
ਰਿਪੋਰਟ ਮੁਤਾਬਿਕ 20 ਸਾਲ ਦੀ ਉਮਰ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ
ਵੈਨਕੂਵਰ: ਸਾਲਾਂ ਪੁਰਾਣੀ ਇਹ ਧਾਰਨਾ ਕਿ ਨੌਜਵਾਨ ਕੰਮ ਕਾਜ ਦੀ ਤਲਾਸ਼ ਵਿਚ ਵੈਨਕੂਵਰ ਛੱਡਕੇ ਜਾ ਰਹੇ ਹਨ ਹੁਣ ਫਿੱਕੀ ਪੈਂਦੀ ਦਿਖਾਈ ਦੇ ਰਹੀ ਹੈ। ਰਿਪੋਰਟ 'ਯੰਗ ਅਡਲਟਸ ਇਨ ਵੈਨਕੂਵਰ' ਮੁਤਾਬਿਕ ਨੌਜਵਾਨ ਇਥੇ ਆਉਣਾ ਵਧੇਰੇ ਪਸੰਦ ਕਰ ਰਹੇ ਹਨ। ਇਹ ਰਿਪੋਰਟ ਵਧੇਰੇ ਕਰਕੇ 20 ਤੋਂ 34 ਸਾਲ ਦੇ ਨੌਜਵਾਨਾਂ ਤੇ ਅਧਾਰਿਤ ਹੈ ਅਤੇ ਇਸ ਵਿਚ ਵੈਨਕੂਵਰ ਵਿਚ ਰਹਿੰਦੇ ਨੌਜਵਾਨ ਕਿਸ਼ੋਰਾਂ ਦੀ ਗਿਣਤੀ ਦੀ ਤੁਲਣਾ ਕੈਨੇਡਾ ਦੇ ਹੋਰ ਸ਼ਹਿਰਾਂ ਵਿਚ ਵਸਦੀ ਨੌਜਵਾਨ ਅਬਾਦੀ ਨਾਲ ਕੀਤੀ ਗਈ ਹੈ। ਰਿਪੋਰਟ ਮੁਤਾਬਿਕ 20 ਸਾਲ ਦੀ ਉਮਰ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਨੌਜਵਾਨਾਂ ਦੀ ਆਵਾਜਾਈ ਵੈਨਕੂਵਰ ਸ਼ਹਿਰ ਵਿਚ ਵਧੇਰੇ ਕਰਕੇ ਡਾਉਨਟਾਉਨ, ਕਿਟਸਿਲਾਨੋ ਅਤੇ ਮਾਊਂਟ ਪਲੈਸੇਂਟ ਵਿਚ ਹੈ। ਕੁਲ ਮਿਲਾਕੇ ਜਿਥੇ ਨੌਜਵਾਨਾਂ ਦੀ ਗਿਣਤੀ ਵਿਚ ਵਾਧਾ 2016 ਵਿਚ 25.6 ਫ਼ੀਸਦੀ ਰਿਹਾ ਸੀ ਉਥੇ ਹੀ 2016 ਵਿਚ ਇਹ ਵਧਕੇ 26.8 ਫ਼ੀਸਦੀ ਹੋ ਗਿਆ।