
ਉੱਤਰ ਕੋਰੀਆ ਨੇ ਕੋਰਾਆਈ ਸਮੁੰਦਰੀ ਖੇਤਰ ਦੇ ਪੂਰਬ 'ਚ ਅੱਜ ਤਿੰਨ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ। ਇਹ ਜਾਣਕਾਰੀ ਅਮਰੀਕੀ ਫ਼ੌਜ ਅਧਿਕਾਰੀਆਂ ਨੇ ਦਿਤੀ।
ਵਾਸ਼ਿੰਗਟਨ, 26 ਅਗੱਸਤ : ਉੱਤਰ ਕੋਰੀਆ ਨੇ ਕੋਰਾਆਈ ਸਮੁੰਦਰੀ ਖੇਤਰ ਦੇ ਪੂਰਬ 'ਚ ਅੱਜ ਤਿੰਨ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ। ਇਹ ਜਾਣਕਾਰੀ ਅਮਰੀਕੀ ਫ਼ੌਜ ਅਧਿਕਾਰੀਆਂ ਨੇ ਦਿਤੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਹਾਲ ਹੀ 'ਚ ਦਿਤੇ ਗਏ ਇਸ ਸੰਕੇਤ ਦੇ ਬਾਵਜੂਦ ਇਹ ਪ੍ਰੀਖਣ ਕੀਤੇ ਗਏ ਕਿ ਪਿਉਂਗਯਾਂਗ ਦੇ ਲਗਾਤਾਰ ਵੱਧ ਰਹੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਰੋਕਣ ਲਈ ਸਮਝੌਤਾ ਕੀਤਾ ਜਾ ਸਕਦਾ ਹੈ। ਅਮਰੀਕਾ ਪੈਸਿਫਿਕ ਕਮਾਂਡ ਨੇ ਕਿਹਾ ਕਿ ਇਹ ਘੱਟ ਦੂਰੀ ਦੀ ਸਮਰੱਥਾ ਵਾਲੀਆਂ ਮਿਜ਼ਾਈਲਾਂ ਹਨ। ਪਹਿਲੀ ਅਤੇ ਦੂਜੀ ਮਿਜ਼ਾਈਲ ਉਡਾਨ ਭਰਨ 'ਚ ਅਸਫਲ ਰਹੀ ਅਤੇ ਲੱਗਦਾ ਹੈ ਕਿ ਤੀਜੀ ਮਿਜ਼ਾਈਲ 'ਚ ਤੁਰੰਤ ਹੀ ਧਮਾਕਾ ਹੋ ਗਿਆ। ਉਸ ਨੇ ਕਿਹਾ ਕਿ ਉੱਤਰੀ ਅਮਰੀਕਨ ਏਅਰੋਸਪੇਸ ਡਿਫੈਂਸ ਕਮਾਂਡ ਨੇ ਪਤਾ ਲਗਾਇਆ ਹੈ ਕਿ ਇਹ ਮਿਜ਼ਾਈਲਾਂ ਗੁਆਮ ਲਈ ਖ਼ਤਰਾ ਪੈਦਾ ਨਹੀਂ ਕਰਦੀਆਂ। ਉੱਤਰ ਕੋਰੀਆ ਨੇ ਪਹਿਲਾਂ ਚਿਤਾਵਨੀ ਜਾਰੀ ਕੀਤੀ ਸੀ ਕਿ ਜੇ ਉਸ ਨੂੰ ਉਕਸਾਇਆ ਗਿਆ ਤਾਂ ਉਹ ਗੁਆਮ ਨੂੰ ਨਿਸ਼ਾਨਾ ਬਣਾਏਗਾ।
ਵ੍ਹਾਈਟ ਹਾਊਸ ਪ੍ਰੈੱਸ ਸਕੱਤਰ ਸਾਰਾ ਸੈਂਡਰਜ ਨੇ ਕਿਹਾ ਕਿ ਟਰੰਪ ਨੂੰ ਇਸ ਦੀ ਜਾਣਕਾਰੀ ਦਿਤੀ ਗਈ ਹੈ ਅਤੇ ਅਸੀਂ ਹਾਲਾਤ 'ਤੇ ਨਜ਼ਰ ਰੱਖ ਰਹੇ ਹਾਂ। ਇਸ ਤੋਂ ਬਾਅਦ ਟਰੰਪ ਨੇ ਸਖ਼ਤ ਸ਼ਬਦਾਂ 'ਚ ਕਾਰਵਾਈ ਦੀ ਚਿਤਾਵਨੀ ਦਿਤੀ ਸੀ। (ਪੀਟੀਆਈ)