
ਇੱਕ ਧਮਾਕੇ ਵਿਚ ਹਮਲਾਵਰ ਨੇ ਖ਼ੁਦ ਨੂੰ ਹੀ ਬੰਬ ਨਾਲ ਉਡਾ ਲਿਆ
ਕਾਬੁਲ : ਅੱਤਵਾਦੀਆਂ ਨੇ ਅਫ਼ਗ਼ਾਨਿਸਤਾਨ 'ਚ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਹੈ। ਕਾਬੁਲ ਵਿੱਚ ਮੰਗਲਵਾਰ ਸਵੇਰੇ ਸਕੂਲਾਂ ਵਿੱਚ ਤਿੰਨ ਧਮਾਕੇ ਹੋਏ। ਇੱਕ ਹਮਲਾਵਰ ਨੇ ਇੱਕ ਸਕੂਲ ਵਿੱਚ ਖੁਦ ਨੂੰ ਉਡਾ ਲਿਆ। ਸਥਾਨਕ ਮੀਡੀਆ ਮੁਤਾਬਕ ਇਨ੍ਹਾਂ ਧਮਾਕਿਆਂ 'ਚ ਹੁਣ ਤੱਕ 25 ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ।
Blast
ਦਰਜਨਾਂ ਜ਼ਖਮੀ ਦੱਸੇ ਜਾ ਰਹੇ ਹਨ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬੱਚੇ ਸਕੂਲ ਦੇ ਬਾਹਰ ਖੜ੍ਹੇ ਸਨ। ਹਾਲਾਂਕਿ ਕੁਝ ਮੀਡੀਆ ਰਿਪੋਰਟਾਂ 'ਚ 6 ਬੱਚਿਆਂ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪਹਿਲਾ ਧਮਾਕਾ ਰਾਜਧਾਨੀ ਦੇ ਮੁਮਤਾਜ਼ ਐਜੂਕੇਸ਼ਨਲ ਸੈਂਟਰ ਨੇੜੇ ਹੋਇਆ। ਇਹ ਧਮਾਕੇ 20 ਤੋਂ 25 ਮਿੰਟ ਦੇ ਫਰਕ ਨਾਲ ਹੋਏ ਦੱਸੇ ਜਾ ਰਹੇ ਹਨ।
blast
ਇਸ ਤੋਂ ਥੋੜ੍ਹੀ ਦੇਰ ਬਾਅਦ ਅਬਦੁਰਹਿਮ ਸ਼ਾਹਿਦ ਹਾਈ ਸਕੂਲ 'ਚ ਇਕ ਹੋਰ ਧਮਾਕਾ ਉਸ ਸਮੇਂ ਹੋਇਆ ਜਦੋਂ ਬੱਚੇ ਕਲਾਸ ਤੋਂ ਬਾਅਦ ਬਾਹਰ ਆ ਰਹੇ ਸਨ। ਚਸ਼ਮਦੀਦਾਂ ਮੁਤਾਬਕ ਜਦੋਂ ਧਮਾਕਾ ਹੋਇਆ ਤਾਂ ਬੱਚੇ ਸਕੂਲ ਤੋਂ ਬਾਹਰ ਜਾ ਰਹੇ ਸਨ। ਜਾਣਕਾਰੀ ਮੁਤਾਬਕ ਇਨ੍ਹਾਂ ਹਮਲਿਆਂ ਦੀ ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਟੋਲੋ ਨਿਊਜ਼ ਮੁਤਾਬਕ ਅਫ਼ਗ਼ਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਹਨ।