
ਪੁਲਿਸ ਦਾ ਕਹਿਣਾ ਹੈ ਕਿ ਜਾਪਾਨੀ ਨਾਗਰਿਕ ਕਾਰ ਰਾਹੀਂ ਕਿਤੇ ਜਾ ਰਹੇ ਸਨ।
Pakistan News: ਪਾਕਿਸਤਾਨ ਦੇ ਕਰਾਚੀ 'ਚ ਜਾਪਾਨੀ ਨਾਗਰਿਕਾਂ ਦੀ ਕਾਰ 'ਤੇ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ ਵਿਚ ਦੋ ਹਮਲਾਵਰ ਮਾਰੇ ਗਏ ਹਨ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਅਨੁਸਾਰ ਇਹ ਹਮਲਾ ਸ਼ੁੱਕਰਵਾਰ ਸਵੇਰੇ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਜਾਪਾਨੀ ਨਾਗਰਿਕ ਕਾਰ ਰਾਹੀਂ ਕਿਤੇ ਜਾ ਰਹੇ ਸਨ।
ਡੀਆਈਜੀ ਅਜ਼ਫਰ ਮਹੇਸਰ ਨੇ ਮੀਡੀਆ ਨੂੰ ਦਸਿਆ ਕਿ ਹਮਲਾਵਰ ਨੇ ਜਾਪਾਨੀ ਨਾਗਰਿਕਾਂ ਦੀ ਕਾਰ ਨੇੜੇ ਖੁਦ ਨੂੰ ਉਡਾ ਲਿਆ ਪਰ ਕਾਰ ਕੁੱਝ ਦੂਰੀ 'ਤੇ ਸੀ, ਜਿਸ ਕਾਰਨ ਜਾਪਾਨੀ ਨਾਗਰਿਕ ਸੁਰੱਖਿਅਤ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਸ਼ਾਇਦ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ।
(For more Punjabi news apart from Suicide bomb attack on vehicle carrying Japanese nationals in Pakistan , stay tuned to Rozana Spokesman)