
ਪਿਛਲੇ ਕੁਝ ਸਾਲਾਂ ਤੋਂ ਦੁਨੀਆ ‘ਚ ਅਤਿਵਾਦ ਦੇ ਫੈਲਣ ਨਾਲ ਲੋਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ
ਬੀਜਿੰਗ: ਚੀਨ ਨੇ 2008 ‘ਚ ਮੁੰਬਈ ‘ਚ ਹੋਏ 26/11 ਅਤਿਵਾਦੀ ਹਮਲੇ ਨੂੰ 11 ਸਾਲ ਬਾਅਦ ‘ਸਭ ਤੋਂ ਖ਼ਤਰਨਾਕ’ ਹਮਲਿਆਂ ‘ਚ ਇੱਕ ਕਰਾਰ ਦਿੱਤਾ ਹੈ। ਲਸ਼ਕਰ-ਏ-ਤੋਇਬਾ ਨੇ ਮੁੰਬਈ ‘ਚ ਤਾਜ ਹੋਟਲ ਸਮੇਤ ਕੁਝ ਥਾਂਵਾਂ ‘ਤੇ ਹਮਲਾ ਕੀਤਾ ਸੀ ਜਿਸ ਵਿਚ 166 ਲੋਕ ਮਾਰੇ ਗਏ ਸਨ। ਚੀਨ ਨੇ ਸ਼ਿਨਜਿਆਂਗ ਖੇਤਰ ‘ਚ ਚਲ ਰਹੀ ਅਤਿਵਾਦੀ ਵਿਰੋਧੀ ਕਾਰਵਾਈ ਬਾਰੇ ਜਾਰੀ ਸ਼ਵੇਤ ਪੱਤਰ ‘ਚ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੁਨੀਆ ‘ਚ ਅਤਿਵਾਦ ਦੇ ਫੈਲਣ ਨਾਲ ਲੋਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।
ਇਸ ਪੱਤਰ ਨੂੰ ਅਜਿਹੇ ਸਮੇਂ ‘ਚ ਜਾਰੀ ਕੀਤਾ ਗਿਆ ਹੈ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੂਰੈਸ਼ੀ ਚੀਨ ਦੀ ਯਾਤਰਾ ‘ਤੇ ਹੈ। ਇਸ ਚਿੱਠੀ ‘ਚ ਕਿਹਾ ਗਿਆ ਕਿ ਵਿਸ਼ਵ ‘ਚ ਅਤਿਵਾਦ ਨੇ ਸ਼ਾਂਤੀ ਅਤੇ ਵਿਕਾਸ ਲਈ ਕਾਫੀ ਖ਼ਤਰਾ ਪੈਦਾ ਕੀਤਾ ਹੈ। ਅਤਿਵਾਦ ਨੇ ਲੋਕਾਂ ਦੇ ਜ਼ਿੰਦਗੀ ਅਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਹੈ। ਸ਼ਵੇਤ ਪੱਤਰ ‘ਚ ਚੀਨ ਨੇ ਅਤਿਵਾਦ ਦੀ ਸਮੱਸਿਆ ਨੂੰ ਉਦੋਂ ਚੁੱਕਿਆ ਹੈ ਜਦੋ ਕੁਝ ਦਿਨ ਪਹਿਲਾ ਹੀ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਪਾਕਿਸਤਾਨ ਸਥਿਤ ਜੈਸ਼-ਏ-ਮੁਹਮੰਦ ਦੇ ਮੁੱਖੀ ਮਸੂਦ ਅਜਹਰ ਨੂੰ ਗਲੋਬਲ ਅਤਿਵਾਦੀ ਕਰਾਰ ਦੇਣ ‘ਤੇ ਤਕਨੀਤੀ ਰੋਕ ਲਗਾ ਰੱਖੀ ਹੈ।
ਚੀਨ ਦੇ ਇਸ ਕਦਮ ਨਾਲ ਭਾਰਤ ਕਾਫੀ ਨਾਰਾਜ਼ ਹੈ। ਮੁੰਬਈ ਅਤਿਵਾਦੀ ਹਮਲੇ ‘ਚ ਨੌ ਅਤਿਵਾਦੀ ਪੁਲਿਸ ਹੱਥੋਂ ਮਾਰੇ ਗਏ ਸੀ ਜਦਕਿ ਇੱਕ ਅਤਿਵਾਦੀ ਅਜਮਲ ਕਸਾਬ ਨੂੰ ਪੁਲਿਸ ਨੇ ਜ਼ਿੰਦਾ ਫੜਿਆ ਸੀ। ਮੁੰਬਈ ਅਤਿਵਾਦੀ ਹਮਲੇ ਦਾ ਮੁੱਖੀ ਹਾਫਿਜ਼ ਸਈਦ ਪਾਕਿਸਤਾਨ ‘ਚ ਸ਼ਰੇਆਮ ਘੁੰਮ ਰਿਹਾ ਹੈ। ਅਮਰੀਕਾ ਨੇ ਸਈਦ ਨੂੰ ਫੜ੍ਹਣ ਵਾਲੇ ਵਿਅਕਤੀ ਨੂੰ ਇੱਕ ਡਾਲਰ ਦਾ ਇਨਾਮੀ ਰਾਸ਼ੀ ਦਾ ਐਲਾਨ ਵੀ ਕੀਤਾ ਹੋਇਆ ਹੈ।