
ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਾਮਲੇ ਵਿਚ ਕੌਮਾਂਤਰੀ ਨਿਆ ਅਦਾਲਤ (ਆਈ.ਸੀ.ਜੇ.) ਸੋਮਵਾਰ ਨੂੰ ਜਨਤਕ ਸੁਣਵਾਈ ਕੁਝ ਦੇਰ ਵਿਚ ਸ਼ੁਰੂ ਹੋ ਗਈ.......
ਦਿ ਹੇਗ : ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਮਾਮਲੇ ਵਿਚ ਕੌਮਾਂਤਰੀ ਨਿਆ ਅਦਾਲਤ (ਆਈ.ਸੀ.ਜੇ.) ਸੋਮਵਾਰ ਨੂੰ ਜਨਤਕ ਸੁਣਵਾਈ ਕੁਝ ਦੇਰ ਵਿਚ ਸ਼ੁਰੂ ਹੋ ਗਈ ਜਿਸ ਵਿਚ ਭਾਰਤ ਅਤੇ ਪਾਕਿਸਤਾਨ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਅਦਾਲਤ ਦੇ ਸਾਹਮਣੇ ਆਪੋ-ਆਪਣੀਆਂ ਦਲੀਲਾਂ ਪੇਸ਼ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਪੁਲਵਾਮਾ ਹਮਲੇ ਦਾ ਅਸਰ ਸੁਣਵਾਈ 'ਤੇ ਪੈ ਸਕਦਾ ਹੈ ਅਤੇ ਭਾਰਤ ਨੂੰ ਆਈ.ਸੀ.ਜੇ. ਵਿਚ ਰਣਨੀਤਕ ਜਿਤ ਹਾਸਲ ਹੋ ਸਕਦੀ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਕੌਮਾਂਤਰੀ ਵਿਵਾਦਾਂ ਨੂੰ ਹਲ ਕਰਨ ਲਈ ਆਈ.ਸੀ.ਜੇ. ਦੀ ਸਥਾਪਨਾ ਕੀਤੀ ਗਈ ਸੀ।
ਪਾਕਿਸਤਾਨੀ ਫ਼ੌਜ ਦੀ ਅਦਾਲਤ ਨੇ ਅਪ੍ਰੈਲ 2017 ਵਿਚ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ 'ਤੇ ਵੀ ਭਾਰਤੀ ਨਾਗਰਿਕ ਜਾਧਵ (48) ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਸੁਣਵਾਈ ਦੌਰਾਨ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹਰੀਸ਼ ਸਾਲਵੇ ਪਹਿਲੀਆਂ ਦਲੀਲਾਂ ਪੇਸ਼ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਪਾਕਿ ਝੂਠ ਬੋਲ ਰਿਹਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪਾਕਿ ਕੋਲ ਕੋਈ ਪੁਖ਼ਤਾ ਸਬੂਤ ਨਹੀਂ ਅਤੇ ਇਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਕੁਲਭੂਸ਼ਣ ਨੂੰ ਕੈਦ ਕਰਕੇ ਰਖਿਆ ਹੈ ਇਸ ਲਈ ਕੋਰਟ ਛੇਤੀ ਤੋਂ ਛੇਤੀ ਜਾਧਵ ਦੀ ਰਿਹਾਈ ਦੇ ਹੁਕਮ ਦੇਵੇ। ਸਾਲਵੇ ਨੇ ਦੋਸ਼ ਲਗਾਇਆ ਕਿ ਪਾਕਿ ਭਾਰਤ ਵਿਰੁਧ ਝੂਠਾ ਪ੍ਰਚਾਰ ਕਰ ਰਿਹਾ ਹੈ।
ਪਾਕਿ ਨੇ ਵੀਅਤਨਾਮ ਸਮਝੌਤੇ ਦੀ ਉਲੰਘਣਾ ਕੀਤੀ। ਦੱਸ ਦਈਏ ਕਿ ਭਾਰਤ ਨੇ ਇਸ ਦੇ ਵਿਰੁਧ ਉਸੇ ਸਾਲ ਮਈ ਵਿਚ ਆਈ.ਸੀ.ਜੇ. ਦਾ ਦਰਵਾਜ਼ਾ ਖੜਕਾਇਆ ਸੀ।ਆਈ.ਸੀ.ਜੇ. ਦੀ 10 ਮੈਂਬਰੀ ਬੈਂਚ ਨੇ 18 ਮਈ 2017 ਵਿਚ ਪਾਕਿਸਤਾਨ ਨੂੰ ਮਾਮਲੇ ਵਿਚ ਫ਼ੈਸਲਾ ਆਉਣ ਤਕ ਜਾਧਵ ਨੂੰ ਸਜ਼ਾ ਦੇਣ ਤੋਂ ਰੋਕ ਦਿੱਤਾ ਸੀ। ਆਈ.ਸੀ.ਜੇ. ਨੇ ਹੇਗ ਵਿਚ 18 ਤੋਂ 21 ਫ਼ਰਵਰੀ ਤਕ ਮਾਮਲੇ ਵਿਚ ਜਨਤਕ ਸੁਣਵਾਈ ਦਾ ਸਮਾਂ ਤੈਅ ਕੀਤਾ ਹੈ।
ਪਾਕਿਸਤਾਨ ਦੇ ਸੀਨੀਅਰ ਵਕੀਲ ਖਾਵਰ ਕੁਰੈਸ਼ੀ 19 ਫਰਵਰੀ ਨੂੰ ਆਪਣੇ ਦੇਸ਼ ਵਲੋਂ ਦਲੀਲਾਂ ਪੇਸ਼ ਕਰਨਗੇ। ਇਸ ਤੋਂ ਬਾਅਦ ਭਾਰਤ 20 ਫਰਵਰੀ ਨੂੰ ਇਸ 'ਤੇ ਜਵਾਬ ਦੇਵੇਗਾ ਜਦੋਂ ਕਿ ਇਸਲਾਮਾਬਾਦ 21 ਫ਼ਰਵਰੀ ਨੂੰ ਆਪਣੀਆਂ ਆਖ਼ਰੀ ਦਲੀਲਾਂ ਪੇਸ਼ ਕਰੇਗਾ। ਅਜਿਹੀ ਉਮੀਦ ਹੈ ਕਿ ਆਈ.ਸੀ.ਜੇ. ਦਾ ਫ਼ੈਸਲਾ 2019 ਦੀਆਂ ਗਰਮੀਆਂ ਵਿਚ ਆ ਸਕਦਾ ਹੈ। (ਪੀਟੀਆਈ)