Canada News: ਕੈਨੇਡਾ ਫ਼ੈਡਰਲ ਚੋਣਾਂ ’ਚ ਭਾਰਤ ਸਮੇਤ ਏਸ਼ੀਅਨ ਮੂਲ ਦੇ 70 ਤੋਂ ਵੱਧ ਉਮੀਦਵਾਰ ਮੈਦਾਨ ’ਚ ਨਿਤਰੇ
Published : Apr 19, 2025, 7:05 am IST
Updated : Apr 19, 2025, 7:05 am IST
SHARE ARTICLE
 Canadian federal election
Canadian federal election

13 ਪੰਜਾਬੀ ਔਰਤਾਂ ਵੀ ਅਜ਼ਮਾ ਰਹੀਆਂ ਨੇ ਕਿਸਮਤ

 

Canada News: 28 ਅਪ੍ਰੈਲ 2025 ਨੂੰ ਹੋਣ ਵਾਲੀਆਂ ਕੈਨੇਡਾ ਫੈਡਰਲ ਚੋਣਾਂ ‘ਚ ਭਾਰਤ ਸਮੇਤ ਏਸ਼ੀਅਨ ਮੂਲ ਦੇ ਲੋਕਾਂ ਦੀ ਸ਼ਮੂਲੀਅਤ ਸਾਊਥ ਏਸ਼ੀਅਨ ਕਮਿਊਨਟੀ ਦੀ ਸਿਆਸੀ ਜਾਗਰੂਕਤਾ ਦਾ ਸੰਕੇਤ ਹੈ। ਇੰਨ੍ਹਾਂ ਚੋਣਾਂ ‘ਚ 70 ਤੋਂ ਵੱਧ ਏਸ਼ੀਅਨ ਉਮੀਦਵਾਰ ਵੱਖ-ਵੱਖ ਪਾਰਟੀਆਂ ਵਲੋਂ ਅਪਣੀ ਕਿਸਮਤ ਅਜ਼ਮਾ ਰਹੇ ਜੋ ਕਿ ਇਸ ਭਾਈਚਾਰੇ ਦੀ ਵੱਧ ਰਹੀ ਗਿਣਤੀ ਅਤੇ ਪ੍ਰਭਾਵ ਦੀ ਸਪੱਸ਼ਟ ਉਦਾਹਰਨ ਹੈ। 

ਇਸ ਵਾਰ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਉਮੀਦਵਾਰ ਸੱਭ ਤੋਂ ਵੱਧ ਸੰਖਿਆ ਵਿਚ ਚੋਣ ਮੈਦਾਨ ‘ਚ ਨਿੱਤਰੇ ਹਨ, ਜਿਨ੍ਹਾਂ ਵਲੋਂ ਪੰਜਾਬੀ ਬਹੁਤਾਤ ਵੱਸੋਂ ਵਾਲੇ ਇਲਾਕਿਆਂ ’ਚ ਅਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ  ਸਾਊਥ ਬਰਨਬੀ ਸੀਟ ਤੋਂ ਐਨ. ਡੀ. ਪੀ. ਆਗੂ ਜਗਮੀਤ ਸਿੰਘ ਇਕ ਵਾਰ ਫਿਰ ਅਪਣੀ ਕਿਸਮਤ ਅਜ਼ਮਾ ਰਹੇ ਹਨ।

ਸਰੀ ਨਿਊਟਨ ਤੋਂ ਲਗਾਤਾਰ ਐਮ. ਪੀ. ਜਿੱਤੇ ਸੁੱਖ ਧਾਲੀਵਾਲ ਲਿਬਰਲ ਪਾਰਟੀ, ਪ੍ਰਸਿੱਧ ਰੇਡੀਉ ਹੋਸਟ ਹਰਜੀਤ ਗਿੱਲ ਕੰਜ਼ਰਵੇਟਿਵ ਅਤੇ ਐਨ.ਡੀ.ਪੀ. ਵਲੋਂ ਰਾਜ ਤੂਰ ਦਰਮਿਆਨ ਮੁਕਾਬਲਾ ਹੋ ਰਿਹਾ ਹੈ। ਜਦਕਿ ਸਰੀ ਦੀਆਂ ਦੂਸਰੀਆਂ ਦੋ ਸੀਟਾਂ ਤੋਂ ਵੀ ਪ੍ਰਮੱਖ ਪੰਜਾਬੀ ਉਮੀਦਵਾਰਾਂ ਵਜੋਂ ਮੌਜੂਦਾ ਐਮ.ਪੀ. ਰਣਦੀਪ ਸਰਾਏ, ਰਾਜਵੀਰ ਢਿੱਲੋਂ, ਗੁਰਬਖ਼ਸ਼ ਸੈਣੀ ਅਤੇ ਸੁਖ ਪੰਧੇਰ ਵੱਖ-ਵੱਖ ਪਾਰਟੀਆਂ ਵਲੋਂ ਕਿਸਮਤ ਅਜ਼ਮਾ ਰਹੇ ਹਨ।

ਇਸ ਤੋਂ ਇਲਾਵਾ ਓਨਟਾਰੀਓ ਸੂਬੇ ਦੇ ਬਹੁਤਾਤ ਪੰਜਾਬੀ ਵਸੋਂ ਵਾਲੇ ਹਲਕੇ ਬਰੈਂਪਟਨ ਈਸਟ ਤੋਂ ਅਨੰਦਪ੍ਰੀਤ ਗਿੱਲ, ਅਲਬਟਰਟਾ ਸੂਬੇ ਦੇ ਕੈਲਗਿਰੀ ਤੋਂ ਹਰਦਿਆਲ ਢਿੱਲੋਂ, ਐਡਮਿੰਟਨ ਸਾਊਥ ਈਸਟ ਤੋਂ ਅਮਰਜੀਤ ਸੋਹੀ (ਲਿਬਰਲ) ਜਦਕਿ ਲਿਬਰਲ ਪਾਰਟੀ ਵਲੋਂ ਜੌਰਜ ਚਾਹਲ ਕੈਲਗਿਰੀ, ਇੰਦਰਪਾਲ ਢਿੱਲੋਂ, ਇਕਵਿੰਦਰ ਸਿੰਘ ਗਹੀਰ, ਮਨਿੰਦਰ ਸਿੱਧੂ, ਪਰਮ ਬੈਂਸ, ਰਾਹੁਲ ਵਾਲੀਆ, ਸੰਜੀਵ ਰਾਵਲ ਵੱਖ-ਵੱਖ ਹਲਕਿਆਂ ਤੋਂ ਅਪਣੀ ਕਿਸਮਤ ਅਜ਼ਮਾ ਰਹੇ ਹਨ। 
 

ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਵਲੋਂ ਰਵਿੰਦਰ ਭਾਟੀਆ, ਤਰਨ ਚਾਹਲ, ਰਾਜਵੀਰ ਢਿੱਲੋਂ, ਬੌਬ ਦੁਸਾਂਝ, ਅਮਨਪ੍ਰੀਤ ਸਿੰਘ ਗਿੱਲ, ਦਲਵਿੰਦਰ ਗਿੱਲ, ਅਮਰਜੀਤ ਗਿੱਲ, ਹਰਬ ਗਿੱਲ, ਪਰਮ ਗਿੱਲ, ਅਮਨਦੀਪ ਜੱਜ, ਗੁਰਬੀਰ ਖਹਿਰਾ, ਅਰਪਨ ਖੰਨਾ, ਅਵੀ ਨਈਅਰ, ਇੰਦੀ ਪੰਛੀ, ਜੈਸੀ ਸਹੋਤਾ, ਸੁਖਮਨ ਸਿੰਘ ਗਿੱਲ, ਜਸਰਾਜ ਸਿੰਘ ਹੱਲਣ, ਜਗਸ਼ਰਨ ਸਿੰਘ ਮਾਹਲ ਅਤੇ ਟਿਮ ਉੁਪਲ ਵੱਖ-ਵੱਖ ਹਲਕਿਆਂ ਤੋਂ ਪਾਰਟੀ ਵਲੋਂ ਚੋਣਾਂ ਲੜ ਰਹੇ ਹਨ। 

 ਐਨ. ਡੀ. ਪੀ. ਪਾਰਟੀ ਵਲੋਂ ਪਾਰਟੀ ਪ੍ਰਧਾਨ ਜਗਮੀਤ ਸਿੰਘ, ਹਰਅੰਮ੍ਰਿਤ ਸਿੰਘ, ਰਾਜੇਸ਼ ਅੰਗਰਾਲ, ਇੰਦਰਜੀਤ ਸਿੰਘ, ਸ਼ਾਮ ਸ਼ੁਕਲਾ, ਹਰਪ੍ਰੀਤ ਬਦੋਹਲ, ਰਾਜ ਸਿੰਘ ਤੂਰ, ਮਨੋਜ ਭੰਗੂ ਅਤੇ ਸੁੱਖੀ ਸਹੋਤਾ ਪੰਜਾਬੀ ਉਮੀਦਵਾਰਾਂ ਵਜੋਂ ਐਲਾਨੇ ਗਏ ਹਨ। ਇਸੇ ਤਰ੍ਹਾਂ ਲਿਬਰਲ ਪਾਰਟੀ ਵਲੋਂ ਅਮਨਦੀਪ ਸੋਢੀ, ਐਮੀ ਗਿੱਲ, ਅਨੀਤਾ ਅਨੰਦ, ਅੰਜੂ ਢਿੱਲੋਂ, ਕਮਲ ਖਹਿਰਾ, ਪ੍ਰੀਤੀ ਉਬਰਾਏ, ਸੋਨੀਆ ਸਿੱਧੂ ਅਤੇ ਰੂਬੀ ਸਹੋਤਾ ਵੱਖ-ਵੱਖ ਹਲਕਿਆਂ ਤੋਂ ਔਰਤ ਉਮੀਦਵਾਰ ਐਲਾਨੇ ਗਏ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਵਲੋਂ ਐਲਾਨੇ ਔਰਤ ਉਮੀਦਵਾਰਾਂ ’ਚ ਨੀਤਾ ਕੰਗ, ਸੁਖਦੀਪ ਕੰਗ, ਗੁਰਮੀਤ ਸੰਧੂ ਅਤੇ ਜਸਪ੍ਰੀਤ ਸੰਧੂ ਆਪਣੀ ਕਿਸਮਤ ਅਜ਼ਮਾ ਰਹੇ ਹਨ ਬਲਕਿ ਐਨ. ਡੀ. ਪੀ. ਵੱਲੋਂ ਹਰਪ੍ਰੀਤ ਗਰੇਵਾਲ, ਰਜਨੀ ਸ਼ਰਮਾ, ਵਨੀਸਾ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। 
 
 

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement