ਰੇਲ 'ਚੋਂ ਮਿਲੇ ਸੋਨੇ ਦੇ ਡੇਢ ਕਰੋੜ ਕੀਮਤ ਦੇ  ਬਿਸਕੁਟ, ਨਹੀਂ ਮਿਲ ਰਿਹਾ ਅਸਲੀ ਮਾਲਕ!
Published : Jun 19, 2020, 5:32 pm IST
Updated : Jun 19, 2020, 5:32 pm IST
SHARE ARTICLE
Gold
Gold

ਪ੍ਰਸ਼ਾਸਨ ਵਲੋਂ ਸੋਨੇ ਦੇ ਮਾਲਕ ਦੀ ਭਾਲ ਜਾਰੀ

ਸਵਿੱਜ਼ਰਲੈਂਡ : ਲੋਕ ਅਕਸਰ ਯਾਤਰਾ ਦੌਰਾਨ ਅਪਣਾ ਸਮਾਨ ਰੇਲ, ਬੱਸ ਜਾਂ ਕਿਸੇ ਹੋਰ ਥਾਂ 'ਤੇ ਭੁੱਲ ਜਾਂਦੇ ਹਨ। ਪਰ ਜੇਕਰ ਕੋਈ ਕਰੋੜਾਂ ਦੀ ਕੀਮਤ ਦੇ ਸੋਨੇ ਨੂੰ ਭੁੱਲ ਕੇ ਮਗਰੋਂ ਉਸ ਦੀ ਸਾਰ ਤਕ ਨਾ ਲਵੇ, ਤਾਂ ਇਹ ਗੱਲ ਕਿਸੇ ਦੇ ਗਲੇ ਨਹੀਂ ਉਤਰੇਗੀ। ਪਰ ਅਜਿਹਾ ਅਜੀਬ ਮਾਮਲਾ ਸਵਿੱਟਜ਼ਰਲੈਂਡ ਦੇ ਇਕ ਸ਼ਹਿਰ 'ਚ ਸਾਹਮਣੇ ਆਇਆ ਹੈ ਜਿੱਥੇ ਕੋਈ ਡੇਢ ਕਰੋੜ ਕੀਮਤ ਦੇ ਸੋਨੇ ਦੇ ਬਿਸਕੁਟਾਂ ਨੂੰ ਰੇਲ ਵਿਚ ਭੁੱਲ ਗਿਆ, ਪਰ ਬਾਅਦ 'ਚ ਉਸ ਨੇ ਇਸ ਦੀ ਭਾਲ ਦੀ ਜ਼ਰੂਰਤ ਨਹੀਂ ਸਮਝੀ। ਜਦਕਿ ਉਥੋਂ ਦੀ ਸਰਕਾਰ ਇਸ ਦੇ ਅਸਲੀ ਮਾਲਕ ਦੀ ਭਾਲ ਵਿਚ ਹੈ ਤਾਂ ਜੋ ਇਹ ਅਮਾਨਤ ਉਸ ਦੇ ਸਪੁਰਦ ਕੀਤੀ ਜਾ ਸਕੇ।

Gold BiscuitGold Biscuit

ਇਕ ਮੀਡੀਆ ਰਿਪੋਰਟ ਮੁਤਾਬਕ ਸਵਿਜ਼ਰਲੈਂਡ ਦੇ ਉੱਤਰੀ ਕਸਬੇ ਸੈਂਟ ਗੈਲੇਨ ਵਿਖੇ ਇਕ ਰੇਲ ਵਿਚੋਂ ਅਧਿਕਾਰੀਆਂ ਨੂੰ ਸੋਨੇ ਦੇ ਕੁੱਝ ਬਿਸਕੁਟ ਲਾਵਾਰਸ ਹਾਲਤ ਵਿਚ ਪਏ ਮਿਲੇ। ਇਨ੍ਹਾਂ ਬਿਸਕੁਟਾਂ ਦੀ ਕੀਮਤ 191,000 ਡਾਲਰ, ਭਾਵ ਡੇਢ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਘਟਨਾ ਭਾਵੇਂ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਦੱਸੀ ਜਾ ਰਹੀ ਹੈ ਪਰ ਇਸ ਸਬੰਧੀ ਇਕ ਮੀਡੀਆ ਰਿਪੋਰਟ ਹੁਣ ਸਾਹਮਣੇ ਆਈ ਹੈ।

GoldGold

ਸਵਿੱਜ਼ਰਲੈਂਡ ਦੇ ਲਿਓਸਰਨ ਸ਼ਹਿਰ ਦੇ ਅਧਿਕਾਰੀਆਂ ਮੁਤਾਬਕ ਇੰਨਾ ਵਕਤ ਬੀਤਣ ਦੇ ਬਾਵਜੂਦ ਵੀ ਅਜੇ ਤਕ ਕੋਈ ਵੀ ਸਖ਼ਸ਼ ਇਨ੍ਹਾਂ ਬਿਸਕੁਟਾਂ ਨੂੰ ਲੈਣ ਲਈ ਨਹੀਂ ਬਹੁੜਿਆ। ਇਸ ਸਬੰਧੀ ਲਿਓਸਰਨ ਸ਼ਹਿਰ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਜਿਸਦਾ ਵੀ ਇਹ ਸੋਨਾ ਹੈ, ਉਹ ਇਸ ਨੂੰ ਆ ਕੇ ਲਿਜਾ ਸਕਦਾ ਹੈ। ਅਧਿਕਾਰੀਆਂ ਮੁਤਾਬਕ ਇਸ ਸੋਨੇ 'ਤੇ ਇਸ ਦੇ ਅਸਲੀ ਮਾਲਕ ਦਾ ਹੱਕ ਸਿਰਫ਼ ਪੰਜ ਸਾਲ ਤਕ ਹੀ ਸਮਝਿਆ ਜਾਵੇਗਾ, ਇਸ ਤੋਂ ਬਾਅਦ ਸਬੰਧਤ ਵਿਅਕਤੀ ਦਾ ਇਸ 'ਤੇ ਹੱਕ ਖ਼ਤਮ ਸਮਝਿਆ ਜਾਵੇਗਾ।

GoldGold

ਲਿਓਸਰਨ ਸ਼ਹਿਰ ਦੇ ਬੁਲਾਰੇ ਮੁਤਾਬਕ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਕੁੱਝ ਲੋਕਾਂ ਤੋਂ ਪੁਛਗਿੱਛ ਵੀ ਕੀਤੀ ਗਈ ਹੈ ਪਰ ਅਜੇ ਤਕ ਇਸ ਨੂੰ ਲੈਣ ਲਈ ਕੋਈ ਵੀ ਸਾਹਮਣੇ ਨਹੀਂ ਆਇਆ। ਦੂਜੇ ਪਾਸੇ ਅਧਿਕਾਰੀਆਂ ਨੂੰ ਇਸ ਸੋਨੇ ਦੇ ਗ਼ੈਰ ਕਾਨੂੰਨੀ ਹੋਣ ਦਾ ਵੀ ਸ਼ੱਕ ਹੈ। ਇਸ ਨੂੰ ਸੋਨੇ ਦੀ ਗ਼ੈਰ ਕਾਨੂੰਨੀ ਸਮੱਗਲਿੰਗ ਨਾਲ ਵੀ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।

goldgold

ਇਸ ਤੋਂ ਪਹਿਲਾਂ ਵੀ ਅਜਿਹੀ ਇਕ ਘਟਨਾ ਵਾਪਰ ਚੁੱਕੀ ਹੈ। ਸਾਲ 2017 ਦੌਰਾਨ ਵਾਪਰੀ ਇਸ ਘਟਨਾ 'ਚ 500 ਯੂਰੋ ਦੇ ਨੋਟਾਂ ਨੇ ਕਈ ਰੈਸਟੋਰੈਟਾਂ ਦੇ ਪਖ਼ਾਨੇ ਜਾਮ ਕਰ ਦਿਤੇ ਸਨ। ਇਹ ਕਰੰਸੀ ਕਿਸ ਦੀ ਸੀ ਅਤੇ ਇਹ ਪਖਾਨਿਆ ਵਿਚ ਕਿਸ ਤਰ੍ਹਾਂ ਪਹੁੰਚੀ, ਇਹ ਅਜੇ ਤਕ ਭੇਦ ਬਣਿਆ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: Switzerland, Vaud, Lausanne

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement