
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ ਰਾਬਰਟ ਵਿਲਕੀ ਨੂੰ ਵੇਟਰਨ ਅਫ਼ੇਅਰਜ਼ ਮੰਤਰੀ ਅਹੁਦੇ ਲਈ ਨਾਮਜ਼ਦ ਕਰਣਗੇ। ਵਿਲਕੀ ਹੁਣ ਇਸ ਵਿਭਾਗ ਦੇ...
ਵਾਸ਼ਿੰਗਟਨ, 19 ਮਈ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ ਰਾਬਰਟ ਵਿਲਕੀ ਨੂੰ ਵੇਟਰਨ ਅਫ਼ੇਅਰਜ਼ ਮੰਤਰੀ ਅਹੁਦੇ ਲਈ ਨਾਮਜ਼ਦ ਕਰਣਗੇ। ਵਿਲਕੀ ਹੁਣ ਇਸ ਵਿਭਾਗ ਦੇ ਦੇਖਭਾਲਕਰਤਾ ਮੰਤਰੀ ਹਨ। ਟਰੰਪ ਨੇ ਕਿਹਾ ਕਿ ਮੈਂ ਥੋੜ੍ਹੀ ਦੇਰ 'ਚ ਉਨ੍ਹਾਂ ਨੂੰ (ਵਿਲਕੀ) ਜਾਣਕਾਰੀ ਦੇਵਾਂਗਾ।
President Trump and Robert Wilkie
ਉਹ ਹੁਣ ਤਕ ਇਹ ਨਹੀਂ ਜਾਣਦੇ ਕਿ ਹਮ ਮੰਤਰੀ ਅਹੁਦੇ ਲਈ ਉਨ੍ਹਾਂ ਨੂੰ ਨਾਮਜ਼ਦ ਕਰ ਰਹੇ ਹਾਂ। ਮੈਂ ਮੁਆਫ਼ੀ ਚਾਹੁੰਦਾ ਹਾਂ ਮੈਂ ਸਰਪ੍ਰਾਈਜ਼ ਖ਼ਤਮ ਕਰ ਦਿਤਾ। ਰਾਸ਼ਟਰਪਤੀ ਨੇ ਵਿਲਕੀ ਦੇ ਕੰਮ 'ਤੇ ਖੁਸ਼ੀ ਜਤਾਉਂਦੇ ਹੋਏ ਪਿਛਲੇ ਮਹੀਨੇ ਜਨਤਕ ਤੌਰ 'ਤੇ ਕਿਹਾ ਸੀ ਕਿ ਉਹ ਵੇਟਰਨ ਅਫ਼ੇਅਰਜ਼ ਵਿਭਾਗ 'ਚ 'ਵਧੀਆ ਕੰਮ' ਕਰ ਰਹੇ ਹਨ। ਟਰੰਪ ਨੇ ਮਾਰਚ 'ਚ ਡੇਵਿਡ ਸ਼ੁਲਕਿਨ ਨੂੰ ਵੀਏ ਮੰਤਰੀ ਅਹੁਦੇ ਤੋਂ ਬਰਖ਼ਾਸਤ ਕਰ ਦਿਤਾ ਸੀ ਜਿਸ ਤੋਂ ਬਾਅਦ ਵਿਲਕੀ ਇਸ ਵਿਭਾਗ ਦੇ ਦੇਖਭਾਲਕਰਤਾ ਮੰਤਰੀ ਹਨ।