
ਇਸ ਸਬੰਦੀ ਇਕ 29 ਸਾਲਾ ਸ਼ਖਸ ਨੂੰ ਗਿਰਫ਼ਤਾਰ ਕੀਤਾ ਗਿਆ ਹੈ
ਕੈਲਗਰੀ: ਕ੍ਰਾਸ ਲੋਹਾ ਮਿੱਲ ਦੀ ਪਾਰਕਿੰਗ ਵਿਚ ਖੜੇ ਇਕ ਚੋਰੀ ਹੋਏ ਵਾਹਨ ਵਿੱਚੋ ਵਿਸਫੋਟਕ ਬਰਾਮਦ ਹੋਏ ਹਨ। ਇਸ ਸਬੰਦੀ ਇਕ 29 ਸਾਲਾ ਸ਼ਖਸ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਜੋ ਕਿ ਚੋਰੀ ਹੋਇਆ ਵਾਹਨ ਚਲਾ ਰਿਹਾ ਸੀ। ਪੁਲਿਸ ਨੇ ਇਸ ਸ਼ਖਸ ਨੂੰ ਉਸ ਵਕਤ ਗਿਰਫ਼ਤਾਰ ਕੀਤਾ ਜਦੋਂ ਪੁਲਿਸ ਚੋਰੀ ਹੋਏ ਵਾਹਨ ਦੀ ਭਾਲ ਕਰ ਰਹੀ ਸੀ ਅਤੇ ਵਿਸਫੋਟਕ ਵਾਹਨ ਵਿਚ ਮੌਜ਼ੂਦ ਕਨੱਸਤਰ 'ਚੋ ਮਿਲਿਆ ਹੈ। ਹਾਲਾਂਕਿ ਵਿਸਪੋਟਾਕ ਨੂੰ ਅਲਬਰਟਾ ਦੀ ਪੁਲਿਸ ਨੇ ਨਕਾਰਾ ਕਰ ਦਿੱਤਾ ਹੈ। ਗਿਰਫ਼ਤਾਰ ਕੀਤੇ ਸ਼ਖਸ 'ਤੇ 11 ਚੋਰੀ ਅਤੇ ਹੋਰ ਅਪਰਾਧਿਕ ਮਾਮਲੇ ਚੱਲ ਰਹੇ ਹਨ।