
ਤਮਿਲਨਾਡੂ ਦੇ ਕੰਨਿਆਕੁਮਾਰੀ ਪਹੁੰਚੇ ਨਰੇਂਦਰ ਮੋਦੀ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦੇ ਹੋਏ ਜਵਾਨਾਂ ਨੂੰ ਸਲਾਮ ਕਿਹਾ।
ਕੰਨਿਆਕੁਮਾਰੀ : ਤਮਿਲਨਾਡੂ ਦੇ ਕੰਨਿਆਕੁਮਾਰੀ ਪਹੁੰਚੇ ਨਰੇਂਦਰ ਮੋਦੀ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦੇ ਹੋਏ ਜਵਾਨਾਂ ਨੂੰ ਸਲਾਮ ਕਿਹਾ। ਇਸ ਦੌਰਾਨ ਪੀਐਮ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਤਿਵਾਦ ਖ਼ਿਲਾਫ ਸਖ਼ਤ ਐਕਸ਼ਨ ਨਹੀਂ ਲਿਆ। ਪਰ ਸਾਡੀ ਸਰਕਾਰ ਨੇ ਸੈਨਾ ਨੂੰ ਅਤਿਵਾਦੀਆਂ ਤੋਂ ਬਦਲਾ ਲੈਣ ਦੀ ਖੁੱਲੀ ਛੋਟ ਦਿੱਤੀ ਹੈ। ਪੀਐਮ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੰਗ ਕਮਾਂਡਰ ਅਭਿਨੰਦਨ ਦੀ ਤਾਰੀਫ਼ ਤੋਂ ਕੀਤੀ।
ਦੱਸ ਦਈਏ ਕਿ ਅਭਿਨੰਦਨ ਬੁੱਧਵਾਰ ਤੋਂ ਪਾਕਿਸਤਾਨ ਸੈਨਾ ਦੀ ਹਿਰਾਸਤ ਵਿਚ ਹੈ, ਤੇ ਅੱਜ ਅਟਾਰੀ ਬਾਡਰ ਤੇ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ। ਪੀਐਮ ਨੇ ਜਵਾਨਾਂ ਦੀ ਤਾਰੀਫ ਕਰਦੇ ਹੋਏ ਕਿਹਾ, ‘26/11 ਭਾਰਤ ਵਿਚ ਹੋਇਆ ਪਰ ਕੁਝ ਨਹੀਂ ਕੀਤਾ। ਪਰ ਉੜੀ ਹੋਇਆ ਤੇ ਪੁਲਵਾਮਾ ਹੋਇਆ, ਅਸੀਂ ਬਦਲਾ ਲਿਆ। ਇਕ ਸਮਾਂ ਸੀ ਅਖ਼ਬਾਰ ‘ਚ ਖ਼ਬਰ ਹੁੰਦੀ ਸੀ ਕਿ ਸੈਨਾ ਬਦਲਾ ਚਾਹੁੰਦੀ ਸੀ, ਪਰ ਯੂਪੀਏ ਸਰਕਾਰ ਆਗਿਆ ਨਹੀਂ ਦਿੰਦੀ ਸੀ। ਅੱਜ ਖ਼ਬਰ ਹੁੰਦੀ ਹੈ ਕਿ ਸੈਨਾ ਨੂੰ ਖੁੱਲ ਦੇ ਦਿੱਤੀ ਗਈ ਹੈ, ਜੋ ਚਾਹੇ ਕਰੇ। ਅਤਿਵਾਦੀਆਂ ਤੋਂ ਬਦਲਾ ਲਵੇ’।
Wing Commander Abhinandan
ਪੀਐਮ ਮੋਦੀ ਨੇ ਕਿਹਾ ਕਿ ਅਭਿਨੰਦਨ ਤੇ ਹਰ ਭਾਰਤੀ ਨੂੰ ਗਰਵ ਹੈ। ਜ਼ਿਕਰਯੋਗ ਹੈ ਕਿ ਅਭਿਨੰਦਨ ਬੁੱਧਵਾਰ ਤੋਂ ਪਾਕਿਸਤਾਨ ਸੈਨਾ ਦੀ ਹਿਰਾਸਤ ਵਿਚ ਹੈ, ਤੇ ਅੱਜ ਅਟਾਰੀ ਬਾਡਰ ਤੇ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ। ਵਿੰਗ ਕਮਾਂਡਰ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ (ਐਲਓਸੀ) ਕੋਲ ਪਾਕਿਸਤਾਨੀ ਹਵਾਈ ਫੌਜ ਦੇ ਜੈਟ ਜਹਾਜ਼ਾਂ ਵੱਲੋਂ ਉਨ੍ਹਾਂ ਦੇ ਮਿਗ-21 ਬਾਇਸਨ ਫਾਇਟਰ ਜੈਟ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪਾਕਿਸਤਾਨੀ ਬਲਾਂ ਦੀ ਪਕੜ ਵਿਚ ਆ ਗਏ ਸਨ।