Pakistan News : ਭਾਰਤੀ ਤੇ ਪਾਕਿਸਤਾਨੀ ਕਲਾਕਾਰ ਹੋਏ ਸ੍ਰੀ ਕਰਤਾਰਪੁਰ ਸਾਹਿਬ 'ਚ ਨਤਮਸਤਕ
Published : Jan 19, 2025, 2:19 pm IST
Updated : Jan 19, 2025, 2:19 pm IST
SHARE ARTICLE
Indian and Pakistani artists pay obeisance at 'Shri Kartarpur Sahib' Latest News in Punjabi
Indian and Pakistani artists pay obeisance at 'Shri Kartarpur Sahib' Latest News in Punjabi

Pakistan News : ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

Indian and Pakistani artists pay obeisance at 'Shri Kartarpur Sahib' Latest News in Punjabi : ਪਾਕਿਸਤਾਨ ਅਤੇ ਭਾਰਤੀ ਕਲਾ ਪ੍ਰੇਮੀਆਂ ਨੇ ਇਕ ਸਮੂਹ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਾਂਝੀ ਬੈਠਕ ਕੀਤੀ ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭਾਰਤੀ ਕਲਾਕਾਰ ਦੇ ਵਫ਼ਦ 'ਚ ਮਲਕੀਤ ਰੌਣੀ, ਮਨਪ੍ਰੀਤ ਰੌਣੀ, ਮਨਪ੍ਰੀਤ ਸਰਾਂ, ਪ੍ਰਭ ਗਰੇਵਾਲ, ਗੁਰਪ੍ਰੀਤ ਮੰਡ, ਗੁਰਜੀਤ ਚਾਹਲ, ਨਸੀਬ ਰੰਧਾਵਾ, ਗੁਰਦਿਆਲ ਸਿੰਘ ਸਿੱਧੂ, ਦਵਿੰਦਰ ਸਿੰਘ, ਸਮਸ਼ੇਰ ਸਿੰਘ, ਬਲਰਾਜ ਸਿੰਘ, ਰਮਨਦੀਪ ਕੌਰ, ਅਮਿਤਬੀਰ ਸਿੰਘ, ਤੇਜ਼ ਕਰਨ ਸਿੰਘ, ਇਕਬਾਲ ਸਿੰਘ ਸੰਧੂ, ਰਮਨਜੀਤ ਕੌਰ, ਹਰਮਨਦੀਪ ਸਿੰਘ, ਕਰਨ, ਅਵਤਾਰ ਸਿੰਘ ਅਤੇ ਪਾਕਿਸਤਾਨ ਤਰਫ਼ੋਂ ਹਨੀ ਅਲਬੇਲਾ, ਸ਼ਾਜ਼ਿਬ ਮਿਰਜ਼ਾ, ਪੰਜਾਬ ਪ੍ਰਚਾਰ ਸੰਸਥਾ ਦੇ ਸਦਰ ਅਹਮਿਦ ਰਜ਼ਾ ਵੱਟੂ, ਅੰਜੁਮ ਗਿੱਲ, ਬਾਬਰ ਜਲੰਧਰੀ, ਫ਼ੈਸਲ ਅਲੀ ਅਤੇ ਮੋਹਸਿਨ ਬਸਰਾ ਆਦਿ ਸ਼ਾਮਲ ਸਨ ।

ਦੋਵਾਂ ਮੁਲਕਾਂ ਦੇ ਲੇਖਕਾਂ, ਪੰਜਾਬੀ ਭਾਸ਼ਾ ਸਨੇਹੀਆਂ ਅਤੇ ਕਲਾਂ ਪ੍ਰੇਮੀਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨਜਦੀਕ ਭਾਈ ਅਜੀਤਾ ਜੀ ਬਾਜ਼ਾਰ ਵਿਖੇ ਬੈਠਕ ਕਰਦਿਆਂ ਪੰਜਾਬੀ ਰੰਗਮੰਚ ਬਾਰੇ ਵਿਚਾਰ ਚਰਚਾ ਕੀਤੀ । ਇਸ ਮੌਕੇ ਭਾਰਤੀ ਫ਼ਿਲਮਾਂ ਲਈ ਲਾਹੌਰ ਅਤੇ ਹੋਰਨਾਂ ਪਾਕਿਸਤਾਨੀ ਸ਼ਹਿਰਾਂ 'ਚ ਸ਼ੂਟਿੰਗ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ ।

ਅਹਿਮਦ ਰਜ਼ਾ ਵੱਟੂ, ਬਾਬਰ ਜਲੰਧਰੀ ਅਤੇ ਅੰਜੁਮ ਗਿੱਲ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਭਾਰਤੀ ਫ਼ਿਲਮਾਂ ਪਾਕਿਸਤਾਨੀ ਸਿਨੇਮਾ-ਘਰਾਂ ਦਾ ਸ਼ਿੰਗਾਰ ਬਣ ਰਹੀਆਂ ਹਨ, ਉਸੇ ਤਰ੍ਹਾਂ ਭਾਰਤੀ ਸਿਨੇਮਾ ਘਰਾਂ 'ਚ ਪਾਕਿਸਤਾਨੀ ਫ਼ਿਲਮਾਂ ਵੀ ਲੱਗਣੀਆਂ ਚਾਹੀਦੀਆਂ ਹਨ । ਦੋਵਾਂ ਮੁਲਕਾਂ ਤੋਂ ਗੁਰਦੁਆਰਾ ਸਾਹਿਬ ਪੁਹੰਚੇ ਕਲਾਕਾਰ ਨੇ ਗੁਰਦੁਆਰਾ ਸਾਹਿਬ 'ਚ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕੀਰਤਨ 'ਚ ਹਾਜ਼ਰੀ ਭਰੀ ।

ਉਨ੍ਹਾਂ ਇਕੱਠਿਆਂ ਲੰਗਰ ਛਕਿਆ ਅਤੇ ਤੋਹਫ਼ਿਆਂ ਦਾ ਆਦਾਨ ਪ੍ਰਦਾਨ ਕੀਤਾ ।

(For more Punjabi news apart from Indian and Pakistani artists pay obeisance at 'Shri Kartarpur Sahib' Latest News in Punjabi stay tuned to Rozana Spokesman) 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement