ਤਾਲਿਬਾਨ ਦਾ ਫ਼ਰਮਾਨ: ਅਫਗਾਨਿਸਤਾਨ ਵਿਚ ਮੂੰਹ ਢੱਕ ਕੇ ਖ਼ਬਰਾਂ ਪੜ੍ਹਨਗੀਆਂ ਮਹਿਲਾ ਟੀਵੀ ਐਂਕਰਾਂ
Published : May 19, 2022, 9:40 pm IST
Updated : May 19, 2022, 9:40 pm IST
SHARE ARTICLE
Taliban orders women TV anchors to cover their faces on air
Taliban orders women TV anchors to cover their faces on air

ਚੈਨਲ ਦਾ ਕਹਿਣਾ ਹੈ ਕਿ ਇਸ ਹੁਕਮ ਨੂੰ ਹਰ ਕੀਮਤ 'ਤੇ ਮੰਨਣ ਲਈ ਕਿਹਾ ਗਿਆ ਹੈ ਅਤੇ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।


ਕਾਬੁਲ: ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਵੱਲੋਂ ਇਕ ਵਾਰ ਫਿਰ ਅਜੀਬ ਫ਼ਰਮਾਨ ਜਾਰੀ ਕੀਤਾ ਗਿਆ ਹੈ। ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਸਾਰੀਆਂ ਮਹਿਲਾ ਐਂਕਰਾਂ ਨੂੰ ਟੀਵੀ ਚੈਨਲਾਂ 'ਤੇ ਖਬਰਾਂ ਪੜ੍ਹਦੇ ਸਮੇਂ ਮੂੰਹ ਢਕਣ ਦਾ ਹੁਕਮ ਦਿੱਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਤਾਲਿਬਾਨ ਨੇ ਜਨਤਕ ਤੌਰ 'ਤੇ ਸਾਰੀਆਂ ਔਰਤਾਂ ਨੂੰ ਸਿਰ ਤੋਂ ਪੈਰਾਂ ਤੱਕ ਕੱਪੜੇ ਪਹਿਨਣ ਦਾ ਹੁਕਮ ਦਿੱਤਾ ਸੀ। ਤਾਲਿਬਾਨ ਨੇ ਛੇਵੀਂ ਜਮਾਤ ਤੋਂ ਬਾਅਦ ਲੜਕੀਆਂ ਦੇ ਸਕੂਲ ਜਾਣ 'ਤੇ ਰੋਕ ਲਗਾਉਣ ਦਾ ਫਰਮਾਨ ਵੀ ਜਾਰੀ ਕੀਤਾ ਸੀ।

Taliban Taliban

ਨਿਊਜ਼ ਏਜੰਸੀ ਮੁਤਾਬਕ ਟੋਲੋਨਿਊਜ਼ ਚੈਨਲ ਨੇ ਇਕ ਟਵੀਟ 'ਚ ਕਿਹਾ ਕਿ ਇਹ ਹੁਕਮ ਤਾਲਿਬਾਨ ਦੇ ਸੂਚਨਾ ਅਤੇ ਸੱਭਿਆਚਾਰ ਦੇ ਉਪ ਮੰਤਰਾਲੇ ਨੇ ਜਾਰੀ ਕੀਤਾ ਹੈ। ਚੈਨਲ ਦਾ ਕਹਿਣਾ ਹੈ ਕਿ ਇਸ ਹੁਕਮ ਨੂੰ ਹਰ ਕੀਮਤ 'ਤੇ ਮੰਨਣ ਲਈ ਕਿਹਾ ਗਿਆ ਹੈ ਅਤੇ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

Taliban orders women TV anchors to cover their faces on airTaliban orders women TV anchors to cover their faces on air

ਸਾਰੇ ਮੀਡੀਆ ਸਮੂਹਾਂ 'ਤੇ ਲਾਗੂ ਇਹ ਬਿਆਨ ਤਾਲਿਬਾਨ ਸ਼ਾਸਕਾਂ ਵੱਲੋਂ ਮੋਬੀ ਗਰੁੱਪ ਨੂੰ ਭੇਜਿਆ ਗਿਆ ਸੀ। ਜਿਸ ਵਿਚ ਟੋਲੋਨਿਊਜ਼ ਅਤੇ ਹੋਰ ਕਈ ਟੀਵੀ ਅਤੇ ਰੇਡੀਓ ਨੈੱਟਵਰਕ ਹਨ। ਟਵੀਟ 'ਚ ਕਿਹਾ ਗਿਆ ਹੈ ਕਿ ਇਸ ਨੂੰ ਹੋਰ ਅਫਗਾਨ ਮੀਡੀਆ 'ਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਮੀਡੀਆ ਵੱਲੋਂ ਦੱਸਿਆ ਗਿਆ ਕਿ ਸਾਡੇ ਕੋਲ ਇਸ ਨੂੰ ਸਵੀਕਾਰ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।

Taliban orders women TV anchors to cover their faces on airTaliban orders women TV anchors to cover their faces on air

ਕਈ ਮਹਿਲਾ ਐਂਕਰਾਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਸ਼ੋਅ ਨੂੰ ਪੇਸ਼ ਕਰਦੇ ਸਮੇਂ ਮਾਸਕ ਨਾਲ ਮੂੰਹ ਢੱਕਦੀਆਂ ਨਜ਼ਰ ਆ ਰਹੀਆਂ ਹਨ। ਟੋਲੋ ਨਿਊਜ਼ ਦੀ ਇਕ ਐਂਕਰ ਨੇ ਇਕ ਕੈਪਸ਼ਨ ਦੇ ਨਾਲ ਫੇਸ ਮਾਸਕ ਪਹਿਨੇ ਹੋਏ ਇਕ ਵੀਡੀਓ ਪੋਸਟ ਕੀਤਾ ਹੈ। ਉਹਨਾਂ ਨੇ ਕੈਪਸ਼ਨ 'ਚ ਲਿਖਿਆ, ਉਪ ਮੰਤਰਾਲਾ ਦੇ ਹੁਕਮਾਂ 'ਤੇ ਇਕ ਔਰਤ ਨੂੰ ਖਤਮ ਕੀਤਾ ਜਾ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement