ਭਾਂਡੇ ਧੋਣ ਵਾਲੀ ਨੂੰ ਐਤਵਾਰ ਨੂੰ ਕੰਮ 'ਤੇ ਬੁਲਾਇਆ, ਦੇਣਾ ਪਵੇਗਾ 150 ਕਰੋੜ ਮੁਆਵਜ਼ਾ 
Published : Jan 19, 2019, 7:38 pm IST
Updated : Jan 19, 2019, 7:42 pm IST
SHARE ARTICLE
Marie Jean Pierre
Marie Jean Pierre

ਕੋਰਟ ਨੇ ਮੈਰੀ ਦੇ ਦਾਅਵੇ ਨੂੰ ਸਹੀ ਕਰਾਰ ਦਿੰਦੇ ਹੋਏ ਉਸ ਨੂੰ 21 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ।

ਵਾਸ਼ਿੰਗਟਨ : ਇਕ ਹੋਟਲ ਵਿਚ ਭਾਂਡੇ ਧੋਣ ਦਾ ਕੰਮ ਕਰਨ ਵਾਲੀ ਇਕ ਔਰਤ ਨੂੰ 21 ਮਿਲੀਅਨ ਡਾਲਰ (150 ਕਰੋੜ ਰੁਪਏ ) ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ ਗਿਆ ਹੈ। ਹੋਟਲ ਨੇ ਔਰਤ ਨੂੰ ਐਤਵਾਰ ਨੂੰ ਚਰਚ ਜਾਣ ਦੀ ਬਜਾਏ ਕੰਮ 'ਤੇ ਬੁਲਾਇਆ। ਔਰਤ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਸੀ। ਮੈਰੀ ਜੀਨ ਪਿਯਰੇ ਨੇ ਕੋਨਰਾਡ ਮਿਆਮੀ ਹੋਟਲ ਵਿਚ ਲਗਭਗ 6 ਸਾਲ ਤੱਕ ਕੰਮ ਕੀਤਾ। 2015 ਵਿਚ ਉਸ ਦੇ ਕਿਚਨ ਮੈਨੇਜਰ ਨੇ ਮੈਰੀ ਨੂੰ ਐਤਵਾਰ ਨੂੰ ਬੁਲਾਏ ਜਾਣ ਦੀ ਮੰਗ ਰੱਖੀ,

Dish washingDish washing

ਜਿਸ ਨੂੰ ਹੋਟਲ ਪ੍ਰਬੰਧਨ ਨੇ ਕਬੂਲ ਕਰ ਲਿਆ। ਕੋਨਰਾਡ ਹੋਟਲ, ਹਿਲਟਨ ਗਰੁੱਪ ਦਾ ਹੀ ਹਿੱਸਾ ਹੈ। ਮੈਰੀ ਇਕ ਕੈਥੋਲਿਕ ਮਿਸ਼ਨਰੀ ਗਰੁੱਪ 'ਸੋਲਜ਼ਰਸ ਆਫ ਕ੍ਰਾਈਸਟ' ਚਰਚ ਦੀ ਮੈਂਬਰ ਹੈ। ਇਹ ਗਰੁੱਪ ਗਰੀਬਾਂ ਦੀ ਮਦਦ ਕਰਦਾ ਹੈ। ਮੈਰੀ ਨੇ ਦਾਖਲ ਕੀਤੇ ਗਏ ਮਾਮਲੇ ਵਿਚ ਦਾਅਵਾ ਕੀਤਾ ਕਿ ਉਹ ਅਪਣੀਆਂ ਧਾਰਮਿਕ ਭਾਵਨਾਵਾਂ ਕਾਰਨ ਐਤਵਾਰ ਨੂੰ ਹੋਟਲ ਵਿਚ ਕੰਮ ਕਰਨ ਵਿਚ ਅਸਰਮਥ ਸੀ। ਪਾਰਕ ਹੋਟਲਸ ਐਂਡ ਰਿਜ਼ੋਰਟਸ ਨੇ ਮਿਆਮੀ ਕੋਰਟ ਨੇ ਦੱਸਿਆ ਕਿ ਉਹਨਾਂ ਨੂੰ ਅਜਿਹੀ ਕਿਸੇ ਗੱਲ ਦੀ ਜਾਣਕਾਰੀ ਨਹੀਂ ਹੈ।

MarryMarie Jean Pierre

ਪ੍ਰਬੰਧਨ ਵੱਲੋਂ ਕਿਹਾ ਗਿਆ ਸੀ ਕਿ ਆਖਰ ਮੈਰੀ ਨੂੰ ਐਤਵਾਰ ਨੂੰ ਛੁੱਟੀ ਕਿਉਂ ਚਾਹੀਦੀ ਹੈ। ਸ਼ੁਰੂਆਤ ਵਿਚ ਮੈਰੀ ਨੂੰ ਐਤਵਾਰ ਨੂੰ ਛੁੱਟੀ ਲੈਣ ਦੇ ਬਦਲੇ ਅਪਣੇ ਨਾਲ ਕੰਮ ਕਰਨ ਵਾਲਿਆਂ ਦੇ ਨਾਲ ਸ਼ਿਫਟ ਬਦਲਣ ਦੀ ਇਜਾਜ਼ਤ ਦਿਤੀ ਗਈ। ਹੋਟਲ ਪ੍ਰਬੰਧਨ ਨੇ ਮੈਰੀ ਦੇ ਪਾਦਰੀ ਦੀ ਲਿਖੀ ਚਿੱਠੀ ਮੰਗੀ ਜਿਸ ਵਿਚ ਸਾਰੀ ਜਾਣਕਾਰੀ ਦੇਣ ਨੂੰ ਕਿਹਾ ਗਿਆ। ਹਾਲਾਂਕਿ 2016 ਵਿਚ ਮੈਰੀ ਨੂੰ ਖਰਾਬ ਕੰਮ ਕਰਨ ਦਾ ਹਵਾਲਾ ਦੇ ਕੇ ਨੌਕਰੀ ਤੋਂ ਕੱਢ ਦਿਤਾ ਗਿਆ।

he Civil Rights Act of 1964 The Civil Rights Act of 1964

2017 ਵਿਚ ਮੈਰੀ ਨੇ ਸਿਵਲ ਰਾਈਟਸ ਐਕਟ 1964 ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਕੇਸ ਦਾਖਲ ਕਰ ਦਿਤਾ। ਨਿਯਮ ਅਧੀਨ ਨੌਕਰੀ ਵਿਚ ਜਾਤੀ, ਧਰਮ, ਰੰਗ, ਲਿੰਗ ਅਤੇ ਕੌਮੀਅਤ ਦੇ ਆਧਾਰ 'ਤੇ ਭੇਦਭਾਵ 'ਤੇ ਪੂਰਨ ਪਾਬੰਦੀ ਹੈ। ਕੋਰਟ ਨੇ ਮੈਰੀ ਦੇ ਦਾਅਵੇ ਨੂੰ ਸਹੀ ਕਰਾਰ ਦਿੰਦੇ ਹੋਏ ਉਸ ਨੂੰ 21 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ। ਹੋਟਲ ਪ੍ਰਬੰਧਨ ਨੂੰ ਮੈਰੀ ਨੂੰ ਬਕਾਇਆ 35 ਹਜ਼ਾਰ ਡਾਲਰ ਅਤੇ ਮਾਨਸਿਕ ਪੀੜ ਸਹਿਣ ਲਈ 5 ਲੱਖ ਡਾਲਰ ਵਾਧੂ ਵੀ ਦੇਣੇ ਪੈਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement