UK News: ਦੋ ਭਾਰਤੀ ਵਿਦਿਆਰਥੀਆਂ ਦੀ ਝਰਨੇ ’ਚ ਡੁੱਬਣ ਕਾਰਨ ਮੌਤ; ਘੁੰਮਣ ਗਏ 4 ਦੋਸਤਾਂ ਨਾਲ ਵਾਪਰਿਆ ਹਾਦਸਾ
Published : Apr 19, 2024, 2:51 pm IST
Updated : Apr 19, 2024, 2:51 pm IST
SHARE ARTICLE
Two Indian Students Drown At Tourist Attraction In Scotland
Two Indian Students Drown At Tourist Attraction In Scotland

ਆਂਧਰਾ ਪ੍ਰਦੇਸ਼ ਨਾਲ ਸਬੰਧਤ ਸਨ ਜੀਤੇਂਦਰਨਾਥ ਕਰਤੂਰੀ (26) ਅਤੇ ਚਾਣਕਿਆ ਬੋਲਿਸੇਟੀ (22)

UK News: ਸਕਾਟਲੈਂਡ ਵਿਚ ਦੋ ਭਾਰਤੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਖ਼ਬਰਾਂ ਅਨੁਸਾਰ ਚਾਰ ਦੋਸਤ ਲੀਨ ਆਫ ਟੂਮੇਲ ਟੂਰਿਸਟ ਸਪਾਟ, ਜੋ ਕਿ ਝਰਨੇ ਲਈ ਮਸ਼ਹੂਰ ਹੈ, ਟ੍ਰੈਕਿੰਗ ਲਈ ਗਏ ਹੋਏ ਸਨ। ਟ੍ਰੈਕਿੰਗ ਦੌਰਾਨ ਅਚਾਨਕ ਦੋਵੇਂ ਅਪਣਾ ਸੰਤੁਲਨ ਗੁਆ ​​ਬੈਠੇ ਅਤੇ ਪਾਣੀ 'ਚ ਡਿੱਗ ਗਏ। ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜੀਤੇਂਦਰਨਾਥ ਕਰਤੂਰੀ (26) ਅਤੇ ਚਾਣਕਿਆ ਬੋਲਿਸੇਟੀ (22) ਆਂਧਰਾ ਪ੍ਰਦੇਸ਼ ਨਾਲ ਸਬੰਧਤ ਸਨ।

ਚਾਰੋਂ ਦੋਸਤ ਡੰਡੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਜਿਵੇਂ ਹੀ ਦੋ ਨੌਜਵਾਨ ਪਾਣੀ ਵਿਚ ਡਿੱਗੇ ਤਾਂ ਦੋ ਦੋਸਤਾਂ ਨੇ ਪੁਲਿਸ ਨੂੰ ਸੂਚਨਾ ਦਿਤੀ, ਜਿਸ ਤੋਂ ਬਾਅਦ ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਦੋਵੇਂ ਮ੍ਰਿਤਕ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਲੰਡਨ ਸਥਿਤ ਭਾਰਤੀ ਦੂਤਾਵਾਸ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਦੂਤਾਵਾਸ ਵਿਦਿਆਰਥੀਆਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਹੈ। ਡੰਡੀ ਯੂਨੀਵਰਸਿਟੀ ਨੇ ਵੀ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ।

ਮ੍ਰਿਤਕਾਂ ਵਿਚੋਂ ਇਕ ਦੇ ਰਿਸ਼ਤੇਦਾਰ ਯੂਕੇ ਵਿਚ ਰਹਿੰਦੇ ਹਨ। ਦੂਤਘਰ ਦੇ ਅਧਿਕਾਰੀ ਵੀ ਉਨ੍ਹਾਂ ਨੂੰ ਮਿਲੇ ਹਨ। ਦਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦਾ ਪੋਸਟਮਾਰਟਮ ਅੱਜ 19 ਅਪ੍ਰੈਲ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਲਾਸ਼ਾਂ ਨੂੰ ਭਾਰਤ ਲਿਆਂਦਾ ਜਾਵੇਗਾ।

ਸਕਾਟਿਸ਼ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਸ਼ਾਮ 7 ਵਜੇ ਬਲੇਅਰ ਐਥੋਲ ਨੇੜੇ ਲਿਨ ਟੁਮੇਲ ਵਾਟਰਫਾਲ 'ਤੇ ਹਾਦਸੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਸਾਰੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਉਥੋਂ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕ ਦੇ ਦੋਸਤਾਂ ਤੋਂ ਪੁੱਛਗਿੱਛ ਜਾਰੀ ਹੈ। ਮਾਮਲੇ 'ਚ ਅਜੇ ਤਕ ਕੋਈ ਸ਼ੱਕੀ ਪਹਿਲੂ ਸਾਹਮਣੇ ਨਹੀਂ ਆਇਆ ਹੈ। ਇਸ ਦੀ ਰਿਪੋਰਟ ਵੀ ਜਲਦੀ ਹੀ ਪ੍ਰਸ਼ਾਸਨ ਨੂੰ ਸੌਂਪ ਦਿਤੀ ਜਾਵੇਗੀ।

 (For more Punjabi news apart from Two Indian Students Drown At Tourist Attraction In Scotland, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement