
Canada News: ਤਿੰਨ ਜਣੇ ਗੰਭੀਰ ਜ਼ਖ਼ਮੀ
Road accident Toronto Canada News in punjabi: ਕੈਨੇਡਾ ਦੇ ਟੋਰਾਂਟੋ ਦੇ 401 ਹਾਈਵੇ 'ਤੇ ਲੰਘੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਹੋਣ ਦੀ ਦੁਖ਼ਦਾਈ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਡਰਾਈਵਰ ਵੱਲੋਂ ਬੇਕਾਬੂ ਵੈਨ ਰੈਂਪ 'ਤੇ ਜਾਂ ਟਕਰਾਈ। ਜਿਸ ਦੇ ਸਿੱਟੇ ਵਜੋਂ ਉਕਤ ਹਾਦਸਾ ਵਾਪਰਿਆ।
ਵੈਨ 'ਚ ਸਵਾਰ 13 ਤੋਂ 15 ਸਾਲ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਜਦੋਂ ਕਿ 10 ਸਾਲ ਦਾ ਬੱਚਾ, ਡਰਾਈਵਰ ਅਤੇ ਉਸ ਦੀ ਮਾਂ ਗੰਭੀਰ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਵੱਲੋਂ ਇਸ ਸਬੰਧੀ ਲੋੜੀਂਦੀ ਜਾਣਕਾਰੀ ਇਕੱਤਰ ਕਰਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ|