
ਇਸ ਚੱਕਰਵਾਤ ਵਿਚ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ
ਜ਼ਿੰਮਬਾਵੇ- ਚਾਰ ਦਿਨ ਪਹਿਲਾਂ ਮੋਜ਼ਾਂਬਿਕ ਵਿਚ ਆਏ ਚੱਕਰਵਾਤ ਸਾਈਕਲੋਨ ਨਾਲ ਦੇਸ਼ ਵਿਚ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦਾ ਡਰ ਹੈ। ਰਾਸ਼ਟਰ ਦੇ ਨਾਮ ਆਪਣੇ ਸੰਦੇਸ਼ ਵਿਚ ਮੋਜਾਂਬਿਕ ਦੇ ਰਾਸ਼ਟਰਪਤੀ ਫਿਲਿਪ ਨਊਸੀ ਨੇ ਕਿਹਾ ਕਿ ਅਜੇ ਤੱਕ ਆਧਿਕਾਰਤ ਤੌਰ ਉਤੇ 84 ਮੌਤਾਂ ਦੀ ਪੁਸ਼ਟੀ ਹੋਈ ਹੈ। ਪਰ ਅਸਲ ਅੰਕੜੇ ਉਦੋਂ ਸਾਹਮਣੇ ਆਉਣਗੇ ਜਦੋਂ ਹਵਾਈ ਸਰਵੇ ਕੀਤਾ ਜਾਵੇਗਾ।
ਅਨੁਮਾਨ ਲਗਾਇਆ ਗਿਆ ਹੈ ਕਿ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਇਸ ਸਥਿਤੀ ਨੂੰ ਭਿਆਨਕ ਐਂਮਰਜੈਂਸੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲੱਖਾਂ ਲੋਕ ਖਤਰੇ ਵਿਚ ਹਨ। ਇਕ ਗੈਰ ਲਾਭਕਾਰੀ ਸੰਸਥਾ ਵੱਲੋਂ ਜਾਰੀ ਹਵਾਈ ਫੋਟੋਗ੍ਰਾਫ ਵਿਚ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹੜ੍ਹ ਦਾ ਪਾਣੀ ਘਰਾਂ ਦੀਆਂ ਖਿੜਕੀਆਂ ਤੱਕ ਪਹੁੰਚ ਗਿਆ ਹੈ। ਇਸ ਤੋਂ ਹਜ਼ਾਰਾਂ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਤੇ ਚੜੇ ਹੋਏ ਹਨ।
ਉਥੇ ਰੈਡ ਕਰਾਸ ਸੁਸਾਇਟੀ ਵੱਲੋਂ ਵੀ ਕਿਹਾ ਗਿਆ ਹੈ ਕਿ 5 ਲੱਖ ਆਬਾਦੀ ਵਾਲਾ ਸ਼ਹਿਰ ਕਰੀਬ 90 ਫੀਸਦੀ ਤਬਾਹ ਹੋ ਗਿਆ ਹੈ। ਰੈਡ ਕਰਾਸ ਸੁਸਾਇਟੀ ਮੁਤਾਬਕ ਸਥਿਤੀ ਬਹੁਤ ਖਤਰਨਾਕ ਹੈ। ਵੱਡੇ ਪੈਮਾਨੇ ਉਤੇ ਤਬਾਹੀ ਹੋਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਤਿੰਨੇ ਦੇਸ਼ਾਂ ਵਿਚ 215 ਤੋਂ ਵੱਧ ਲੋਕ ਮਾਰੇ ਗਏ ਸਨ, ਜ਼ਿੰਮਬਾਵੇ ਦੇ ਪੂਰਬੀ ਚਿਮਾਨਿਮਨੀ ਖੇਤਰ ਵਿਚ 80 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਅਤੇ ਮਿਲਾਵੀ ਵਿਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਪੂਰਬੀ ਜ਼ਿੰਬਾਬਵੇ ਵਿਚ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋ ਗਏ ਹਨ ਅਤੇ 1000 ਤੋਂ ਜ਼ਿਆਦਾ ਘਰ ਤਬਾਹ ਹੋ ਗਏ।