
ਜੂਨ ਮਹੀਨੇ ਤਕ ਪਾਰਕ ਖੁੱਲਣ ਦੇ ਆਸਾਰ
ਮਹਾਨਗਰ, ਵੈਨਕੂਵਰ ਦੇ ਵਾਸੀਆਂ ਕੋਲ ਗਰਮੀਆਂ ਦੇ ਮੌਸਮ ਵਿਚ ਗਰਮੀ ਤੋਂ ਰਾਹਤ ਪਾਉਣ ਲਈ ਜਲਦੀ ਹੀ ਵਾਟਰ ਪਾਰਕ ਖੁੱਲਣ ਜਾ ਰਿਹਾ ਹੈ। ਹਾਲ ਦੀ ਘੜੀ ਇਹ ਕਰੈਡਿਟ ਯੂਨੀਅਨ ਕਮਿਊਨਿਟੀ ਸੈਂਟਰ ਉਸਾਰੀ ਅਧੀਨ ਹੈ ਅਤੇ ਇਸ ਦੇ ਇਸ ਸਾਲ ਜੂਨ ਤਕ ਪੂਰਾ ਬਣਕੇ ਤਿਆਰ ਹੋਣ ਦੀ ਸੰਭਾਵਨਾ ਹੈ। ਇਸ ਵਿਚ ਵੱਡਾ ਸਵਿਮਿੰਗ ਏਰੀਆ ਹੈ, ਜਿਸ ਵਿਚ ਵਾਟਰ ਸਲਾਈਡਜ਼, ਹਾਟ ਟੱਬ, 6 ਲੇਨ ਪੂਲ ਅਤੇ ਇਕ ਵੇਵ ਪੂਲ ਵੀ ਸ਼ਾਮਿਲ ਹੈ ਜਿਸ ਤੇ ਇਕ ਵੱਡੀ ਸਕ੍ਰੀਨ ਲੱਗੀ ਹੋਈ ਹੈ।
ਇਸ ਵਾਟਰ ਪਾਰਕ ਦੇ ਪੂਲ ਲਾਗੇ ਲਗਭਗ 500 ਲੋਕਾਂ ਦੇ ਬੈਠਣ ਇੰਤਜ਼ਾਮ ਵੀ ਹੈ, ਵਾਟਰ ਪਾਰਕ ਦੀ ਇਮਾਰਤ ਅਜੇ ਨਿਰਮਾਣ ਅਧੀਨ ਹੈ। ਸਰਦੀਆਂ ਵਿਚ ਇਸਦੀ ਇਮਾਰਤ ਨੂੰ ਗਰਮ ਰੱਖਣ ਲਈ ਸੌਰ ਊਰਜਾ ਦੀ ਵਰਤੋਂ ਕੀਤੀ ਜਾਵੇਗੀ। ਮੇਅਰ ਜੈਕ ਫ਼ਰੋਜ਼ੇ ਨੇ ਕਿਹਾ ਕਿ ਸਾਨੂੰ ਇਸ ਪ੍ਰੋਜੈਕਟ ਲਈ ਸਥਾਨਕ ਲੋਕਾਂ ਕੋਲੋਂ ਭਰਭੂਰ ਸਹਾਇਤਾ ਮਿਲ ਰਹੀ ਹੈ, ਜੋ ਕਿ ਬਹੁਤ ਉਤਸ਼ਾਹ ਪੂਰਣ ਹੈ। ਇਸ ਆਲੀਸ਼ਾਨ ਵਾਟਰ ਪਾਰਕ ਦੇ ਬਣਨ ਮਗਰੋਂ ਇਸ ਦਾ ਉਦਘਾਟਨ ਵੀ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਇਸ ਨਵੇ ਸੈਂਟਰ ਅਤੇ ਸਵਿਮਿੰਗ ਪੂਲ ਦੀ ਕੀਮਤ ਲਗਭਗ 30 ਮਿਲੀਅਨ ਅਮਰੀਕੀ ਡਾਲਰ ਹੈ।