ਪਾਕਿਸਤਾਨ : ਬਲਾਤਕਾਰ ਮਗਰੋਂ 6 ਸਾਲਾ ਬੱਚੀ ਦਾ ਕਤਲ
Published : Apr 19, 2018, 2:28 am IST
Updated : Apr 19, 2018, 2:28 am IST
SHARE ARTICLE
Pakistan Incident
Pakistan Incident

ਕਰਾਚੀ 'ਚ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੀ ਭੀੜ ਨਾਲ ਨਜਿੱਠਣ ਲਈ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪਈਆਂ

ਇਸਲਾਮਾਬਾਦ, 18 ਅਪ੍ਰੈਲ : ਪਾਕਿਸਤਾਨ ਦੇ ਦੱਖਣ ਸਿੰਧ ਸੂਬੇ 'ਚ ਇਕ 6 ਸਾਲਾ ਬੱਚੀ ਨਾਲ ਬਲਾਤਕਾਰ ਮਗਰੋਂ ਉਸ ਦੀ ਹਤਿਆ ਕਰ ਦਿਤੀ, ਜਿਸ ਮਗਰੋਂ ਦੇਸ਼ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰ ਗਏ। ਕਰਾਚੀ 'ਚ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੀ ਭੀੜ ਨਾਲ ਨਜਿੱਠਣ ਲਈ ਪੁਲਿਸ ਨੂੰ ਗੋਲੀਆਂ ਚਲਾਉਣੀਆਂ ਪਈਆਂ, ਜਿਸ ਕਾਰਨ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਓਰਾਂਗੀ ਸੂਬੇ ਦੀ ਰਹਿਣ ਵਾਲੀ ਬਲੋਚ ਲੜਕੀ ਐਤਵਾਰ ਨੂੰ ਅਗ਼ਵਾ ਹੋ ਗਈ ਸੀ, ਜਿਸ ਮਗਰੋਂ ਉਸ ਦੀ ਲਾਸ਼ ਸੋਮਵਾਰ ਨੂੰ ਝਾੜੀਆਂ 'ਚੋਂ ਮਿਲੀ ਸੀ।ਇਕ ਰੀਪੋਰਟ ਮੁਤਾਬਕ ਐਤਵਾਰ ਤੋਂ ਲਾਪਤਾ ਕੁੜੀ ਦੀ ਲਾਸ਼ ਸ਼ਹਿਰ ਦੇ ਮਾਂਘੋਪੀਰ ਇਲਾਕੇ ਵਿਚ ਝਾੜੀਆਂ ਵਿਚੋਂ ਸੋਮਵਾਰ ਰਾਤ ਨੂੰ ਬਰਾਮਦ ਕੀਤੀ ਗਈ। ਮੰਗਲਵਾਰ ਨੂੰ ਉਸ ਦੀ ਪਛਾਣ ਬਲੂਚ ਇਲਾਕੇ ਓਰੰਗੀ ਟਾਊਨ ਨਿਵਾਸੀ ਦੇ ਰੂਪ ਵਿਚ ਹੋਈ। ਪੋਸਟਮਾਰਟਮ ਰੀਪੋਰਟ 'ਚ ਖੁਲਾਸਾ ਹੋਇਆ ਹੈ ਕਿ ਗਲਾ ਘੁੱਟ ਕੇ ਉਸ ਦੀ ਹਤਿਆ ਕਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਹੋਇਆ ਸੀ।

Pakistan IncidentPakistan Incident

ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਕੁੜੀ ਦੀ ਲਾਸ਼ ਨੂੰ ਓਰੰਗੀ ਸੜਕ 'ਤੇ ਰੱਖ ਕੇ ਅਧਿਕਾਰੀਆਂ ਤੋਂ ਘਟਨਾ ਦੀ ਜਾਂਚ ਅਤੇ ਇਸ ਘਿਣੌਨੇ ਅਪਰਾਧ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਗੁੱਸੇ 'ਚ ਆਏ ਲੋਕਾਂ ਨੇ ਪੁਲਿਸ 'ਤੇ ਪੱਥਰਬਾਜ਼ੀ ਕੀਤੀ ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਨੀ ਸ਼ੁਰੂ ਕੀਤੀ ਦਿਤੀ, ਜਿਸ ਤੋਂ ਬਾਅਦ ਹਿੰਸਾ ਹੋਈ। ਪੁਲਿਸ ਨੇ ਲਾਠੀਚਾਰਜ ਅਤੇ ਹਵਾਈ ਫ਼ਾਇਰਿੰਗ ਕੀਤੀ, ਜਿਸ ਨਾਲ ਦੋ ਪ੍ਰਦਰਸ਼ਨਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਥੇ ਹਸਪਤਾਲ 'ਚ ਇਲਾਜ ਦੌਰਨ ਅਬਦੁਲ ਰਹਿਮਾਨ ਨਾਂ ਦੇ ਸ਼ਖ਼ਸ ਦੀ ਮੌਤ ਹੋ ਗਈ। ਪ੍ਰਦਰਸ਼ਨ ਦੌਰਾਨ ਇਲਾਕੇ 'ਚ ਆਵਾਜਾਈ ਬੰਦ ਰਹੀ।ਇਕ ਰੀਪੋਰਟ ਮੁਤਾਬਕ ਇਕ ਪੁਲਿਸ ਸੁਪਰੀਟੇਨਡੈਂਟ ਅਤੇ ਦੋ ਥਾਣਾ ਅਧਿਕਾਰੀਆਂ ਸਮੇਤ 10 ਪੁਲਿਸ ਕਰਮਚਾਰੀ ਇਸ ਝੜਪ 'ਚ ਜ਼ਖ਼ਮੀ ਹੋਏ ਹਨ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੁੜੀ ਨਾਲ ਜੁਲਮ ਹੋਇਆ ਹੈ ਅਤੇ ਸਰੀਰ 'ਤੇ ਜ਼ਖ਼ਮ ਦੇ ਨਿਸ਼ਾਨ ਵੀ ਸਨ। ਉਥੇ ਹੀ ਬੱਚੀ ਦੇ ਪਰਵਾਰ ਨੇ ਤਿੰਨ ਲੋਕਾਂ 'ਤੇ ਸ਼ੱਕ ਪ੍ਰਗਟਾਇਆ ਹੈ, ਜਿਨ੍ਹਾਂ ਵਿਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement