23 ਜਨਵਰੀ ਤਕ ਲਾਗੂ ਰਹੇਗੀ। ਪਾਕਿਸਤਾਨ ਹਵਾਈ ਅੱਡਾ ਅਥਾਰਟੀ (ਪੀਏਏ) ਨੇ ਬੁੱਧਵਾਰ ਨੂੰ ਇਸ ਪਾਬੰਦੀ ਨੂੰ 23 ਜਨਵਰੀ ਤਕ ਵਧਾਉਣ ਦਾ ਐਲਾਨ ਕੀਤਾ। ਪਿਛਲੀ ਪਾਬੰਦੀ 24 ਦਸੰਬਰ ਨੂੰ ਖ਼ਤਮ ਹੋਣ ਵਾਲੀ ਸੀ। ਇਹ ਪਾਬੰਦੀ ਮੂਲ ਰੂਪ ’ਚ ਪਹਿਲਗਾਮ ਹਮਲੇ ਤੋਂ ਬਾਅਦ ਅਪ੍ਰੈਲ ’ਚ ਲਗਾਈ ਗਈ ਸੀ। ਭਾਰਤ ਨੇ ਵੀ ਪਾਕਿਸਤਾਨ ’ਤੇ ਇਸੇ ਤਰ੍ਹਾਂ ਦੀ ਪਾਬੰਦੀ ਲਗਾਈ ਹੋਈ ਹੈ।
