ਜ਼ਿੰਬਾਬਵੇ ਚੱਕਰਵਾਤ ’ਚ ਕਰੀਬ 150 ਲੋਕਾਂ ਦੀ ਮੌਤ
Published : Mar 17, 2019, 3:26 pm IST
Updated : Mar 17, 2019, 3:26 pm IST
SHARE ARTICLE
Death to nearly 150 people in Zimbabwe cyclone
Death to nearly 150 people in Zimbabwe cyclone

‘ਇਡਾਈ’ ਵਿਚ ਘੱਟੋ ਘੱਟ 150 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਲਾਪਤਾ ਹਨ

ਜ਼ਿੰਬਾਬਵੇ- ਪੂਰਬੀ ਜ਼ਿੰਬਾਬਵੇ ਵਿਚ ਬੀਤੇ ਦਿਨੀਂ ਆਏ ਚੱਕਰਵਾਤ ‘ਇਡਾਈ’ ਵਿਚ ਘੱਟੋ ਘੱਟ 150 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਲਾਪਤਾ ਹਨ। ਜ਼ਿੰਬਾਬਵੇ ਸਰਕਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। 15 ਲੱਖ ਤੋਂ ਜ਼ਿਆਦਾ ਲੋਕ ਇਸ ਚੱਕਰਵਾਤ ਨਾਲ ਪ੍ਰਭਾਵਿਤ ਹੋਏ ਹਨ। ਜ਼ਿੰਬਾਬਵੇ ਦੇ ਸੂਚਨਾ ਮੰਤਰਾਲੇ ਨੇ ਟਵੀਟ ਕੀਤਾ ਕਿ ਜ਼ਿਆਦਾਤਰ ਮੌਤਾਂ ਚਿਮਨੀਮਾਨੀ ਪੂਰਬ ਵਿਚ ਹੋਈਆ ਹਨ।

ਜ਼ਿੰਬਾਬਵੇ ਦੇ ਨਾਗਰਿਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਹੁਣ ਤੱਕ 100 ਤੋਂ ਜ਼ਿਆਦਾ ਲੋਕਾਂ ਦੇ ਗੁੰਮ ਹੋਣ ਦੀ ਖਬਰ ਮਿਲੀ ਹੈ। ਤੂਫਾਨ ਦੌਰਾਨ ਮੋਜਾਂਬਿਕ ਸੀਮਾ ਨਾਲ ਲਗਦੇ ਮਨੀਕਾਲੈਂਡ ਪ੍ਰਾਂਤ ਵਿਚ ਕਈ ਘਰ ਹਾਦਸਾਗ੍ਰਸਤ ਹੋ ਗਏ ਅਤੇ ਕਈ ਪੁਲ ਟੁੱਟ ਗਏ। ਅਬੂ ਧਾਬੀ ਦੀ ਯਾਤਰਾ ਉਤੇ ਗਏ ਰਾਸ਼ਟਰਪਤੀ ਇਮਰਸਨ ਮਨਾਂਗਗਵਾ ਨੇ ਪ੍ਰਭਾਵਿਤ ਖੇਤਰਾਂ ਵਿਚ ਐਂਮਰਜੈਂਸੀ ਸਥਿਤੀ ਐਲਾਨ ਦਿੱਤੀ ਹੈ।

ਜ਼ਿੰਬਾਬਵੇ ਦੇ ਗੁਆਢੀ ਦੇਸ਼ ਮੱਧ ਮੋਜਾਂਬਿਕ ਵਿਚ ਸ਼ੁੱਕਰਵਾਰ ਨੂੰ ਆਏ ਚੱਕਰਵਾਤ ‘ਇਡਾਈ’ ਦੇ ਕਾਰਨ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਬੀਰਾ ਸ਼ਹਿਰ ਦਾ ਸੰਪਰਕ ਦੇਸ਼ ਦੇ ਬਾਕੀ ਹਿੱਸੇ ਨਾਲੋਂ ਟੁੱਟ ਗਿਆ। ਰੇਡੀਓ ਮੋਜਾਂਬਿਕ ਦੇ ਅਨੁਸਾਰ, ਜ਼ਿਆਦਾਤਰ ਮੌਤਾ ਸੋਫਾਲਾ ਸੂਬੇ ਦੇ ਬੀਰਾ ਸ਼ਹਿਰ ਵਿਚ ਹੋਈਆਂ ਹਨ।  ਜਦੋਂ ਕਿ 70 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਚੱਕਰਵਾਤ ਕਾਰਨ ਬੀਰਾ ਵਿਚ ਬਿਜਲੀ ਗੁਲ ਹੋ ਗਈ ਹੈ। ਹਵਾਈ ਅੱਡਾ ਵੀ ਬੰਦ ਹੋ ਗਿਆ ਅਤੇ ਸੜਕਾਂ ਉਤੇ ਹੜ੍ਹ ਦਾ ਪਾਣੀ ਭਰ ਗਿਆ।
 

Location: Zimbabwe, Harare, Harare

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement