ਦੱਖਣੀ ਅਫਰੀਕਾ ਵਿਚ ਭਿਆਨਕ ਹੜ੍ਹ, ਰਾਸ਼ਟਰਪਤੀ ਨੇ ਸਥਿਤੀ ਨੂੰ ਰਾਸ਼ਟਰੀ ਆਫ਼ਤ ਐਲਾਨਿਆ
Published : Apr 19, 2022, 11:19 am IST
Updated : Apr 19, 2022, 11:20 am IST
SHARE ARTICLE
South African President Cyril Ramaphosa declares state of disaster over heavy floods
South African President Cyril Ramaphosa declares state of disaster over heavy floods

ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਦੇਸ਼ ਵਿਚ ਭਿਆਨਕ ਹੜ੍ਹ ਦੇ ਪ੍ਰਕੋਪ ਕਾਰਨ ਰਾਸ਼ਟਰੀ ਆਫ਼ਤ ਦੀ ਸਥਿਤੀ ਅਤੇ ਇਸ ਨਾਲ ਨਜਿੱਠਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ।

 

ਜੋਹਾਨਸਬਰਗ: ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਦੇਸ਼ ਵਿਚ ਭਿਆਨਕ ਹੜ੍ਹ ਦੇ ਪ੍ਰਕੋਪ ਕਾਰਨ ਰਾਸ਼ਟਰੀ ਆਫ਼ਤ ਦੀ ਸਥਿਤੀ ਅਤੇ ਇਸ ਨਾਲ ਨਜਿੱਠਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ। ਕਵਾਜ਼ੁਲੂ-ਨਟਾਲ ਸੂਬੇ (KZN) ਦੇ ਤੱਟਵਰਤੀ ਸੂਬੇ ਵਿਚ ਹੜ੍ਹ ਕਾਰਨ 400 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਕਈ ਲਾਪਤਾ ਹੋ ਗਏ ਹਨ। 40,000 ਤੋਂ ਵੱਧ ਲੋਕ ਬੇਘਰ ਵੀ ਹੋ ਗਏ ਹਨ। ਸੋਮਵਾਰ ਨੂੰ ਰਾਮਾਫੋਸਾ ਨੇ ਚਾਰ ਦਿਨਾਂ ਦੀ ਭਾਰੀ ਬਾਰਸ਼ ਤੋਂ ਬਾਅਦ ਹੜ੍ਹਾਂ ਲਈ ਜਲਵਾਯੂ ਤਬਦੀਲੀ ਨੂੰ ਜ਼ਿੰਮੇਵਾਰ ਠਹਿਰਾਇਆ।

South African President Cyril Ramaphosa declares state of disaster over heavy floodsSouth African President Cyril Ramaphosa declares state of disaster over heavy floods

ਰਾਸ਼ਟਰਪਤੀ ਨੇ ਕਿਹਾ ਕਿ ਹਾਲਾਂਕਿ ਪਿਛਲੇ ਹਫ਼ਤੇ KZN ਵਿਚ ਇਕ ਸੂਬਾਈ ਰਾਜ ਆਫ਼ਤ ਦੀ ਸਥਿਤੀ ਐਲਾਨੀ ਗਈ ਸੀ, ਹੜ੍ਹ ਨੇ ਹੁਣ ਡਰਬਨ ਤੋਂ ਪੂਰੇ ਦੇਸ਼ ਵਿਚ ਈਂਧਨ ਲਾਈਨਾਂ ਅਤੇ ਭੋਜਨ ਸਪਲਾਈ ਵਿਚ ਰੁਕਾਵਟ ਪੈਦਾ ਕਰ ਦਿੱਤੀ ਹੈ। ਡਰਬਨ ਦੱਖਣੀ ਅਫਰੀਕਾ ਦਾ ਮੁੱਖ ਪ੍ਰਵੇਸ਼ ਬੰਦਰਗਾਹ ਹੈ। ਬਚਾਅ ਟੀਮਾਂ KZN ਵਿਚ ਉਹਨਾਂ ਲੋਕਾਂ ਦੀ ਭਾਲ ਕਰ ਰਹੀਆਂ ਹਨ ਜੋ ਹਾਲ ਹੀ ਦੇ ਦਿਨਾਂ ਵਿਚ ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਲਾਪਤਾ ਹੋ ਗਏ ਸਨ। ਇਸ ਤਬਾਹੀ ਵਿਚ 400 ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

South African President Cyril Ramaphosa declares state of disaster over heavy floodsSouth African President Cyril Ramaphosa declares state of disaster over heavy floods

ਅਫ਼ਰੀਕਾ ਦੇ ਸਭ ਤੋਂ ਵਿਅਸਤ ਬੰਦਰਗਾਹਾਂ ਵਿਚੋਂ ਇਕ ਡਰਬਨ ਵਿਚ ਹੜ੍ਹ ਨੇ ਹਜ਼ਾਰਾਂ ਨੂੰ ਬੇਘਰ ਕਰ ਦਿੱਤਾ ਹੈ, ਬਿਜਲੀ ਅਤੇ ਪਾਣੀ ਸੇਵਾਵਾਂ ਵਿਚ ਰੁਕਾਵਟ ਪਾਈ ਹੈ। ਰਾਮਾਫੋਸਾ ਨੇ ਕਿਹਾ ਕਿ ਅਜਿਹੇ ਸੰਕੇਤ ਹਨ ਕਿ ਆਉਣ ਵਾਲੇ ਪ੍ਰਤੀਕੂਲ ਮੌਸਮ ਦੇ ਹਾਲਾਤ ਦੂਜੇ ਸੂਬਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ ਕੌਮੀ ਆਫ਼ਤ ਦੀ ਸਥਿਤੀ ਦਾ ਐਲਾਨ ਕਰਨਾ ਜ਼ਰੂਰੀ ਹੋ ਗਿਆ ਹੈ। ਕਈ ਸੜਕਾਂ ਅਤੇ ਪੁਲ ਤਬਾਹ ਹੋ ਗਏ ਹਨ। ਬੁਨਿਆਦੀ ਢਾਂਚੇ ਦੀ ਮੁਰੰਮਤ ਦਾ ਕੰਮ ਰੱਖਿਆ ਬਲ ਨੂੰ ਸੌਂਪਿਆ ਗਿਆ ਹੈ।

South African President Cyril Ramaphosa declares state of disaster over heavy floodsSouth African President Cyril Ramaphosa declares state of disaster over heavy floods

ਰਾਸ਼ਟਰਪਤੀ ਨੇ ਆਫ਼ਤ ਨਾਲ ਨਜਿੱਠਣ ਲਈ ਤਿੰਨ-ਪੜਾਵੀ ਯੋਜਨਾ ਦਾ ਐਲਾਨ ਕੀਤਾ। ਉਹਨਾਂ ਕਿਹਾ, "ਸਭ ਤੋਂ ਪਹਿਲਾਂ, ਅਸੀਂ ਤੁਰੰਤ ਮਨੁੱਖੀ ਰਾਹਤ ਪ੍ਰਦਾਨ ਕਰਨ 'ਤੇ ਧਿਆਨ ਦੇਵਾਂਗੇ, ਇਹ ਯਕੀਨੀ ਬਣਾਉਣ ਲਈ ਕਿ ਸਾਰੇ ਪ੍ਰਭਾਵਿਤ ਲੋਕ ਸੁਰੱਖਿਅਤ ਹਨ ਅਤੇ ਉਹਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੁੰਦੀਆਂ ਹਨ”। ਇਸ ਤੋਂ ਬਾਅਦ ਦੂਜੇ ਪੜਾਅ ਵਿਚ ਸਥਿਰਤਾ ਅਤੇ ਰਿਕਵਰੀ ਲਿਆਉਣ 'ਤੇ ਧਿਆਨ ਦੇਵਾਂਗੇ, ਜਿਨ੍ਹਾਂ ਲੋਕਾਂ ਦੇ ਘਰ ਤਬਾਹ ਹੋ ਚੁੱਕੇ ਹਨ, ਉਹਨਾਂ ਨੂੰ ਪਨਾਹ ਦਿੱਤੀ ਜਾਵੇਗੀ ਅਤੇ ਸੇਵਾਵਾਂ ਬਹਾਲ ਕੀਤੀਆਂ ਜਾਣਗੀਆਂ। ਤੀਜੇ ਪੜਾਅ ਵਿਚ ਹੜ੍ਹਾਂ ਕਾਰਨ ਤਬਾਹ ਹੋਈਆਂ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ 'ਤੇ ਧਿਆਨ ਦੇਵਾਂਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement