
ਬੈਂਕਾਕ : ਅਹੁਦੇ ਤੋਂ ਹਟਾਈ ਗਈ ਥਾਈਲੈਂਡ ਦੀ ਪ੍ਰਧਾਨ ਮੰਤਰੀ ਯਿੰਗਲੁਕ ਸ਼ਿਨਾਵਾਤਰਾ ਆਪਣੇ ਵਿਰੁੱਧ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਦੇਸ਼ ਛੱਡ ਕੇ ਦੌੜ ਗਈ।
ਬੈਂਕਾਕ : ਅਹੁਦੇ ਤੋਂ ਹਟਾਈ ਗਈ ਥਾਈਲੈਂਡ ਦੀ ਪ੍ਰਧਾਨ ਮੰਤਰੀ ਯਿੰਗਲੁਕ ਸ਼ਿਨਾਵਾਤਰਾ ਆਪਣੇ ਵਿਰੁੱਧ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਦੇਸ਼ ਛੱਡ ਕੇ ਦੌੜ ਗਈ। ਉਨ੍ਹਾਂ ਦੇ ਪਰਿਵਾਰ ਤੋਂ ਕਰੀਬੀ ਸੰਬੰਧ ਰੱਖਣ ਵਾਲੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ।
ਥਾਈਲੈਂਡ ਦੀ ਰਾਜਨੀਤੀ ਵਿਚ ਪਿਛਲੇ 15 ਸਾਲਾਂ ਤੋਂ ਰਾਜ਼ ਕਰਨ ਵਾਲੀ ਯਿੰਗੁਲਕ (50) ਅਰਬਾਂ ਡਾਲਰ ਦੇ ਝੋਨੇ ਦੀ ਸਬਸਿਡੀ ਘਪਲੇ ਮਾਮਲੇ ਵਿਚ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋ ਸਕੀ। ਸਾਲ 2014 ਵਿਚ ਉਨ੍ਹਾਂ ਦੀ ਸਰਕਾਰ ਦਾ ਤਖਤਾਪਲਟ ਕਰ ਦਿੱਤਾ ਗਿਆ ਸੀ ਅਤੇ ਜੇਕਰ ਉਨ੍ਹਾਂ ਨੂੰ ਇਸ ਮਾਮਲੇ 'ਚ ਦੋਸ਼ੀ ਕਰਾਰ ਕੀਤਾ ਜਾਂਦਾ ਹੈ ਤਾਂ ਘੱਟੋ-ਘੱਟ 10 ਸਾਲ ਦੀ ਕੈਦ ਹੋ ਸਕਦੀ ਹੈ।
ਇਸ ਮਾਮਲੇ ਦੇ ਸੰਬੰਧ ਵਿਚ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਇਸ ਬਹਾਨੇ ਨੂੰ ਖਾਰਜ ਕਰ ਦਿੱਤਾ ਸੀ ਕਿ ਕੰਨ ਦੀ ਬੀਮਾਰੀ ਕਾਰਨ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਸਕਦੀ ਹੈ ਅਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਜ਼ਿਕਰਯੋਗ ਹੈ ਕਿ ਯਿੰਗਲੁਕ ਦੇ ਵਕੀਲ ਨੋਰਾਵਿਤ ਲਾਲਇੰਗ ਨੇ ਸ਼ੁੱਕਰਵਾਰ ਦੀ ਸਵੇਰ ਨੂੰ ਅਦਾਲਤ ਨੂੰ ਦੱਸਿਆ ਕਿ ਕੰਨ ਦੀ ਬੀਮਾਰੀ ਕਾਰਨ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਸਕਦੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕੀ ਕਿ ਉਹ ਅਜੇ ਦੇਸ਼ ਵਿਚ ਹੀ ਹੈ।
ਯਿੰਗਲੁਕ ਨੇ ਵੀਰਵਾਰ ਨੂੰ ਕੱਲ ਆਖਰੀ ਵਾਰ ਫੇਸਬੁੱਕ 'ਤੇ ਆਪਣੀ ਪੋਸਟ 'ਚ ਕਿਹਾ ਸੀ ਕਿ ਸੁਰੱਖਿਆ ਕਾਰਨਾਂ ਤੋਂ ਉਹ ਅਦਾਲਤ 'ਚ ਆਪਣੇ ਸਮਰਥਕਾਂ ਨੂੰ ਨਹੀਂ ਮਿਲ ਸਕਦੀ ਹੈ। ਸਾਲ 2015 'ਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਉਨ੍ਹਾਂ 'ਤੇ ਵਿਦੇਸ਼ ਯਾਤਰਾ ਕਰਨ 'ਤੇ ਪਾਬੰਦੀ ਲਾ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਪਿਛਲੀ ਅਦਾਲਤੀ ਕਾਰਵਾਈਆਂ 'ਚ ਹਿੱਸਾ ਲਿਆ ਸੀ।
ਜ਼ਿਕਰਯੋਗ ਹੈ ਕਿ ਝੋਨੇ ਦੀ ਸਬਸਿਡੀ ਮਾਮਲੇ ਵਿਚ ਉਨ੍ਹਾਂ ਦੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਬਾਜ਼ਾਰ ਮੁੱਲ ਤੋਂ 50 ਫੀਸਦੀ ਵਧ ਕੀਮਤ 'ਤੇ ਭੁਗਤਾਨ ਕੀਤਾ ਸੀ ਅਤੇ ਇਸ ਵਜ੍ਹਾ ਤੋਂ ਥਾਈਲੈਂਡ ਵਿਚ ਚਾਵਲ ਦੇ ਅੰਬਾਰ ਲੱਗ ਗਏ ਸਨ, ਜਿਸ ਕਾਰਨ 8 ਅਰਬ ਡਾਲਰ ਦਾ ਨੁਕਸਾਨ ਹੋਇਆ ਸੀ।
ਇਸ ਮਾਮਲੇ 'ਚ ਸਫਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਭੂਮਿਕਾ ਸਿਰਫ ਇਸ ਨੀਤੀ ਨੂੰ ਲਿਆਉਣ ਤੱਕ ਸੀ ਅਤੇ ਰੋਜ਼ਾਨਾ ਇਸ ਦੇ ਪ੍ਰਬੰਧਨ 'ਚ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ।