ਜੇਕਰ ਕੋਰੋਨਾ ਲੰਮੇ ਸਮੇਂ ਤਕ ਰਿਹਾ ਤਾਂ ਬਣ ਸਕਦੀ ਹੈ ਮੌਸਮੀ ਬੀਮਾਰੀ : ਸੰਯੁਕਤ ਰਾਸ਼ਟਰ
Published : Mar 19, 2021, 10:27 am IST
Updated : Mar 19, 2021, 10:27 am IST
SHARE ARTICLE
Coronavirus
Coronavirus

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ ਪਿਛਲੇ ਹਫ਼ਤੇ ਦੁਨੀਆ ਭਰ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ 10 ਫ਼ੀਸਦੀ ਦਾ ਵਾਧਾ ਹੋਇਆ।

ਅਮਰੀਕਾ : ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁਝਦੇ ਦੁਨੀਆ ਨੂੰ ਹੁਣ ਇਹ ਦੂਜਾ ਸਾਲ ਹੈ। ਇਸ ਵਿਚਕਾਰ ਸੰਯੁਕਤ ਰਾਸ਼ਟਰ ਨੇ ਇਕ ਵੱਡਾ ਬਿਆਨ ਦਿਤਾ ਹੈ ਕਿ ਜੇਕਰ ਕੋਰੋਨਾ ਮਹਾਮਾਰੀ ਲੰਮੇ ਸਮੇਂ ਤਕ ਰਹਿੰਦੀ ਹੈ ਤਾਂ ਇਹ ਇਕ ਮੌਸਮੀ ਬੀਮਾਰੀ ਬਣ ਸਕਦੀ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆਭਰ ’ਚ ਫੈਲੇ ਕੋਰੋਨਾ ਵਾਇਰਸ ਨੇ ਹੁਣ ਤਕ ਦੁਨੀਆ ’ਚ ਕਰੀਬ 27 ਲੱਖ ਲੋਕਾਂ ਦੀ ਜਾਨ ਲੈ ਲਈ ਹੈ ਤੇ ਅਜੇ ਵੀ ਦੁਨੀਆ ਦੇ ਕੁਝ ਦੇਸ਼ਾਂ ’ਚ ਕੋਰੋਨਾ ਦੇ ਮਾਮਲਿਆਂ ’ਚ ਫਿਰ ਤੋਂ ਵਾਧਾ ਦੇਖਿਆ ਜਾ ਸਕਦਾ ਹੈ।

Corona virus Corona virus

ਕੋਰੋਨਾ ਨੂੰ ਲੈ ਕੇ ਸੁਯੰਕਤ ਰਾਸ਼ਟਰ ਦੀ ਮੈਟਰੋਲਾਜਿਕਲ ਟੀਮ ਨੇ ਇਕ ਰਿਪੋਰਟ ਜਾਰੀ ਕੀਤੀ ਹੈ। 16 ਮੈਂਬਰੀ ਟੀਮ ਦਾ ਕਹਿਣਾ ਹੈ ਕਿ ਜੇ ਕੋਰੋਨਾ ਵਾਇਰਸ ਅਗਲੇ ਕੁਝ ਸਾਲਾ ਤਕ ਚੱਲ਼ਦਾ ਹੈ ਤਾਂ ਇਹ ਇਕ ਮੌਸਮੀ ਬਿਮਾਰੀ ਹੋ ਜਾਵੇਗੀ। ਟੀਮ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਪਹਿਲੇ ਸਾਲ ’ਚ ਦੇਖਿਆ ਗਿਆ ਹੈ, ਜਿਨ੍ਹਾਂ ਥਾਂਵਾਂ ’ਤੇ ਗਰਮੀ ਜ਼ਿਆਦਾ ਹੈ ਉਥੇ ਕੋਰੋਨਾ ਦੇ ਮਾਮਲੇ ਵਧੇ ਹਨ, ਅਜਿਹੇ ’ਚ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਜੇ ਗਰਮੀ ਆਉਂਦੀ ਹੈ, ਤਾਂ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧ ਸਕਦੇ ਹਨ।

 

CoronavirusCoronavirus

ਹਾਲਾਂਕਿ ਇਹ ਵੀ ਸਿੱਧ ਨਹੀਂ ਹੋਇਆ ਹੈ ਕਿ ਕਿਸੇ ਮੌਸਮ ਦਾ ਇਸ ਮਹਾਮਾਰੀ ’ਤੇ ਫਰਕ ਪੈਂਦਾ ਹੈ ਜਾਂ ਨਹੀਂ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ ਪਿਛਲੇ ਹਫ਼ਤੇ ਦੁਨੀਆ ਭਰ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ 10 ਫ਼ੀਸਦੀ ਦਾ ਵਾਧਾ ਹੋਇਆ।

Coronavirus Coronavirus

ਅਮਰੀਕਾ ਤੇ ਯੂਰਪ ’ਚ ਇਨਫੈਕਸ਼ਨ ਵੱਧਣ ਨਾਲ ਇਹ ਹਾਲਾਤ ਪੈਦਾ ਹੋਏ ਹਨ। ਡਬਲਯੂਐੱਚਓ ਨੇ ਬੁੱਧਵਾਰ ਨੂੰ ਪ੍ਰਕਾਸ਼ਤ ਹਫ਼ਤਾਵਾਰੀ ਅਪਡੇਟ ’ਚ ਕਿਹਾ, ’ਦੁਨੀਆ ਭਰ ’ਚ ਨਵੇਂ ਕੋਰੋਨਾ ਮਾਮਲਿਆਂ ਦੀ ਗਿਣਤੀ ਜਨਵਰੀ ਦੀ ਸ਼ੁਰੂਆਤ ’ਚ ਪ੍ਰਤੀ ਹਫ਼ਤਾ ਲਗਪਗ 50 ਲੱਖ ਸੀ ਪਰ ਫਰਵਰੀ ਦੇ ਅੱਧ ’ਚ ਇਸ ਦੀ ਰਫ਼ਤਾਰ ਘੱਟ ਕੇ 25 ਲੱਖ ਹੋ ਗਈ ਸੀ।’  

coronaviruscoronavirus

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement